ਭਗਵਾਨ ਸ਼ਿਵ ਦੀ ਮੂਰਤੀ ਦਾ ਅਪਮਾਨ ਕਰਨ ਵਾਲਾ 1 ਦਿਨ ਦੇ ਪੁਲਸ ਰਿਮਾਂਡ 'ਤੇ

12/16/2019 3:16:02 PM

ਫਗਵਾੜਾ (ਹਰਜੋਤ)— ਹਦੀਆਬਾਦ ਖੇਤਰ 'ਚ ਸ਼੍ਰੀ ਸੁਆਮੀ ਸ਼ੰਕਰਨਾਥ ਪਰਵਤ ਮੱਠ ਪਾਠਸ਼ਾਲਾ ਮੰਦਿਰ 'ਚ ਸ਼ਨੀਵਾਰ ਨੂੰ ਇਕ ਵਿਅਕਤੀ ਵੱਲੋਂ ਸ਼ਿਵ ਸ਼ੰਕਰ ਜੀ ਦੀ ਮੂਰਤੀ ਦਾ ਅਪਮਾਨ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਕਮਲਦੀਪ ਉਰਫ ਨੰਨੂ ਕੁਮਾਰ ਨੂੰ ਪੁਲਸ ਬੀਤੇ ਦਿਨ ਮਾਣਯੋਗ ਅਦਾਲਤ 'ਚ ਪੇਸ਼ ਕੀਤਾ।  ਮਾਣਯੋਗ ਅਦਾਲਤ ਨੇ ਇਥੋਂ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਦੀ ਪੁਸ਼ਟੀ ਐੱਸ. ਐੱਚ. ਓ. ਸਤਨਾਮਪੁਰਾ ਓਂਕਾਰ ਸਿੰਘ ਬਰਾੜ ਨੇ ਕੀਤੀ।

ਵਰਣਨਯੋਗ ਹੈ ਕਿ ਉਕਤ ਵਿਅਕਤੀ ਨੇ ਮੰਦਰ 'ਚ ਜਾ ਕੇ ਸ਼ਿਵ ਸ਼ੰਕਰ ਜੀ ਦੀ ਮੂਰਤੀ ਦਾ ਅਪਮਾਨ ਕੀਤਾ ਸੀ, ਜਿਸ ਸਬੰਧ 'ਚ ਪੁਲਸ ਨੇ ਕੱਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੇ ਮਾਮਲੇ 'ਚ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ।


shivani attri

Content Editor

Related News