ਠੇਕੇ ਦੇ ਕਰਿੰਦੇ ਦੀ ਕੁੱਟਮਾਰ ਕਰਕੇ ਲੁੱਟਿਆ ਕੈਸ਼

Wednesday, Jan 20, 2021 - 04:37 PM (IST)

ਠੇਕੇ ਦੇ ਕਰਿੰਦੇ ਦੀ ਕੁੱਟਮਾਰ ਕਰਕੇ ਲੁੱਟਿਆ ਕੈਸ਼

ਭੋਗਪੁਰ (ਸੂਰੀ, ਰਾਣਾ)- ਨੈਸ਼ਨਲ ਹਾਈਵੇਅ ’ਤੇ ਸ਼ਰਾਬ ਦੇ ਠੇਕੇ ਅੰਦਰ ਸੁੱਤੇ ਕਰਿੰਦੇ ਨਾਲ ਕੁੱਟਮਾਰ ਕਰਕੇ ਕੈਸ਼ ਲੁੱਟੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਵਿਨੋਦ ਕੁਮਾਰ ਪੁੱਤਰ ਜਗਦੀਸ਼ ਚੰਦਰ ਵਾਸੀ ਪਿੰਡ ਜੋਕਰ ਤਿਆਲ ਜ਼ਿਲਾ ਕਾਂਗੜਾ ਹਿਮਾਚਲ ਪ੍ਰਦੇਸ਼ ਨੇ ਥਾਣਾ ਭੋਗਪੁਰ ’ਚ ਸ਼ਿਕਾਇਤ ਦਿੱਤੀ ਕਿ ਉਹ ਮਾਝਾ ਗਰੁੱਪ ਦੇ ਆਦਮਪੁਰ ਟੀ-ਪੁਆਇੰਟ ਚੌਕ ਸਥਿਤ ਸ਼ਰਾਬ ਦੇ ਠੇਕੇ ਵਿਚ ਸੇਲਜ਼ਮੈਨ ਵਜੋਂ ਨੋਕਰੀ ਕਰਦਾ ਹੈ। 

ਸੋਮਵਾਰ ਦੇਰ ਰਾਤ ਠੇਕਾ ਬੰਦ ਕਰਕੇ ਉਹ ਅੰਦਰ ਸੁੱਤਾ ਪਿਆ ਸੀ। ਮੰਗਲਵਾਰ ਤੜਕਸਾਰ ਸਾਢੇ ਤਿੰਨ ਵਜੇ ਦੇ ਕਰੀਬ ਕੁਝ ਲੁਟੇਰੇ ਅਚਾਨਕ ਠੇਕੇ ਦਾ ਸ਼ਟਰ ਖੋਲ੍ਹ ਅੰਦਰ ਆ ਗਏ, ਜਦੋਂ ਸੇਲਜ਼ਮੈਨ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਸੇਲਜ਼ਮੈਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸੇਲਜ਼ਮੈਨ ਅਨੁਸਾਰ ਲੁਟੇਰਿਆਂ ਦੀ ਗਿਣਤੀ ਤਿੰਨ ਸੀ। ਕੁੱਟਮਾਰ ਕਰਦੇ ਹੋਏ ਲੁਟੇਰੇ ਠੇਕੇ ਅੰਦਰ ਪਿਆ ਕੈਸ਼ ਵਾਲਾ ਗੱਲਾ ਆਪਣੇ ਨਾਲ ਚੁੱਕ ਕੇ ਲੈ ਗਏ। ਗੱਲੇ ’ਚ ਦਸ ਹਜ਼ਾਰ ਰੁਪਏ ਦਾ ਕੈਸ਼ ਮੌਜ਼ੂਦ ਸੀ।

ਇਸ ਸਬੰਧੀ ਜਦੋਂ ਥਾਣਾ ਭੋਗਪੁਰ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਤਿੰਨ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਵੇਖੀ ਜਾ ਰਹੀ ਹੈ, ਜਲਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।


author

shivani attri

Content Editor

Related News