ਫੈਕਟਰੀ ''ਚ ਕੰਮ ਕਰਨ ਵਾਲੇ ਮਜ਼ਦੂਰ ਦੀ ਮਸ਼ੀਨ ''ਚ ਆਉਣ ਨਾਲ ਮੌਤ
Saturday, Apr 13, 2019 - 12:12 AM (IST)

ਜਲੰਧਰ, (ਰਮਨ)- ਥਾਣਾ ਮਕਸੂਦਾਂ ਦੇ ਅਧੀਨ ਪੈਂਦੇ ਨੰਗਲ ਸਲੇਮ ਧੋਗੜੀ ਰੋਡ 'ਤੇ ਸਪੇਨਟੈਕ ਫੈਕਟਰੀ 'ਚ ਕੰਮ ਕਰਨ ਵਾਲੇ ਮਜ਼ਦੂਰ ਦੀ ਟੂਲ ਬਣਾਉਣ ਵਾਲੀ ਮਸ਼ੀਨ 'ਚ ਆਉਣ ਨਾਲ ਮੌਤ ਹੋ ਗਈ। ਜਿਸ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਨੂਰਪੁਰ ਦੋਨਾ ਕਾਲੋਨੀ ਕਪੂਰਥਲਾ ਵਜੋਂ ਹੋਈ ਹੈ। ਥਾਣਾ ਮਕਸੂਦਾਂ ਦੀ ਪੁਲਸ ਨੇ ਦਸਿਆ ਕਿ ਸੁਰਜੀਤ ਸਿੰਘ ਜੋ ਉਕਤ ਫੈਕਟਰੀ 'ਚ ਮਜ਼ਦੂਰੀ ਕਰਦਾ ਸੀ ਸਵੇਰੇ ਉਹ ਟੂਲ ਮਸ਼ੀਨ 'ਚ ਬੈਠ ਕੇ ਕੰਮ ਕਰ ਰਿਹਾ ਸੀ ਕਿ ਅਚਾਨਕ ਡਾਈ ਦਾ ਟੂਲ ਟੁੱਟ ਗਿਆ, ਜੋ ਉਸ ਦੀ ਗਰਦਨ 'ਚ ਜਾ ਲੱਗਾ ਜਿਸ ਕਾਰਨ ਉਸ ਦੀ ਮੌਤ ਹੋ ਗਈ । ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰੰਚ ਗਈ ਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਪਹੁੰਚਾ ਦਿੱਤਾ ਗਿਆ।