ਇਕ ਘੰਟੇ ਲਈ ਲੋਹੀਆਂ ਬਜ਼ਾਰ ਰਿਹਾ ਬੰਦ, ਦੁਕਾਨਦਾਰਾਂ ਨੇ ਦਰਪੇਸ਼ ਮੁਸ਼ਕਲਾਂ ਪ੍ਰਸ਼ਾਸਨ ਮੂਹਰੇ ਰੱਖੀਆਂ

09/16/2019 9:29:39 PM

ਲੋਹੀਆਂ ਖਾਸ,(ਮਨਜੀਤ): ਸਥਾਨਕ ਦੁਕਾਨਦਾਰਾਂ ਵਲੋਂ ਵਪਾਰ ਮੰਡਲ ਦੇ ਝੰਡੇ ਥੱਲੇ ਇਕੱਠੇ ਹੋ ਕੇ ਬੀਤੇ ਦਿਨ ਸਥਾਨਕ ਗੀਤਾ ਭਵਨ 'ਚ ਭਾਰੀ ਇਕੱਠ ਕਰ ਕੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਗੋਸ਼ਟੀ ਕਰਦਿਆਂ ਉਨ੍ਹਾਂ ਦੇ ਹੱਲ ਲਈ ਵਿਊਂਤਬੰਦੀ ਬਣਾਈ ਗਈ ਸੀ। ਇਸ ਦੌਰਾਨ ਵਪਾਰ ਮੰਡਲ ਤੇ ਸਮੂਹ ਦੁਕਾਨਦਾਰਾਂ ਵਲੋਂ ਸਰਵਸਮੰਤੀ ਨਾਲ ਇਕ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਬੰਦ ਦੌਰਾਨ ਨਕੋਦਰ 'ਚ ਵਾਪਰੇ ਗੋਲੀ ਕਾਂਡ ਦੇ ਸਬੰਧ 'ਚ ਪੁਲਸ ਪ੍ਰਸ਼ਾਸਨ ਨੂੰ ਆਪਣੀ ਰੱਖਿਆ ਲਈ ਗੋਲੀ ਚਲਾਉਣ ਵਾਲੇ ਵਿਅਕਤੀ ਦੇ ਹੱਕ 'ਚ ਇਕ ਮੰਗ-ਪੱਤਰ ਦਿੱਤਾ ਜਾਵੇਗਾ ਅਤੇ ਇਕ ਘੰਟੇ ਲਈ ਲੋਹੀਆਂ ਦਾ ਸਾਰਾ ਬਾਜ਼ਾਰ ਬੰਦ ਰੱਖਿਆ ਜਾਵੇਗਾ।

ਜਿਸ 'ਤੇ ਲੋਹੀਆਂ ਬਾਜ਼ਾਰ ਦੇ ਵਪਾਰੀਆਂ ਤੇ ਦੁਕਾਨਦਾਰਾਂ ਨੇ ਆਪਣੀ ਏਕਤਾ ਦਾ ਸਬੂਤ ਦਿੰਦੇ ਹੋਏ ਹੋਏ ਸੋਮਵਾਰ 9 ਤੋਂ 10 ਵਜੇ ਤਕ ਇਕ ਘੰਟੇ ਲਈ ਬਾਜ਼ਾਰ ਬੰਦ ਰੱਖਿਆ ਗਿਆ ਤੇ ਮੈਡਮ ਚਾਰੂਮਿਤਾ ਐੱਸ. ਡੀ. ਐੱਮ. ਸ਼ਾਹਕੋਟ, ਪਿਆਰਾ ਸਿੰਘ ਡੀ. ਐੱਸ. ਪੀ. ਸ਼ਾਹਕੋਟ ਤੇ ਥਾਣਾ ਮੁਖੀ ਦਲਬੀਰ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਸ਼ਹਿਰ 'ਚ ਵਧ ਰਹੀ ਟ੍ਰੈਫਿਕ ਦੀ ਸਮੱਸਿਆ, ਬੇ-ਸਹਾਰਾ ਪਸ਼ੂਆਂ ਤੇ ਪੁਲਸ ਦੀ ਗਸ਼ਤ ਵਧਾਉਣ ਲਈ ਕਿਹਾ ਤਾਂ ਜੋ ਸਕੂਲ ਟਾਈਮ ਬੱਚੀਆਂ ਨੂੰ ਭੂੰਡ ਆਸ਼ਕਾਂ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਬੋਲਦਿਆਂ ਚਾਰੂਮਿਤਾ ਨੇ ਕਿਹਾ ਕਿ ਵਾਪਰੀਆਂ ਵਲੋਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦੀਆਂ ਗਈਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਇਆ ਜਾਵੇਗਾ।

ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਵਤਾਰ ਸਿੰਘ ਚੰਦੀ, ਸਰਪ੍ਰਸਤ ਕੁਲਵੰਤ ਰਾਏ ਸ਼ਰਮਾ, ਗੁਰਨਾਮ ਸਿੰਘ ਖਾਲਸਾ, ਜਰਨੈਲ ਸਿੰਘ ਭਗਤ, ਰੁਪੇਸ਼ ਕੁਮਾਰ ਸੱਦੀ, ਦਵਿੰਦਰ ਸਿੰਘ ਬਿੱਲਾ, ਰਾਜ ਕੁਮਾਰ ਖੇੜਾ, ਚਰਨ ਦਾਸ ਅਜ਼ਾਦ, ਸੰਤੋਖ ਸਿੰਘ, ਪਵਨ ਕੁਮਾਰ ਗਾਂਧੀ, ਰਜੀਵ ਕੁਮਾਰ ਮੋਨੂੰ, ਜਗਜੀਤ ਸਿੰਘ ਨੋਨੀ, ਗੁਰਜੀਤ ਸਿੰਘ ਕੰਗ, ਸੁਖਚੈਨ ਸਿੰਘ ਯੱਕੋਪੁਰ, ਅਮਰਜੀਤ ਸਿੰਘ, ਚਰਣ ਸਿੰਘ ਚੰਦੀ ਸਮੇਤ ਹੋਰ ਸੈਂਕੜੇ ਦੁਕਾਨਦਾਰ ਮੌਜ਼ੂਦ ਸਨ।


Related News