20 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ
Friday, May 22, 2020 - 10:52 PM (IST)

ਕਰਤਾਰਪੁਰ,(ਸਾਹਨੀ)- ਡੀ. ਐੱਸ. ਪੀ. ਸੁਰਿੰਦਰ ਪਾਲ ਧੋਗੜੀ ਨੇ ਦਸਿਆ ਕਿ ਥਾਣਾ ਮੁੱਖੀ ਇੰਸਪੈਕਟਰ ਹਰਦੀਪ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਬਲਵਿੰਦਰ ਸਿੰਘ ਨੂੰ ਪਿੰਡ ਭੱਠੇ ਨੇੜੇ ਗਸ਼ਤ ਦੌਰਾਨ ਗੁਪਤ ਸੂਚਨਾ ਮਿਲਣ ’ਤੇ ਪਿੰਡ ਦੂੱਗਰੀ ਪੂਲੀ ਤੋਂ ਪਿੰਡ ਸੰਘਵਾਲ ਨੂੰ ਜਾਂਦੀ ਕੱਚੀ ਸੜਕ ’ਤੇ ਇਕ ਆਲਟੋ ਕਾਰ ਨੰ ਪੀ ਬੀ 08 ਡੀ ਬੀ 5883 ਵਿਚ ਰੱਖੀਆਂ 20 ਪੇਟੀਆਂ ਸ਼ਰਾਬ ਮਾਰਕਾ 555 ਗੋਲਡ ਵ੍ਹਿਸਕੀ ਚੰਡੀਗੜ੍ਹ ਸਮੇਤ ਜੀਵਨ ਲਾਲ ਉਰਫ ਟੋਨੀ ਪੁੱਤਰ ਸੋਮਲਾਲ ਵਾਸੀ ਸੰਘਵਾਲ ਥਾਣਾ ਕਰਤਾਰਪੁਰ ਸਮੇਤ ਕਾਬੂ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਕਾਬੂ ਵਿਅਕਤੀ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਕਈ ਹਿੱਸੀਆਂ ਅੰਦਰ ਅਜਿਹੀ ਬਾਹਰੀ ਸੂਬੇ ਦੀ ਸ਼ਰਾਬ ਦੀ ਸਪਲਾਈ ਕਰ ਰਿਹਾ ਸੀ, ਜਿਸਨੂੰ ਕਾਬੂ ਕਰਦੇ ਹੋਏ ਇਸਦੇ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ ।