ਬਿਮਾਰ ਰਾਹਗੀਰ ਬਣ ਕੇ ਘਰ ਆਏ ਨੌਜਵਾਨ ਨੇ ਕੀਤਾ ਫਾਇਰ, ਰਿਵਾਲਵਰ ਦੀ ਨੌਕ ’ਤੇ ਖੋਹੀ ਨਕਦੀ
Thursday, May 04, 2023 - 05:00 PM (IST)

ਨਵਾਂਸ਼ਹਿਰ (ਤ੍ਰਿਪਾਠੀ) – ਸਿਹਤ ਖ਼ਰਾਬ ਹੋਣ ਦੇ ਬਹਾਨੇ ਘਰ ਵਿਚ ਆ ਕੇ ਪਿਸਤੌਲ ਦੀ ਨੌਕ ’ਤੇ ਨਕਦੀ ਲੈ ਕੇ ਜਾਣ ਅਣਪਛਾਤੇ ਦੋਸ਼ੀ ਖ਼ਿਲਾਫ਼ ਪੁਲਸ ਨੇ ਆਰਮ ਐਕਟ ਸਮੇਤ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਕੇਸ਼ ਕੁਮਾਰ ਪੁੱਤਰ ਸੁਖਦੇਵ ਵਾਸੀ ਪਿੰਡ ਸਿੰਘਪੁਰ ਨੇ ਦੱਸਿਆ ਕਿ ਬੀਤੇ ਦਿਨ ਆਪਣੇ ਘਰ ਵਿਚ ਮੌਜੂਦ ਸੀ ਕਿ ਰਾਤ ਕਰੀਬ 11 ਵਜੇ ਕਿਸੇ ਵਿਅਕਤੀ ਨੇ ਡੋਰ ਬੈੱਲ ਬਜਾਈ। ਜਦੋਂ ਉਸ ਨੇ ਬਾਹਰ ਆ ਕੇ ਉਕਤ ਵਿਅਕਤੀ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਘਰ ਦੇ ਬਾਹਰ ਕਰੀਬ 25-26 ਸਾਲ ਦਾ ਅਣਪਛਾਤਾ ਨੌਜਵਾਨ ਖੜ੍ਹਾ ਸੀ।
ਇਹ ਵੀ ਪੜ੍ਹੋ : ਸ. ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਸਮਾਗਮ ਮੌਕੇ ਭਾਵੁਕ ਹੋਏ ਸੁਖਬੀਰ ਬਾਦਲ, ਪਿਓ ਨੂੰ ਯਾਦ ਕਰ ਕਹੀਆਂ ਇਹ ਗੱਲਾਂ
ਉਸ ਨੇ ਦੱਸਿਆ ਕਿ ਉਹ ਰਾਹਗੀਰ ਹੈ ਅਤੇ ਉਸ ਦੀ ਸਿਹਤ ਖ਼ਰਾਬ ਹੈ ਕਿ ਉਸ ਨੂੰ ਪੀਣ ਲਈ ਪਾਣੀ ਚਾਹੀਦਾ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਆਪਣੇ ਢਿੱਡ ਫੜਿਆ ਹੋਇਆ ਸੀ, ਜਿਸ ਨਾਲ ਲੱਗ ਕਿ ਉਸ ਨੂੰ ਸੰਭਾਵਤ ਮਦਦ ਦੀ ਲੋੜ ਹੈ ਅਤੇ ਉਸ ਨੇ ਘਰ ਦੇ ਅੰਦਰ ਬੁਲਾ ਲਿਆ ਅਤੇ ਅੰਦਰੋਂ ਪਾਣੀ ਲਿਆ ਕੇ ਦਿੱਤਾ। ਉਸ ਨੇ ਦੱਸਿਆ ਕਿ ਪਾਣੀ ਪੀਣ ਦੇ ਬਾਅਦ ਉਕਤ ਨੌਜਵਾਨ ਨੇ ਆਪਣੀ ਪੈਂਟ ਦੀ ਡੱਬ ਵਿਚੋਂ ਰਿਵਾਲਵਰ ਕੱਢ ਕੇ 1 ਫਾਇਰ ਕੀਤਾ ਅਤੇ ਉਸ ’ਤੇ ਰਿਵਾਲਵਰ ਤਾਨ ਕੇ ਉਸ ਨੂੰ ਆਪਣੇ ਕੋਲ ਦੀ ਨਕਦੀ ਦੇਣ ਲਈ ਕਿਹਾ। ਉਸ ਨੇ ਦੱਸਿਆ ਕਿ ਉਸ ਦੀ ਜੇਬ ਵਿਚ ਇਕ ਹਜਾਰ ਰੁਪਏ ਸਨ, ਜੋ ਉਸ ਨੇ ਉਸ ਨੂੰ ਦੇ ਦਿੱਤੇ। ਉਕਤ ਅਣਪਛਾਤੇ ਨੌਜਵਾਨ ਤੋਂ ਉਸ ਨੇ ਹੋਰ ਪੈਸੇ ਲਿਆਉਣ ਦੀ ਮੰਗ ਕੀਤੀ। ਜਿਸ ’ਤੇ ਉਸ ਨੇ ਕਿਹਾ ਕਿ ਉਹ ਅੰਦਰ ਲੈ ਕੇ ਆਉਂਦਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਘਰ ਦੇ ਅੰਦਰ ਉਸ ਦੀ ਮਾਤਾ ਵੀ ਸੀ ਅਤੇ ਉਸ ਨੇ ਕਮਰੇ ਦੇ ਅੰਦਰ ਜਾ ਕੇ ਅੰਦਰ ਤੋਂ ਕੁੰਡੀ ਲਗਾ ਲਈ ਅਤੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਉਕਤ ਨੌਜਵਾਨ ਘਬਰਾ ਗਿਆ ਅਤੇ ਘਰ ਦੇ ਵਿਹੜੇ ਦੇ ਪਿੱਛੇ ਬਣੀ ਦੀਵਾਰ ’ਤੇ ਚੜ੍ਹਦੇ ਸਮੇਂ ਉਸ ਦੇ ਹੱਥ ਤੋਂ ਰਿਵਾਲਵਰ ਹੇਠਾਂ ਡਿੱਗ ਗਿਆ ਅਤੇ ਉਹ ਖੇਤਾਂ ਤੋਂ ਹੁੰਦੇ ਹੋਏ ਫਾਇਰ ਹੋ ਗਿਆ। ਇਸ ਦੌਰਾਨ ਉਸ ਦਾ ਸਾਲਾ ਰਾਮ ਪ੍ਰਕਾਸ਼ ਮੌਕੇ ’ਤੇ ਪਹੁੰਚ ਗਿਆ। ਪੁਲਸ ਨੇ ਮੌਕੇ ’ਤੇ ਇਕ ਰਿਵਾਲਵਰ, 4 ਜ਼ਿੰਦਾ ਰੌਂਦ ਅਤੇ ਇਕ ਖੋਲ ਬਰਾਮਦ ਕੀਤਾ ਹੈ। ਥਾਣਾ ਪੋਜੇਵਾਲ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਵੱਡੀ ਖ਼ਬਰ, ਕਪੂਰਥਲਾ ਦੇ 2 ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