ਲੋਹੀਆਂ ਪੁਲਸ ਨੇ ਦੇਰ ਰਾਤ ਤਕ ਕੀਤੀ ਵਾਹਨਾਂ ਦੀ ਚੈਕਿੰਗ

05/15/2020 10:07:45 PM

ਲੋਹੀਆਂ ਖ਼ਾਸ,(ਮਨਜੀਤ) : ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਫੈਲਣ ਕਾਰਣ ਸੂਬੇ ਭਰ ਵਿੱਚ ਮਾਰਚ ਮਹੀਨੇ ਤੋਂ ਲੱਗੇ ਕਰਫਿਊ ਦੇ ਚੱਲਦਿਆਂ ਸਿਵਲ ਪ੍ਰਸ਼ਾਸਨ ਸਮੇਂ-ਸਮੇਂ 'ਤੇ ਹਦਾਇਤਾਂ ਜਾਰੀ ਕਰ ਕੇ ਆਮ ਜਨ ਜੀਵਨ ਨੂੰ ਸੁਖਾਲਾ ਕਰਨ ਲਈ ਪੂਰੀ ਵਾਹ ਲਾ ਰਿਹਾ ਹੈ। ਉੱਥੇ ਹੀ ਇਸ ਦੌਰਾਨ ਥਾਣਾ ਮੁਖੀ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਸਥਾਨਕ ਥਾਣੇ ਦੀ ਪੁਲਸ ਵੀ ਇਲਾਕੇ ਅਤੇ ਆਸ ਪਾਸ ਦੇ ਲੋਕਾਂ ਦੀ ਇਜਾਜ਼ਤ ਲਈ ਦੇਰ ਰਾਤ ਤੱਕ ਨਾਕਾਬੰਦੀ ਕਰਕੇ ਆਪਣਾ ਫ਼ਰਜ਼ ਨਿਭਾਅ ਰਹੀ ਹੈ, ਇਸ ਦੀ ਮਿਸਾਲ ਉਸ ਸਮੇਂ ਮਿਲੀ ਜਦੋਂ ਬੀਤੀ ਦੇਰ ਰਾਤ ਤਕ ਹੌਲਦਾਰ ਜਗਤਾਰ ਸਿੰਘ ਤੇ ਸਾਥੀ ਪੁਲਸ ਮੁਲਾਜ਼ਮਾਂ ਵੱਲੋਂ ਸਥਾਨਕ ਟੀ ਪੁਆਇੰਟ 'ਤੇ ਨਾਕਾਬੰਦੀ ਕਰਕੇ ਬਾਹਰੀ ਦੋ ਅਤੇ ਚਾਰ ਪਹੀਆ ਵਾਹਨਾਂ ਦੀ ਚੈਕਿੰਗ ਕਰਦਿਆਂ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਇਸ ਭਿਆਨਕ ਬਿਮਾਰੀ ਨਾਲ ਲੜਨ ਲਈ ਸੁਝਾਅ ਦਿੰਦੇ ਹੋਏ ਘਰ ਵਿਚ ਰਹਿਣ ਲਈ ਪ੍ਰੇਰਿਤ ਕੀਤਾ ਗਿਆ।
 


Deepak Kumar

Content Editor

Related News