ਕੁੰਵਰ ਵਿਜੇ ਪ੍ਰਤਾਪ ਅਤੇ ਆਈ.ਜੀ.ਖੱਟੜਾ ਨੂੰ ਸਿੱਟ ''ਚ ਬਹਾਲ ਰੱਖਣ ਲਈ ਸੂਬਾ ਸਰਕਾਰ ਕਾਨੂੰਨੀ ਪੈਰਵੀ ਕਰੇ:  ਦਾਦੂਵਾਲ

10/04/2020 5:43:32 PM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ): ਬਹਿਬਲ ਕਲਾਂ ਗੋਲੀਕਾਂਡ 'ਚ ਨਾਮਜ਼ਦ ਐੱਸ.ਐੱਚ.ਓ. ਗੁਰਦੀਪ ਸਿੰਘ ਪੰਧੇਰ ਵਲੋਂ ਕੋਰਟ 'ਚ ਦਾਇਰ ਕੀਤੀ ਇਕ ਅਰਜ਼ੀ 'ਚ ਉਕਤ ਗੋਲੀਕਾਂਡ ਦੀ ਤਫਤੀਸ਼ ਕਰ ਰਹੇ ਸਿੱਟ ਪ੍ਰਮੁੱਖ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿੱਟ 'ਚੋਂ ਹਟਾਉਣ ਦੀ ਮੰਗ ਕੀਤੀ ਹੈ।ਇਸ ਤਹਿਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਬਲਜੀਤ ਸਿੰਘ ਦਾਦੂਵਾਲ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪਟੀਸ਼ਨ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਤੁਰੰਤ ਯਕੀਨੀ ਬਣਾਉਣ ਅਤੇ ਗੋਲੀ ਕਾਂਡ ਦੀ ਤਫਤੀਸ਼ 'ਚ ਆਈ.ਜੀ.ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਬਰਗਾੜੀ ਬੇਅਦਬੀ ਕਾਂਡ ਦੀ ਤਫਤੀਸ਼ ਕਰ ਰਹੀ ਸਿੱਟ ਦੇ ਮੁੱਖੀ ਆਈ.ਜੀ. ਰਣਬੀਰ ਸਿੰਘ ਖੱਟੜਾ ਨੂੰ ਤਾਇਨਾਤ ਰੱਖੇ ਜਾਣ ਨੂੰ ਯਕੀਨੀ ਬਣਾਉਣ।ਇਹ ਦੋਵੇਂ ਅਧਿਕਾਰੀ ਪੂਰਨ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਇਨ੍ਹਾਂ ਨੂੰ ਜ਼ਿੰਮੇਵਾਰੀ ਤੋਂ ਹਟਾਉਣ ਨਾਲ ਇਹ ਕੇਸ ਨਿਸ਼ਚਿਤ ਹੀ ਤਾਰੋਪੀੜ ਹੋ ਜਾਵੇਗਾ।

ਇਹ ਵੀ ਪੜ੍ਹੋ : ਬਹਿਬਲਕਲਾਂ ਗੋਲੀਕਾਂਡ ਸਬੰਧੀ ਇੱਕ ਹੋਰ ਵੱਡਾ ਖੁਲਾਸਾ, ਸੁਮੇਧ ਸੈਣੀ ਨੇ ਉਮਰਾ ਨੰਗਲ ਨੂੰ ਕੀਤੀ ਸੀ ਇਹ ਹਦਾਇਤ

