ਮਕਸੂਦਾਂ ਮੰਡੀ ਦੀਆਂ 800 ਫੜ੍ਹੀਆਂ ਹੋਣਗੀਆਂ ਸ਼ਿਫਟ, ਜੰਗੀ ਪੱਧਰ 'ਤੇ ਕਾਰਜ ਜਾਰੀ

Tuesday, Dec 10, 2019 - 01:58 PM (IST)

ਮਕਸੂਦਾਂ ਮੰਡੀ ਦੀਆਂ 800 ਫੜ੍ਹੀਆਂ ਹੋਣਗੀਆਂ ਸ਼ਿਫਟ, ਜੰਗੀ ਪੱਧਰ 'ਤੇ ਕਾਰਜ ਜਾਰੀ

ਜਲੰਧਰ: ਮਕਸੂਦਾਂ ਮੰਡੀ 'ਚ 800 ਫੜ੍ਹੀਆਂ ਨੂੰ ਸ਼ਿਫਟ ਕਰਨ, ਨਵੀਂ ਦਾਣਾ ਮੰਡੀ 'ਚ ਸੀਵਰੇਜ ਜਾਮ ਦੀ ਸਮੱਸਿਆ ਤੋਂ ਵਪਾਰੀਆਂ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਕੰਮ ਸ਼ੁਰੂ ਹੋ ਚੁੱਕਾ ਹੈ। ਜਨਵਰੀ ਮਹੀਨੇ 'ਚ ਦੋਵੇਂ ਘੱਟ ਹੋ ਜਾਣਗੇ ਅਤੇ ਆਉਣ ਵਾਲੇ ਸੀਜ਼ਨ 'ਚ ਨਵੀਂ ਜਗ੍ਹਾ 'ਤੇ ਮੰਡੀ ਲੱਗੇਗੀ ਅਤੇ ਨਾਲ ਹੀ ਨਵੀਂ ਦਾਣਾ ਮੰਡੀ 'ਚ ਸੜਕਾਂ ਵੀ ਬਣ ਜਾਣਗੀਆਂ।
ਫਿਲਹਾਲ ਨਵੀਂ ਦਾਣਾ ਮੰਡੀ 'ਚ 51 ਲੱਖ ਰੁਪਏ ਦੀ ਲਾਗਤ ਨਾਲ ਸਟਾਰਮ ਸੀਵਰੇਜ ਅਤੇ ਮਕਸੂਦਾਂ ਮੰਡੀ 'ਚ 2.50 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਸ਼ੈਡਾਂ ਦਾ ਕੰਮ ਸ਼ੁਰੂ ਹੋ ਗਿਆ ਹੈ। ਮਕਸੂਦਾਂ ਮੰਡੀ ਅਤੇ ਨਵੀਂ ਦਾਣਾ ਮੰਡੀ 'ਚ ਹੋਣ ਵਾਲੇ ਕੰਮਾਂ ਦੀ ਲਾਗਤ 7.50 ਕਰੋੜ ਰੁਪਏ ਹਨ।

ਮੰਡੀ ਮਾਰਕਿਟ ਕਮੇਟੀ ਆਫਿਸ ਦੇ ਸਾਹਮਣੇ ਲੱਗਣ ਵਾਲੀਆਂ 800 ਫੜ੍ਹੀਆਂ ਅਤੇ ਰੇਹੜੀਆਂ ਨੂੰ ਸ਼ਿਫਟ ਕਰਨ ਲਈ ਮੰਡੀ ਦੇ ਪਿੱਛੇ ਬਣਨ ਵਾਲੀਆਂ ਫੜੀਆਂ 'ਤੇ 2.50 ਕਰੋੜ ਦੀ ਲਾਗਤ ਨਾਲ ਸਟੀਲ ਦੀ ਸ਼ੈੱਡ ਤਿਆਰ ਕੀਤੀ ਜਾ ਰਹੀ ਹੈ ਤਾਂਕਿ ਰੇਹੜੀ ਅਤੇ ਫੜੀ ਵਾਲਿਆਂ ਨੂੰ ਉਕਤ ਜਗ੍ਹਾ 'ਤੇ ਸ਼ਿਫਟ ਕੀਤਾ ਜਾਵੇ। ਮੰਡੀ ਮਾਰਕਿਟ ਕਮੇਟੀ ਵਲੋਂ ਫੜ੍ਹੀ ਵਾਲਿਆਂ 'ਚ ਹਾਈ ਕੋਰਟ 'ਚ ਕੇਸ ਚੱਲ ਰਿਹਾ ਹੈ, ਜਿਸ ਦਾ ਫੈਸਲਾ 12 ਦਸੰਬਰ ਨੂੰ ਆਉਣ ਦੀ ਉਮੀਦ ਹੈ। ਸ਼ੈੱਡ ਦਾ ਕੰਮ ਦਸੰਬਰ ਤੱਕ ਖਤਮ ਕਰਨ ਅਤੇ ਜਨਵਰੀ 'ਚ ਰੇਹੜੀਆਂ ਅਤੇ ਫੜ੍ਹੀਆ ਸ਼ਿਫਟ ਕਰਵਾ ਦਿੱਤੀਆਂ ਜਾਣਗੀਆਂ।


author

Shyna

Content Editor

Related News