ਲਾਲੀ ਇਨਫੋਸਿਸ ਨੇ GNDU ਟੈੱਕ ਫੈਸਟ ''ਚ ਕਰਵਾਇਆ ''ਡਾਟਾ ਸਾਇੰਸ ਐਂਡ ਐਨਾਲਿਸਿਸ'' ''ਤੇ ਸੈਮੀਨਾਰ
Thursday, May 05, 2022 - 07:42 PM (IST)
ਜਲੰਧਰ : ਲਾਲੀ ਇਨਫੋਸਿਸ ਜੋ ਸਿੱਖਿਆ ਦੇ ਖੇਤਰ 'ਚ ਆਪਣੀ 25ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਦਾ ਟਾਈਅਪ 600 ਤੋਂ ਵੱਧ ਅੰਤਰਰਾਸ਼ਟਰੀ ਵਿੱਦਿਅਕ ਅਦਾਰਿਆਂ ਨਾਲ ਹਨ। ਇਸ ਸੰਸਥਾ ਦੁਆਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ ਲੱਧੇਵਾਲੀ ਜਲੰਧਰ ਵਿਖੇ 29 ਅਪ੍ਰੈਲ 2022 ਨੂੰ ਹੋਏ ਤਕਨੀਕੀ ਫੈਸਟ 'ਇੰਸਿਗਨਿਆ' 'ਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲਾਲੀ ਇਨਫੋਸਿਸ ਤੋਂ ਮਨੋਜ ਕੁਮਾਰ ਸੈਂਟਰ ਹੈੱਡ ਨੇ 'ਡਾਟਾ ਸਾਇੰਸ ਐਂਡ ਐਨਾਲਿਸਿਸ' ਦੀ ਮਹੱਤਤਾ ਬਾਰੇ ਦੱਸਿਆ। ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਯੋਜਨਾਵਾਂ ਡਾਟਾ 'ਤੇ ਨਿਰਭਰ ਹੋਣ ਕਾਰਨ ਡਾਟਾ ਐਨਾਲਿਸਿਸ ਹਮੇਸ਼ਾ ਡਿਮਾਂਡ 'ਚ ਰਹਿੰਦੇ ਹਨ। ਇਸ ਦੀ ਡਿਮਾਂਡ ਦੇਸ਼ ਅਤੇ ਵਿਦੇਸ਼ ਦੋਵਾਂ ਵਿੱਚ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਰਿਟਾਇਰਡ ਇਨਕਮ ਟੈਕਸ ਅਧਿਕਾਰੀ ਤੇ ਉਸ ਦੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ (ਵੀਡੀਓ)
ਜੋ ਵਿਦਿਆਰਥੀ ਆਪਣੀ ਉੱਚ ਵਿੱਦਿਆ ਲਈ ਵਿਦੇਸ਼ਾਂ 'ਚ ਜਾ ਰਹੇ ਹਨ, ਉਨ੍ਹਾਂ ਨੂੰ ਇਹ ਕੋਰਸ ਕਰਕੇ ਜਾਣਾ ਚਾਹੀਦਾ ਹੈ ਤਾਂ ਜੋ ਉਹ ਵਧੀਆ ਕੰਪਨੀਆਂ ਵਿੱਚ ਪਲੇਸ ਹੋ ਸਕਣ। ਲਾਲੀ ਇਨਫੋਸਿਸ ਦੇ ਐੱਮ. ਡੀ. ਸੁਖਵਿੰਦਰ ਸਿੰਘ ਲਾਲੀ ਨੇ ਇਹ ਅਨਾਊਂਸ ਕੀਤਾ ਕਿ ਲਾਲੀ ਇਨਫੋਸਿਸ ਆਪਣੀ 25ਵੀਂ ਵਰ੍ਹੇਗੰਢ 'ਤੇ ਵਿਦਿਆਰਥੀਆਂ ਨੂੰ 25 ਪਰਸੈਂਟ ਡਿਸਕਾਊਂਟ 'ਤੇ ਕੋਰਸਿਸ ਕਰਵਾਏਗਾ ਅਤੇ ਜੋ ਵਿਦਿਆਰਥੀ ਆਪਣੀ ਫਾਈਲਿੰਗ ਲਾਲੀ ਇਨਫੋਸਿਸ ਤੋਂ ਕਰਵਾਉਣਗੇ, ਉਨ੍ਹਾਂ ਨੂੰ ਇਸ ਸਾਲ ਇਕ ਮਹੀਨੇ ਦਾ ਕੰਪਿਊਟਰ ਕੋਰਸ ਫ੍ਰੀ ਕਰਵਾਇਆ ਜਾਏਗਾ ਅਤੇ ਵਿਦੇਸ਼ਾਂ ਵਿੱਚ ਨੌਕਰੀ ਲੈਣ ਲਈ ਇੰਟਰਵਿਊ ਪ੍ਰੈਪਰੇਸ਼ਨ ਵੀ ਕਰਵਾਈ ਜਾਏਗੀ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੇ-ਆਪ ਨੂੰ ਸਕਿਲਡ ਬਣਾਓ ਤਾਂ ਜੋ ਤੁਹਾਨੂੰ ਵਧੀਆ ਨੌਕਰੀਆਂ ਮਿਲ ਸਕਣ।
ਇਹ ਵੀ ਪੜ੍ਹੋ : ਪੰਚਾਇਤੀ ਜ਼ਮੀਨਾਂ ਦੀ ਬੋਲੀ 'ਚ ਹਰ ਵਰਗ ਨੂੰ ਨਿਯਮਾਂ ਅਨੁਸਾਰ ਬਣਦਾ ਹੱਕ ਦਿੱਤਾ ਜਾਵੇਗਾ : ਕੁਲਦੀਪ ਧਾਲੀਵਾਲ (ਵੀਡੀਓ)