ਮੰਤਰੀ ਲਾਲਜੀਤ ਭੁੱਲਰ ਤੇ ਹਲਕਾ ਇੰਚਾਰਜ ਸੱਜਣ ਸਿੰਘ ਨੇ 28 ਕਿੱਲੇ ਪੰਚਾਇਤੀ ਜ਼ਮੀਨ ਦਾ ਛੁਡਵਾਇਆ ਕਬਜ਼ਾ

Tuesday, Aug 27, 2024 - 04:01 AM (IST)

ਸੁਲਤਾਨਪੁਰ ਲੋਧੀ (ਸੋਢੀ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਨੂਰਪੁਰ ਖੀਰਾਂਵਾਲੀ ਵਿਖੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ 'ਆਮ ਆਦਮੀ ਪਾਰਟੀ' ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਪੰਚਾਇਤੀ 28 ਕਿੱਲੇ ਜ਼ਮੀਨ ’ਤੇ ਕਿਸਾਨਾਂ ਵੱਲੋਂ ਕੀਤਾ ਗਏ ਕਬਜ਼ੇ ਨੂੰ 35 ਸਾਲਾਂ ਬਾਅਦ ਛੁਡਵਾ ਲਿਆ ਗਿਆ ਹੈ ਅਤੇ ਬਾਅਦ ਵਿੱਚ ਸਰਬਸੰਮਤੀ ਨਾਲ ਗੁਰੂ ਘਰ ਵਿਖੇ ਜ਼ਮੀਨ ਦੀ ਖੁੱਲ੍ਹੀ ਬੋਲੀ ਕਰਵਾਈ ਗਈ।

ਪਰਚੀ ਸਿਸਟਮ ਦੇ ਨਾਲ ਕਿਸਾਨਾਂ ਨੂੰ ਇਹ ਜ਼ਮੀਨ ਠੇਕੇ ’ਤੇ ਦਿੱਤੀ ਗਈ ਹੈ। ਕੈਬਨਿਟ ਮੰਤਰੀ ਭੁੱਲਰ ਨੇ ਪੰਜਾਬ ਦੇ ਹੋਰ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਚਾਇਤ ਦੀਆਂ ਜਮੀਨਾਂ ’ਤੇ ਕਬਜ਼ੇ ਨਾ ਕਰਨ ਅਤੇ ਜਿਨ੍ਹਾਂ ਨੇ ਕੀਤੇ ਹਨ, ਉਹ ਆਪਣੀ ਸਹਿਮਤੀ ਦੇ ਨਾਲ ਕਬਜ਼ੇ ਛੱਡ ਦੇਣ ਅਤੇ ਸਰਕਾਰੀ ਖਜ਼ਾਨੇ ਵਿੱਚ ਆਪਣੀ ਬਣਦੀ ਰਕਮ ਜਮ੍ਹਾ ਕਰਵਾ ਕੇ ਆਪਣੀ ਜ਼ਮੀਨ ਲੈ ਲੈਣ। ਉਨ੍ਹਾਂ ਕਿਹਾ ਕਿ 'ਆਪ' ਦੀ ਮਾਨ ਸਰਕਾਰ ਕਿਸਾਨਾਂ ਦੇ ਨਾਲ ਹੈ, ਇਸ ਨਾਲ ਪੰਚਾਇਤ ਵਿਭਾਗ ਦੀ ਆਮਦਨ ਵੀ ਵਧੇਗੀ।

ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਪਿੰਡ ਨੂਰਪੁਰ ਖੀਰਾਵਾਲੀ ਵਿਖੇ ਕੁੱਲ 8 ਕਿਸਾਨਾਂ ਨੂੰ 28 ਹਜ਼ਾਰ 800 ਰੁਪਏ ਪ੍ਰਤੀ ਏਕੜ ਜ਼ਮੀਨ ਠੇਕੇ ’ਤੇ ਦਿੱਤੀ ਗਈ ਹੈ। ਇਸ ਨਾਲ ਪੰਚਾਇਤ ਵਿਭਾਗ ਨੂੰ 7 ਲੱਖ 61 ਹਜ਼ਾਰ ਰੁਪਏ ਆਮਦਨ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ 28 ਏਕੜ ਜਮੀਨ ਦਾ ਕਬਜ਼ਾ ਛੁਡਵਾਇਆ ਗਿਆ ਹੈ। ਜਲਦ ਹੀ ਮੁੱਖ ਮੰਤਰੀ ਸਾਹਿਬ ਨਾਲ ਵਿਚਾਰ ਕਰਨ ਤੋਂ ਬਾਅਦ ਜ਼ਮੀਨਾਂ ’ਚ ਮੋਟਰ ਬੋਰ ਕਰਵਾਉਣ ਦੀ ਵੀ ਪਾਲਿਸੀ ਲੈ ਕੇ ਆਵਾਂਗੇ।

ਇਹ ਵੀ ਪੜ੍ਹੋ- ਕੰਗਨਾ 'ਤੇ ਰਾਜਾ ਵੜਿੰਗ ਦਾ ਤਿੱਖਾ ਹਮਲਾ, ਕਿਹਾ- ''ਅਜਿਹੇ ਬਿਆਨ ਦੇਣਾ ਪਾਗਲ ਇਨਸਾਨ ਦੀ ਨਿਸ਼ਾਨੀ...''

