ਲੋਹੀਆਂ ਪੁਲਸ ਵੱਲੋਂ 5 ਨਸ਼ਾ ਤਸਕਰ ਕਾਬੂ

Wednesday, May 20, 2020 - 09:33 PM (IST)

ਲੋਹੀਆਂ ਪੁਲਸ ਵੱਲੋਂ 5 ਨਸ਼ਾ ਤਸਕਰ ਕਾਬੂ

ਲੋਹੀਆਂ ਖ਼ਾਸ,(ਮਨਜੀਤ)— ਸਥਾਨਕ ਥਾਣੇ ਦੀ ਪੁਲਸ ਵੱਲੋਂ ਐੱਸ. ਐੱਚ. ਓ. ਸੁਖਦੇਵ ਸਿੰਘ ਦੀ ਦੇਖ ਰੇਖ ਹੇਠ ਥਾਣਾ ਲੋਹੀਆਂ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਤੋਂ ਪੁਲਸ ਪਾਰਟੀਆਂ ਵੱਲੋਂ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕੀਤੇ ਜਾਣ ਦੀ ਸੂਚਨਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਲਖਵੀਰ ਸਿੰਘ, ਮੋਹਣ ਸਿੰਘ ਤੇ ਹੈੱਡ ਕਾਂਸਟੇਬਲ ਅਵਤਾਰ ਸਿੰਘ ਅਤੇ ਕਸ਼ਮੀਰ ਸਿੰਘ ਵੱਲੋਂ ਬਲਵਿੰਦਰ ਕੌਰ ਉਰਫ਼ ਗੁਲਾਬੋ ਪਤਨੀ ਸਵ ਇੰਦਰਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਨੱਲ ਕੋਲੋਂ 6,750 ਐੱਮ ਐੱਲ ਨਜਾਇਜ਼ ਸ਼ਰਾਬ, ਬਲਕਾਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਮੁੰਡੀ ਸ਼ਹਿਰੀਆਂ ਪਾਸੋਂ 400 ਕਿੱਲੋ ਲਾਹਣ ਤੇ 13,500 ਐੱਮ ਐੱਲ ਸ਼ਰਾਬ, ਜਰਨੈਲ ਸਿੰਘ ਉਰਫ਼ ਕਾਕੂ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਮੰਡਲਾ ਛੰਨਾ ਕੋਲੋਂ 75 ਕਿੱਲੋ ਲਾਹਣ ਤੇ 15,000 ਐੱਮ ਐੱਲ ਸ਼ਰਾਬ, ਦੇਸ ਰਾਜ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਨਵਾਂ ਪਿੰਡ ਦੋਨੇ ਵਾਲ ਕੋਲੋਂ 6,750 ਐੱਮ ਐੱਲ ਸ਼ਰਾਬ, ਅਤੇ ਬਲਬੀਰ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਪਿੰਡ ਯੂਸਫਪੁਰ ਆਲੇਵਾਲ ਪਾਸੋਂ 200 ਕਿੱਲੋ ਲਾਹਣ ਬਰਾਮਦ ਕੀਤੀ ਗਈ। ਥਾਣਾ ਮੁੱਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।


author

Deepak Kumar

Content Editor

Related News