ਆਸਮਾਨੀ ਬਿਜਲੀ ਡਿੱਗਣ ਨਾਲ ਘਰ ਦੀ ਫਟੀ ਛੱਤ, ਬਿਜਲੀ ਦੇ ਸਾਰੇ ਉਪਕਰਨ ਸੜੇ

02/21/2020 5:27:30 PM

ਜਲੰਧਰ (ਸੋਨੂੰ): ਵੀਰਵਾਰ ਨੂੰ ਪੰਜਾਬ 'ਚ ਸ਼ਾਮ ਦੇ ਸਮੇਂ ਭਾਰੀ ਮੀਂਹ ਪੈਣ ਤੇ ਕਈ ਥਾਂ ਆਸਮਾਨੀ ਬਿਜਲੀ ਡਿੱਗਣ ਨਾਲ ਵੱਡਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜਲੰਧਰ ਦੀ ਠਾਕੁਰ ਕਾਲੋਨੀ 'ਚ ਆਸਮਾਨੀ ਬਿਜਲੀ ਦੇ ਡਿੱਗਣ ਦੇ ਨਾਲ ਇਕ ਘਰ ਦੀ ਛੱਤ ਫਟ ਗਈ ਅਤੇ ਬਿਜਲੀ ਦੇ ਸਾਰੇ ਉਪਕਰਨ ਸੜ ਗਏ। ਗਨੀਮਤ ਇਹ ਰਹੀ ਸੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਬੁਰੀ ਤਰ੍ਹਾਂ ਨਾਲ ਨੁਕਸਾਨ ਹੋ ਗਿਆ ਹੈ।

PunjabKesari

ਚਾਰੂ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਆਪਣੇ ਕਮਰੇ 'ਚ ਬੈਠਾ ਹੋਇਆ ਸੀ ਕਿ ਅਚਾਨਕ ਬਿਜਲੀ ਡਿੱਗਣ ਨਾਲ ਉਸ ਦੇ ਕਮਰੇ ਦੇ ਸਵਿੱਚ ਧਮਾਕੇ ਨਾਲ ਬਾਹਰ ਨਿਕਲ ਆਏ ਅਤੇ ਕੱਪੜਿਆਂ ਨੂੰ ਅੱਗ ਲੱਗ ਗਈ। ਉਸ ਨੇ ਦੱਸਿਆ ਕਿ ਘਰ ਦੇ ਸਾਰੇ ਬਿਜਲੀ ਦੇ ਉਪਕਰਨ ਵੀ ਸੜ ਗਏ ਪਰ ਅਜੇ ਨੁਕਸਾਨ ਦਾ ਪਤਾ ਨਹੀਂ ਚੱਲ ਸਕਿਆ ਕਿ ਕਿੰਨਾ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਬਿਜਲੀ ਡਿੱਗਣ ਨਾਲ ਘਰ ਦੇ ਲੈਂਟਰ ਵੀ ਫਟ ਗਏ ਹਨ।


Shyna

Content Editor

Related News