ਉਨ੍ਹਾਂ ਕਿਹਾ ਕਿ ਇਸ ਆਪਸੀ ਸਹਿਮਤੀ ਦੇ ਨਾਲ ਜੋ ਮਾਮਲੇ ਅਦਾਲਤਾਂ ਵਿੱਚ ਚੱਲ ਰਹੇ ਹਨ, ਉਹ ਵੀ ਖ਼ਤਮ ਹੋ ਗਏ ਹਨ ਤੇ ਕਿਸਾਨਾਂ ਦਾ ਟਾਈਮ ਵੀ ਬਚੇਗਾ। ਇਸ ਮੌਕੇ ਜ਼ਮੀਨ ਦੀ ਬੋਲੀ ਕਰਵਾਉਣ ਸਮੇਂ ਏ.ਡੀ.ਸੀ. ਡਾ. ਨਯਨ ਜੱਸਲ ਕਪੂਰਥਲਾ, ਬੀ.ਡੀ.ਪੀ.ਓ. ਅਵਤਾਰ ਸਿੰਘ ਕਪੂਰਥਲਾ ਵਾਧੂ ਚਾਰਜ, ਬੀ.ਡੀ.ਪੀ.ਓ. ਮੁੱਖ ਦਫਤਰ ਧਰਮਪਾਲ, ਰਵਿੰਦਰ ਸਿੰਘ ਸੁਪਰਡੈਂਟ ਪੰਚਾਇਤ ਵਿਭਾਗ, ਧਰਮਿੰਦਰ ਸਿੰਘ ਸਕੱਤਰ, ਰਜਿੰਦਰ ਸਿੰਘ ਸਕੱਤਰ ਅਧਿਕਾਰੀ ਮੌਜੂਦ ਸੀ।

ਇਸ ਮੌਕੇ 'ਆਮ ਆਦਮੀ ਪਾਰਟੀ' ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ,ਏ.ਡੀ.ਸੀ. ਡਾ.ਨਯਨ ਜੱਸਲ ਕਪੂਰਥਲਾ, ਬੀ.ਡੀ.ਪੀ.ਓ. ਅਵਤਾਰ ਸਿੰਘ ਕਪੂਰਥਲਾ ਵਾਧੂ ਚਾਰਜ, ਐੱਸ.ਪੀ.ਡੀ਼ ਸਰਬਜੀਤ ਰਾਏ ਨੂੰ ਫੁੱਲਾਂ ਦਾ ਗੁਲਸਤਾ ਭੇਟ ਕਰਕੇ ਸਨਮਾਨਿਤ ਕੀਤਾ ਤੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਮੌਕੇ ਪੀ.ਏ. ਲਵਪ੍ਰੀਤ ਸਿੰਘ, ਬਲਾਕ ਪ੍ਰਧਾਨ ਮਨਜੀਤ ਸਿੰਘ ਖੀਰਾਂਵਾਲੀ, ਬਲਾਕ ਪ੍ਰਧਾਨ ਜਰਨੈਲ ਸਿੰਘ, ਬਲਾਕ ਪ੍ਰਧਾਨ ਸਨੀ ਰੱਤੜਾ, ਬਲਾਕ ਪ੍ਰਧਾਨ ਬਿਕਰਮਜੀਤ ਸਿੰਘ ਉੱਚਾ, ਜੋਗਾ ਸਿੰਘ ਪ੍ਰਧਾਨ, ਤਿਲਕ ਰਾਜ ਪ੍ਰਧਾਨ, ਚਰਨਜੀਤ ਸਿੰਘ ਪ੍ਰਧਾਨ ,ਪ੍ਰੇਮ ਕਾਲੀਆ ਬਲਾਕ ਪ੍ਰਧਾਨ, ਸਰਵਨ ਸਿੰਘ ਸਰਪੰਚ, ਗੁਰਮੀਤ ਸਿੰਘ, ਬਲਬੀਰ ਸਿੰਘ, ਬਲਵਿੰਦਰ ਸਿੰਘ ਖੈੜਾ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- 'ਕੋਈ ਗੱਲ ਨਹੀਂ...'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News