ਵਰਕਸ਼ਾਪ ਚੌਂਕ ’ਚ ਮਾਮੇ ਦੇ ਢਾਬੇ ’ਤੇ ਸ਼ਰੇਆਮ ਪਿਆਈ ਜਾ ਰਹੀ ਸੀ ਸ਼ਰਾਬ, ਦੇਰ ਰਾਤ ਹੋਈ ਵੱਡੀ ਕਾਰਵਾਈ
Friday, Dec 08, 2023 - 11:24 AM (IST)
ਜਲੰਧਰ (ਮਹੇਸ਼)– ਸ਼ਰੇਆਮ ਸ਼ਰਾਬ ਪੀਣ ਅਤੇ ਪਿਆਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਸਬੰਧੀ ਜਲੰਧਰ ਦੇ ਨਵੇਂ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ’ਤੇ ਵੀਰਵਾਰ ਨੂੰ ਦੇਰ ਰਾਤ ਡੀ. ਸੀ. ਪੀ. ਲਾਅ ਐਂਡ ਆਰਡਰ ਅੰਕੁਰ ਗੁਪਤਾ ਨੇ ਖ਼ੁਦ ਥਾਣਾ ਨੰਬਰ 2 ਦੇ ਇਲਾਕੇ ਵਿਚ ਪੈਂਦੇ ਮਾਮੇ ਦੇ ਢਾਬੇ (ਵਰਕਸ਼ਾਪ ਚੌਂਕ) ’ਤੇ ਰੇਡ ਕੀਤੀ ਅਤੇ ਉਥੇ ਖਾਣੇ ਦੇ ਨਾਲ ਸ਼ਰਾਬ ਪੀ ਰਹੇ ਲੋਕਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਡੀ. ਸੀ. ਪੀ. ਨੇ ਇਸ ਦੌਰਾਨ ਢਾਬੇ ਦੀ ਛੱਤ ’ਤੇ ਵੱਡੀ ਗਿਣਤੀ ਵਿਚ ਪਈ ਸ਼ਰਾਬ, ਖਾਰਾ ਸੋਡਾ ਅਤੇ ਕੋਲਡ ਡ੍ਰਿੰਕਸ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ। ਉਨ੍ਹਾਂ ਦੇ ਨਾਲ ਏ. ਸੀ. ਪੀ. ਬਰਜਿੰਦਰ ਸਿੰਘ ਅਤੇ ਥਾਣਾ ਨੰਬਰ 2 ਦੇ ਇੰਚਾਰਜ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ Weather
ਐੱਸ. ਐੱਚ. ਓ. ਥਾਣਾ ਨੰਬਰ 2 ਨੇ ਦੱਸਿਆ ਕਿ ਮਾਮੇ ਦੇ ਢਾਬੇ ’ਤੇ ਸ਼ਰਾਬ ਪੀਣ ਵਾਲਿਆਂ ਨੂੰ ਕਾਬੂ ਕਰਕੇ ਥਾਣੇ ਲਿਆਂਦਾ ਗਿਆ। ਸ਼ਰਾਬ ਪਿਆਉਣ ਵਾਲੇ ਢਾਬਾ ਮਾਲਕ ਸੰਦੀਪ ਅਰੋੜਾ ਤੋਂ ਇਲਾਵਾ 20 ਤੋਂ ਵੱਧ ਸ਼ਰਾਬ ਪੀਣ ਵਾਲੇ ਲੋਕਾਂ ਖ਼ਿਲਾਫ਼ ਥਾਣਾ ਨੰਬਰ 2 ਵਿਚ ਐਕਸਾਈਜ਼ ਐਕਟ 68/1/14 ਅਤੇ ਆਈ. ਪੀ. ਸੀ. ਦੀ ਧਾਰਾ 188 ਤਹਿਤ 149 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਢਾਬੇ ਤੋਂ ਕਾਬੂ ਕੀਤੇ ਗਏ ਲੋਕਾਂ ਤੋਂ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਡੀ. ਸੀ. ਪੀ. ਲਾਅ ਐਂਡ ਆਰਡਰ ਨੇ ਸਾਰੇ ਢਾਬਾ ਮਾਲਕਾਂ ਅਤੇ ਰੇਹੜੀ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਸ਼ਰੇਆਮ ਸ਼ਰਾਬ ਪਿਆਉਂਦਾ ਫੜਿਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਹਿਰਾਸਤ ’ਚ ਲਿਆ ਫਿਰੋਜ਼ਪੁਰ ਦਾ DSP ਸੁਰਿੰਦਰ ਬਾਂਸਲ, ਜਾਣੋ ਕੀ ਹੈ ਪੂਰਾ ਮਾਮਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।