''ਯੁੱਧ ਨਸ਼ਿਆਂ ਵਿਰੁੱਧ'' ਤਹਿਤ ਵੱਡੀ ਕਾਰਵਾਈ, ਔਰਤ ਨਸ਼ਾ ਤਸਕਰ ਦੇ ਘਰ ''ਤੇ ਚੱਲਿਆ ਪੀਲਾ ਪੰਜਾ

Thursday, Mar 27, 2025 - 06:09 PM (IST)

''ਯੁੱਧ ਨਸ਼ਿਆਂ ਵਿਰੁੱਧ'' ਤਹਿਤ ਵੱਡੀ ਕਾਰਵਾਈ, ਔਰਤ ਨਸ਼ਾ ਤਸਕਰ ਦੇ ਘਰ ''ਤੇ ਚੱਲਿਆ ਪੀਲਾ ਪੰਜਾ

ਟਾਂਡਾ ਉੜਮੁੜ/ਬੁਲੋਵਾਲ (ਮੋਮੀ, ਵਰਿੰਦਰ ਪੰਡਿਤ, ਰਣਧੀਰ)- ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਾ ਤਸਕਰਾ ਅਤੇ ਨਸ਼ਿਆਂ ਲਗਾਮ ਲਗਾਉਣ ਹਿੱਤ ਸ਼ੁਰੂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਅੱਜ ਵਿਧਾਨ ਸਭਾ ਹਲਕਾ ਟਾਂਡਾ ਦੇ ਪਿੰਡ ਨੈਣੋਵਾਲ ਵੈਦ ਵਿੱਚ ਇਕ ਔਰਤ ਨਸ਼ਾ ਤਸਕਰ ਦਾ ਘਰ ਢਾਹਿਆ ਗਿਆ। ਐੱਸ. ਐੱਸ. ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਹੋਈ ਪੁਲਸ ਪਾਰਟੀ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪਿੰਡ ਦੀ ਹੀ ਨਸ਼ਾ ਔਰਤ ਨਸ਼ਾ ਤਸਕਰ ਗੁਰਮੀਤ ਕੌਰ ਪਤਨੀ ਬਲਵਿੰਦਰ ਪਾਲ ਦੇ ਘਰ ਪੀਲੇ ਪੰਜੇ ਨੇ ਹਮਲਾ ਕਰਦੇ ਹੋਏ ਇਸ ਕਾਰਵਾਈ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ 'ਚ ਬੋਲੇ CM ਭਗਵੰਤ ਮਾਨ, ਪਾਣੀ ਨੂੰ ਬਚਾਉਣ ਲਈ ਚੁੱਕੇ ਜਾ ਰਹੇ ਵੱਡੇ ਕਦਮ

PunjabKesari

ਇਸ ਮੌਕੇ ਐੱਸ. ਐੱਸ. ਪੀ. ਹੁਸ਼ਿਆਰਪੁਰ ਸੰਦੀਪ ਮਲਿਕ ਤੋਂ ਇਲਾਵਾ ਐੱਸ. ਪੀ. ਮੇਜਰ ਸਿੰਘ, ਡੀ. ਐੱਸ. ਪੀ. ਨਰਿੰਦਰ ਸਿੰਘ ਮਿਨਹਾਸ, ਡੀ. ਐੱਸ. ਪੀ. ਜਗੀਰ ਸਿੰਘ, ਐੱਸ. ਐੱਚ. ਓ. ਥਾਣਾ ਬੁੱਲੋਵਾਲ ਰਮਨ ਕੁਮਾਰ, ਨਾਇਬ ਤਹਸੀਲਦਾਰ ਰਣਵੀਰ ਸਿੰਘ, ਬੀ. ਡੀ. ਪੀ. ਓ ਸੁਖਜਿੰਦਰ ਸਿੰਘ ਦੀ ਮੌਜੂਦਗੀ ਵਿੱਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪੁਲਸ ਮੁਖੀ ਸੰਦੀਪ ਮਾਲਕ ਨੇ ਦੱਸਿਆ ਕਿ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਪਰਾਧਿਕ ਪਿਛੋਕੜ ਰੱਖਣ ਵਾਲੀ ਨਸ਼ਾ ਸਮਗਲਰ ਔਰਤ ਗੁਰਮੀਤ ਕੌਰ ਇਸ ਸਮੇਂ ਫਰਾਰ ਦੱਸੀ ਜਾ ਰਹੀ ਅਤੇ ਉਸ ਉੱਪਰ ਨਸ਼ਾ ਨਸ਼ਿਆਂ ਨਾਲ ਸੰਬੰਧਤ ਕਰੀਬ 8 ਪਰਚੇ ਦਰਜ ਹਨ ਅਤੇ ਇਹ ਇਹ ਔਰਤ ਨਸ਼ਿਆਂ ਦੇ ਕਾਰਨ ਜੇਲ੍ਹ ਦੀ ਸਜ਼ਾ ਵੀ ਕੱਟ ਚੁੱਕੀ ਹੈ।

PunjabKesari

ਇਹ ਵੀ ਪੜ੍ਹੋ: ਜਲੰਧਰ-ਨਕੋਦਰ ਹਾਈਵੇਅ 'ਤੇ ਦਿਲ-ਦਹਿਲਾ ਦੇਣ ਵਾਲਾ ਹਾਦਸਾ, ਦੋ ਨੌਜਵਾਨਾਂ ਦੀ ਦਰਦਨਾਕ ਮੌਤ

ਇਸ ਮੌਕੇ ਉਨ੍ਹਾਂ ਹੋਰਨਾ ਨਸ਼ਾਂ ਤਸਕਰਾਂ ਨੂੰ ਵੀ ਚਿਤਾਵਨੀ ਦਿੰਦੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਲਈ ਨਸ਼ਿਆਂ ਦਾ ਇਹ ਧੰਦਾ ਛੱਡ ਕੇ ਪੰਜਾਬ ਨੂੰ ਬਰਬਾਦ ਹੋਣੋ ਬਚਾਇਆ ਜਾਵੇ। ਇਸ ਮੌਕੇ ਸਰਪੰਚ ਨਗਿੰਦਰ ਸਿੰਘ, ਨੰਬਰਦਾਰ ਸਤਨਾਮ ਸਿੰਘ ਢਿੱਲੋ, ਨੰਬਰਦਾਰ ਸੁਖਵਿੰਦਰ ਸਿੰਘ ਢਿੱਲੋ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਰਭਜਨ ਸਿੰਘ ਢਿੱਲੋ, ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਰਘਵੀਰ ਸਿੰਘ ਹੇਜਮਾ, ਪੰਚ ਗੁਰਬਖਸ਼ ਕੌਰ, ਪੰਚ ਮਨਜੀਤ ਕੌਰ ,ਪੰਚ ਪਰਮਜੀਤ ਸਿੰਘ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਪਿੰਡ ਵਾਸੀਆਂ ਵੱਡੀ ਗਿਣਤੀ ਇਕੱਤਰ ਹੋਏ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਹਾਈਵੇਅ ਵੱਲ ਜਾਣ ਵਾਲੇ ਦੇਣ ਧਿਆਨ, ਬੰਦ ਹੋਇਆ ਰਸਤਾ, 29 ਮਾਰਚ ਲਈ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News