ਜੇਕਰ ਸਰਕਾਰ ਇਨ੍ਹਾਂ ਕਾਂਡਾਂ ਦੀ ਤਫਤੀਸ਼ ਸਹੀ ਚਾਹੁੰਦੀ ਹੈ ਤਾਂ ਇਨ੍ਹਾਂ ਅਧਿਕਾਰੀਆਂ ਨੂੰ ਹਟਾਉਣ ਦੀ ਥਾਂ ਚੱਲ ਰਹੀ ਤਫਤੀਸ਼ 'ਚ ਤੇਜ਼ੀ ਲਿਆਉਣ ਦੀ ਲੋੜ ਹੈ। ਜਥੇ. ਦਾਦੂਵਾਲ ਨੇ ਕਿਹਾ ਕਿ ਸਾਬਕਾ ਡੀ.ਜੀ.ਪੀ. ਨੇ ਆਪਣੇ ਸਰਵਿਸ ਕਾਲ 'ਚ ਬੇਗੁਨਾਹ ਸਿੱਖ ਜਵਾਨੀ ਦਾ ਘਾਣ ਕੀਤਾ ਹੈ ਅਤੇ ਉਹ ਇਸਦੇ ਗੁਨਾਹਾਂ ਦੀ ਸਜ਼ਾ ਭੁਗਤ ਰਿਹਾ ਹੈ। ਜੇਕਰ ਇਸ ਕੇਸ ਦੀਆਂ ਪਰਤਾਂ ਨਿਰਪੱਖਤਾ ਨਾਲ ਖੋਲੀਆਂ ਜਾਣ ਤਾਂ ਨਿਸ਼ਚਿਤ ਹੀ ਸਮੇਧ ਸੈਣੀ ਇਸ ਦੋਸ਼ ਵੀ ਨਾਮਜਦ ਹੋ ਸਕਦਾ ਹੈ ਅਤੇ ਇਸ ਦੀਆਂ ਜੜਾਂ ਬਾਦਲਾਂ ਦੇ ਸੁੱਖ ਵਿਲਾਸ ਵੱਲ ਜਾ ਸਕਦੀਆਂ ਹਨ। ਜਥੇ. ਦਾਦੂਵਾਲ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਤਫਤੀਸ਼ 'ਤੇ ਬਾਦਲ ਧੜੇ ਵਲੋਂ ਇਸ ਲਈ ਪੱਖਪਾਤੀ ਹੋਣ ਦਾ ਇਲਜ਼ਾਮ ਲਗਾਉਂਦੇ ਰਹੇ ਹਨ ਕਿਉਂਕਿ ਉਨ੍ਹਾਂ ਦੀ ਤਫਤੀਸ਼ ਦੌਰਾਨ ਤੱਥਾਂ ਦੇ ਅਧਾਰਤ ਇਨ੍ਹਾਂ ਕਾਰਨਾਮਿਆਂ 'ਚ ਬਾਦਲਾਂ ਨੂੰ ਦੋਸ਼ੀਆਂ ਮੰਨਿਆ ਗਿਆ ਹੈ। ਇਹ ਗੱਲ ਜੱਗ ਜਾਣਦਾ ਹੈ ਕਿ ਡੇਰਾ ਮੁਖੀ ਨੂੰ ਪੁਸ਼ਤ ਪਨਾਹੀ ਬਾਦਲਾਂ ਨੇ ਦਿੱਤੀ ਸੀ ਅਤੇ ਡੇਰਾ ਸਲਾਬਤਪੁਰ ਕਾਂਡ 'ਚ ਮੁਆਫੀ ਵੀ ਇਸੇ ਕੜੀ ਦੇ ਹਿੱਸੇ 'ਚ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋ.ਗ.ੁਪ੍ਰੰ. ਕਮੇਟੀ ਦੇ ਪਬਲੀਕੇਸ਼ਨ ਵਿਭਾਗ 'ਚੋਂ 267 ਸਰੂਪਾਂ ਦਾ ਚੋਰੀ ਹੋਣਾ ਵੀ ਇਨ੍ਹਾਂ ਧਿਰਾਂ ਦੀ ਭੂਮਿਕਾ 'ਤੇ ਉਂਗਲ ਉਠਾ ਰਿਹਾ ਹੈ।

ਇਹ ਵੀ ਪੜ੍ਹੋ : ਰਾਹੁਲ ਦੇ ਟਰੈਕਟਰ ਮਾਰਚ 'ਚ ਸ਼ਾਮਲ ਹੋਣ ਲਈ ਮੋਗਾ ਪੁੱਜੇ  ਨਵਜੋਤ ਸਿੰਘ ਸਿੱਧੂ


Shyna

Content Editor

Related News