ਤਾਲਾਬੰਦੀ ‘ਚ ਲੋਕ ਝੱਲ ਰਹੇ ਨੇ ਆਰਥਿਕ ਮੰਦੀ ਦੀ ਮਾਰ, ਰੂਪਨਗਰ ’ਚ ਮਾਈਨਿੰਗ ਮਾਫੀਆਂ ਛਾਪ ਰਿਹਾ ਨੋਟ

05/18/2021 4:58:07 PM

ਰੂਪਨਗਰ (ਸੱਜਣ ਸੈਣੀ) - ਕੋਰੋਨਾ ਦੇ ਦੌਰ ’ਚ ਪੰਜਾਬ ਸਰਕਾਰ ਵੱਲੋਂ ਲਗਾਤਾਰ ਤਾਲਾਬੰਦੀ ਕੀਤੀ ਜਾ ਰਹੀ ਹੈ। ਕੰਮ ਬੰਦ ਹੋਣ ਕਰਕੇ ਆਮ ਜਨਤਾ ਨੂੰ ਆਰਥਿਕ ਮੰਦੀ ਦੀ ਸਮੱਸਿਆ ਨਾਲ ਜੁਝਣਾ ਪੈ ਰਿਹਾ ਹੈ ਪਰ ਮਾਈਨਿੰਗ ਮਾਫੀਆਂ ਤਾਲਾਬੰਦੀ ਦਾ ਫ਼ਾਇਦਾ ਚੁੱਕ ਉਪਜਾਊ ਜ਼ਮੀਨ ’ਤੇ ਨਜਾਇਜ ਮਾਈਨਿੰਗ ਕਰ ਮਾਲਾ ਮਾਲ ਹੋ ਰਿਹਾ ਹੈ। ਜ਼ਿਲ੍ਹਾ ਰੂਪਨਗਰ ਦੇ ਨਾਲ ਲਗਦੇ ਪਿੰਡ ਮਾਜਰੀ ਜੱਟਾ, ਮਗਰੋੜ, ਬਾਗਵਾਲੀ, ਅਕਬਰ ਪੁਰ, ਫਤਿਹ ਪੁਰ ਭੰਗਾਲਾ, ਦਰਗਾਸ਼ਾਹ ਆਦਿ ਵਿਖੇ ਜਿਥੇ ਤਾਲਾਬੰਦੀ ਦੌਰਾਨ ਪੁਲਸ ਪ੍ਰਸਾਸ਼ਨ ਜਨਤਾ ਨੂੰ ਕੋਰੋਨਾ ਤੋਂ ਬਚਾਉਣ ’ਚ ਲੱਗਾ ਹੋਇਆ, ਉਥੇ ਮਾਈਨਿੰਗ ਮਾਫ਼ੀਆਂ ਇਸ ਦਾ ਨਜਾਇਜ਼ ਫ਼ਾਇਦਾ ਲੈ ਰਹੇ ਹਨ।

ਪੜ੍ਹੋ ਇਹ ਵੀ ਖਬਰ - ਹੈਵਾਨੀਅਤ ਦੀ ਹੱਦ ਪਾਰ : 15 ਸਾਲਾ ਕੁੜੀ ਦਾ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਬਿਨਾ ਸਿਰ ਤੋਂ ਮਿਲੀ ਲਾਸ਼

ਦੱਸ ਦੇਈਏ ਕਿ ਖੇਤੀਬਾੜੀ ਦੀ ਉਪਜਾਉ ਜ਼ਮੀਨ ’ਤੇ ਨਜਾਇਜ਼ ਮਾਈਨਿੰਗ ਕਰ ਜਿੱਥੇ ਵੱਡੇ ਪੱਧਰ ’ਤੇ ਮਿੱਟੀ ਨੂੰ ਡੰਪ ਕਰ ਰਿਹਾ, ਉਥੇ ਹੀ ਕੱਟੀਆਂ ਜਾ ਰਹੀਆਂ ਨਜਾਇਜ਼ ਕਲੋਨੀਆਂ ਵਿੱਚ ਭਰਤ ਪਾਉਣ ਲਈ ਰੋਜ਼ਾਨਾ ਸੈਕੜੇ ਟਰੱਕ ਮਿਟੀ ਦੇ ਵੇਚੇ ਜਾ ਰਹੇ ਹਨ। ਮਾਈਨਿੰਗ ਮਾਫ਼ੀਆਂ ਦਾ ਲਾਲਚ ਇਸ ਕਦਰ ਵੱਧ ਚੁੱਕਾ ਹੈ ਕਿ ਪੈਸਿਆਂ ਦੇ ਲਾਲਚ ‘ਚ ਅੰਨੇ ਹੋਏ ਮਾਫ਼ੀਆਂ ਨੂੰ ਬਿਜਲੀ ਦੇ ਖੰਭੇ ਤੱਕ ਨਜ਼ਰ ਨਹੀਂ ਆ ਰਹੇ। ਮਾਫ਼ੀਆਂ ਨੇ 10 ਤੋਂ 12 ਫੁੱਟ ਡੁੱਘੀ ਮਾਈਨਿੰਗ ਕਰ ਬਿਜਲੀ ਦੇ ਖੰਭਿਆਂ ਦੀਆਂ ਜੜ੍ਹਾ ਤੱਕ ਨੰਗੀਆਂ ਕਰ ਦਿੱਤੀਆਂ ਹਨ, ਜਿਸ ਨਾਲ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। 

ਪੜ੍ਹੋ ਇਹ ਵੀ ਖਬਰ - ਸ਼ਰਾਬ ਪੀਣ ਤੋਂ ਰੋਕਣਾ ਪਿਆ ਮਹਿੰਗਾ, 70 ਸਾਲਾ ਬਜ਼ੁਰਗ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਦੂਜੇ ਪਾਸੇ ਨਜਾਇਜ਼ ਮਾਈਨਿੰਗ ਕਰ ਰਹੇ ਭਾਰੀ ਭਰਕਮ ਟਰੱਕਾਂ ਵੱਲੋਂ ਇਲਾਕੇ ਦੀਆਂ ਲਿੰਕ ਸੜਕਾਂ ਤੱਕ ਤੋੜ ਦਿੱਤੀਆਂ ਗਈਆਂ। ਮਾਈਨਿੰਗ ਤੋਂ ਦੁੱਖੀ ਕਿਸਾਨਾਂ ਨੇ ਰੂਪਨਗਰ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਇਸ ਨੂੰ ਬੰਦ ਕਰਵਾ ਕੇ ਦੋਸ਼ੀਆਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)


rajwinder kaur

Content Editor

Related News