ਸਿੱਖ ਤਾਲਮੇਲ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ ਦੇ ਦਫ਼ਤਰ ਦਾ ਘਿਰਾਓ

09/17/2020 5:47:20 PM

ਜਲੰਧਰ (ਸੋਨੂੰ)— ਜਲੰਧਰ ਵਿਖੇ ਸਿੱਖ ਤਾਲਮੇਲ ਕਮੇਟੀ ਦੇ ਵਰਕਰਾਂ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਹੈ। ਇਹ ਘਿਰਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਅਤੇ ਐੱਸ. ਜੀ. ਪੀ. ਸੀ. ਦੀ ਟਾਸਕ ਫੋਰਸ ਵੱਲੋਂ ਕੀਤੀ ਗਈ ਗੁੰਡਾਗਰਦੀ ਦੇ ਵਿਰੋਧ 'ਚ ਹੋਇਆ ਹੈ। ਇਸ ਦੌਰਾਨ ਸਿੱੱਖ ਤਾਲਮੇਲ ਕਮੇਟੀ ਕਾਂਗਰਸ ਦੇ ਕੌਂਸਲਰ ਅਤੇ ਸਿੱਖ ਜਥੇਬੰਦੀਆਂ ਨੇ ਦਰਬਾਰ ਸਾਹਿਬ ਤੋਂ ਚੋਰੀ ਹੋਏ 328 ਸਰੂਪਾਂ ਅਤੇ ਨਿਹੰਗਾਂ 'ਤੇ ਹੋਏ ਹਮਲੇ ਦਾ ਜਵਾਬ ਕੁਲਵੰਤ ਸਿੰਘ ਮੰਨਣ ਤੋਂ ਮੰਗਿਆ ਪਰ ਮੰਨਣ ਵੱਲੋਂ ਕੋਈ ਸਪਸ਼ਟ ਜਵਾਬ ਨਾ ਦਿੱਤਾ ਗਿਆ।

ਇਹ ਵੀ ਪੜ੍ਹੋ: ਜਲੰਧਰ: ਇਹੋ ਜਿਹੀ ਮੌਤ ਰੱਬ ਕਿਸੇ ਨੂੰ ਵੀ ਨਾ ਦੇਵੇ, ਭਿਆਨਕ ਹਾਦਸੇ ਨੂੰ ਵੇਖ ਕੰਬ ਜਾਵੇਗੀ ਰੂਹ

PunjabKesari

ਸਿੱਖ ਜਥੇਬੰਦੀਆਂ ਦੇ ਮੈਂਬਰ ਮਨਜੀਤ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਮੰਨਣ ਨੂੰ ਕਿਹਾ ਕਿ ਉਹ ਐੱਸ. ਜੀ. ਪੀ. ਸੀ. ਦੇ ਮੈਂਬਰ ਹਨ ਅਤੇ ਕੀ ਕਰ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਪਰਮਾਤਮਾ ਸਜ਼ਾ ਦੇਣਗੇ। ਜਦੋਂ ਉਨ੍ਹÎਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਕੀ ਕਰ ਰਹੇ ਤੋਂ ਕੋਈ ਸਪਸ਼ਟ ਜਵਾਬ ਨਾ ਦੇ ਸਕੇ।
ਇਹ ਵੀ ਪੜ੍ਹੋ: ਬੀਬੀ ਜਗੀਰ ਕੌਰ ਨੇ ਗਾਏ ਸੁਖਬੀਰ ਬਾਦਲ ਦੇ ਸੋਹਲੇ, ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ (ਵੀਡੀਓ)

PunjabKesari

ਉਥੇ ਹੀ ਐੱਸ. ਜੀ. ਪੀ. ਸੀ. ਮੈਂਬਰ ਅਤੇ ਸ਼ਹਿਰੀ ਪ੍ਰਧਾਨ ਅਕਾਲੀ ਦਲ ਕੁਲਵੰਤ ਸਿੰਘ ਮੰਨਣ ਨੇ ਮੰਨਿਆ ਹੈ ਕਿ ਦੋਸ਼ੀਆਂ ਦਾ ਪਤਾ ਲੱਗ ਚੁੱਕਾ ਹੈ ਪਰ ਫ਼ਿਲਹਾਲ ਜੋ ਸਰੂਪ ਗੁਰੂ ਮਹਾਰਾਜ ਜੀ ਦੇ ਹਨ, ਉਹ ਅਜੇ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਹ ਸਭ ਕਿਵੇਂ ਹੋਇਆ ਹੈ ਅਤੇ ਮੁਲਜ਼ਮਾਂ ਨੂੰ ਸਜ਼ਾ ਜ਼ਰੂਰ ਮਿਲੇਗੀ।
ਇਹ ਵੀ ਪੜ੍ਹੋ: 3 ਬੱਚੀਆਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ, ਹਾਦਸੇ ਨੇ ਉਜਾੜਿਆ ਘਰ


shivani attri

Content Editor

Related News