ਜਲੰਧਰ 'ਚ ਕਾਰੋਬਾਰੀ ਦੇ ਘਰ ਦਿਨ-ਦਿਹਾੜੇ ਵੱਡੀ ਵਾਰਦਾਤ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

Wednesday, Oct 02, 2024 - 06:16 PM (IST)

ਜਲੰਧਰ 'ਚ ਕਾਰੋਬਾਰੀ ਦੇ ਘਰ ਦਿਨ-ਦਿਹਾੜੇ ਵੱਡੀ ਵਾਰਦਾਤ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਜਲੰਧਰ (ਵੈੱਬ ਡੈਸਕ)- ਪਾਸ਼ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਵੀ ਚੋਰਾਂ ਅਤੇ ਲੁਟੇਰਿਆਂ ਤੋਂ ਸੁਰੱਖਿਅਤ ਨਹੀਂ ਹਨ। ਰਾਜਾ ਗਾਰਡਨ ਵਿੱਚ ਰਹਿੰਦੇ ਖੇਡ ਕਾਰੋਬਾਰੀ ਜਗਦੀਸ਼ ਕੋਹਲੀ ਦੇ ਘਰ ਚੋਰਾਂ ਨੇ ਦਿਨ-ਦਿਹਾੜੇ ਦਾਖ਼ਲ ਹੋ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਘਰ ਵੱਲ ਜਾਂਦੇ ਚੋਰ ਦੀ ਸੀ. ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ, ਜੋ ਬਾਈਕ 'ਤੇ ਸਵਾਰ ਹੋ ਕੇ ਆਏ ਸਨ। ਦਿਨ-ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਜਾਣਕਾਰੀ ਦਿੰਦੇ ਹੋਏ ਖੇਡ ਕਾਰੋਬਾਰੀ ਜਗਦੀਸ਼ ਕੋਹਲੀ ਦੇ ਪੁੱਤਰ ਪੁਨਿਆਤਮ ਕੋਹਲੀ ਨੇ ਦੱਸਿਆ ਕਿ ਉਹ ਸੋਮਵਾਰ ਦੁਪਹਿਰ ਨੂੰ ਆਪਣੇ ਪਿਤਾ ਨਾਲ ਸ਼ੋਅਰੂਮ 'ਚ ਸਨ। ਉਨ੍ਹਾਂ ਦੀ ਪਤਨੀ ਆਪਣੀ ਮਾਂ ਦਾ ਪਤਾ ਲੈਣ ਹਸਪਤਾਲ ਗਈ ਹੋਈ ਸੀ, ਜਦਕਿ ਬੇਟੀ ਟਿਊਸ਼ਨ ਲਈ ਗਈ ਸੀ। ਰਾਤ ਨੂੰ ਜਦੋਂ ਉਹ ਵਾਪਸ ਪਰਤੇ ਤਾਂ ਵੇਖਿਆ ਕਿ ਕਮਰੇ ਦਾ ਸਾਮਾਨ ਖਿਲਰਿਆ ਪਿਆ ਸੀ। ਜਦੋਂ ਉਸ ਨੇ ਅਲਮਾਰੀਆਂ ਦੀ ਜਾਂਚ ਕੀਤੀ ਤਾਂ ਉਸ ਵਿਚ ਰੱਖੇ ਸਾਰੇ ਸੋਨੇ ਦੇ ਗਹਿਣੇ ਗਾਇਬ ਸਨ, ਜਿਨ੍ਹਾਂ ਦੀ ਕੀਮਤ 10-10 ਲੱਖ ਰੁਪਏ ਸੀ। ਪੁਨਿਆਤਮ ਕੋਹਲੀ ਨੇ ਦੱਸਿਆ ਕਿ ਘਰ 'ਚ ਨਕਦੀ ਨਹੀਂ ਸੀ। ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਸੋਮਵਾਰ ਦੁਪਹਿਰ ਕਰੀਬ 4 ਵਜੇ ਦੋ ਚੋਰ ਆਉਂਦੇ ਵਿਖਾਈ ਦਿੱਤੇ। ਜਦੋਂ ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ ਤਾਂ ਉਸ ਨੇ ਘਰ ਦੇ ਪਿਛਲੇ ਪਾਸੇ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਚੋਰ ਖਾਲੀ ਪਲਾਟ ਤੋਂ ਘਰ ਅੰਦਰ ਦਾਖ਼ਲ ਹੋਏ ਹਨ।

ਇਹ ਵੀ ਪੜ੍ਹੋ- ਤਿਉਹਾਰਾਂ ਮੌਕੇ ਮਿਲ ਸਕਦੈ ਵੱਡਾ ਤੋਹਫ਼ਾ, ਇੰਨੇ ਰੁਪਏ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ

ਉਨ੍ਹਾਂ ਕਿਹਾ ਕਿ ਰਾਜਾ ਗਾਰਡਨ ਵਿੱਚ ਪਿਛਲੇ ਇਕ ਮਹੀਨੇ ਵਿੱਚ ਇਹ ਚੌਥੀ ਚੋਰੀ ਦੀ ਘਟਨਾ ਹੈ ਪਰ ਪੁਲਸ ਵੱਲੋਂ ਇਲਾਕੇ ਵਿੱਚ ਗਸ਼ਤ ਵੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਚੋਰ ਜਿੱਥੋਂ ਅੰਦਰ ਦਾਖ਼ਲ ਹੋਏ, ਉਸ ਦੇ ਨੇੜੇ ਮਜ਼ਦੂਰ ਵੀ ਕੰਮ 'ਤੇ ਸਨ ਪਰ ਇਸ ਦੇ ਬਾਵਜੂਦ ਚੋਰ ਵਾਰਦਾਤ ਨੂੰ ਅੰਜਾਮ ਦੇਣ 'ਚ ਸਫ਼ਲ ਹੋ ਗਏ। ਚੋਰੀ ਦੀ ਸੂਚਨਾ ਮਿਲਦੇ ਹੀ ਥਾਣਾ 7 ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦਾ ਸਮਾਂ ਤੈਅ, ਇਥੇ ਰਹੇਗੀ ਪੂਰਨ ਪਾਬੰਦੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News