ਹਵਾਲਾਤ ’ਚ ਮਰਨ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਦਿੱਤਾ 5 ਲੱਖ ਦੇ ਮੁਆਵਜ਼ੇ ਦਾ ਚੈੱਕ

Tuesday, Apr 20, 2021 - 11:09 AM (IST)

ਹਵਾਲਾਤ ’ਚ ਮਰਨ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਦਿੱਤਾ 5 ਲੱਖ ਦੇ ਮੁਆਵਜ਼ੇ ਦਾ ਚੈੱਕ

ਕਰਤਾਰਪੁਰ (ਸਾਹਨੀ)- ਐਤਵਾਰ ਦੀ ਸਵੇਰ ਕਰਤਾਰਪੁਰ ਥਾਣੇ ਦੀ ਹਵਾਲਾਤ ਵਿਚ ਖ਼ੁਦਕੁਸ਼ੀ ਕਰਨ ਵਾਲੇ ਜਤਿੰਦਰ ਸਿੰਘ ਉਰਫ਼ ਕਾਲਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਸੋਮਵਾਰ ਸਵੇਰ ਤੋਂ ਹੀ ਥਾਣੇ ਮੁਹਰੇ ਦਿੱਤੇ ਧਰਨੇ ਦੌਰਾਨ ਐੱਸ. ਪੀ. ਡੀ. ਮਨਪ੍ਰੀਤ ਸਿੰਘ ਢਿੱਲੋਂ, ਡੀ. ਐੱਸ. ਪੀ. ਹੈੱਡ ਕੁਆਰਟਰ ਸੁਰਿੰਦਰਪਾਲ ਸਿੰਘ ਅਤੇ ਡੀ. ਐੱਸ. ਪੀ. ਕਰਤਾਰਪੁਰ ਸੁਖਪਾਲ ਸਿੰਘ ਵੱਲੋਂ ਪੀੜਤ ਪਰਿਵਾਰ ਅਤੇ ਉਨ੍ਹਾਂ ਨਾਲ ਬੈਠੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨਾਲ ਦੁਖ ਸਾਂਝਾ ਕੀਤਾ। 

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਲਾਸ਼ ਬਣੇ 4 ਸਾਲਾ ਇਕਲੌਤੇ ਪੁੱਤ ਨੂੰ ਵੇਖ ਧਾਹਾਂ ਮਾਰ ਰੋਇਆ ਬਾਪ

ਇਸ ਮੌਕੇ ਉਨ੍ਹਾਂ ਮ੍ਰਿਤਕ ਜਤਿੰਦਰ ਸਿੰਘ ਦੀ ਮਾਤਾ ਅਮਰਜੀਤ ਕੌਰ ਦੇ ਨਾਂ ’ਤੇ 5 ਲੱਖ ਦਾ ਚੈੱਕ ਵੀ ਮੁਆਵਜ਼ੇ ਵਜੋਂ ਦਿੱਤਾ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਸਬੰਧਤ ਮਾਮਲੇ ਵਿਚ ਐਡੀਸ਼ਨਲ ਥਾਣਾ ਮੁੱਖੀ ਸਮੇਤ 4 ਪੁਲਸ ਮੁਲਾਜ਼ਮ ਮਹਿਕਮੇ ਵੱਲੋਂ ਸਸਪੈਂਡ ਕਰ ਦਿੱਤੇ ਹਨ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਮਾਣਯੋਗ ਜੱਜ ਅਮਨਦੀਪ ਕੌਰ ਦੀ ਦੇਖ-ਰੇਖ ਵਿਚ 5 ਡਾਰਟਰਾਂ ਦੀ ਟੀਮ ਵੱਲੋਂ ਪੋਸਟਮਾਰਟਮ ਕੀਤਾ ਸੀ ਤੇ ਉਹਨਾਂ ਵੱਲੋ ਹੁਣ ਇਸ ਕੇਸ ਦੀ ਨਿਆਇਕ ਜਾਂਚ ਕੀਤੀ ਜਾਵੇਗੀ ਅਤੇ ਥਾਣੇ ਵਿਚ ਲਗੇ ਸੀ. ਸੀ. ਟੀ. ਵੀ. ਕੈਮਰੇ ਅਤੇ ਹੋਰ ਵੱਖ-ਵੱਖ ਪਹਿਲੂਆਂ ਨੂੰ ਜਾਂਚ ਤੋਂ ਬਾਅਦ ਦਿੱਤੀ ਜਾਣ ਵਾਲੀ ਰਿਪੋਰਟ ਅਨੁਸਾਰ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਪੁਲਸ ਅਤੇ ਪੀੜਤ ਪੱਖ ਦੀ ਆਪਸੀ ਸਹਿਮਤੀ ਤੋਂ ਬਾਅਦ ਮ੍ਰਿਤਕ ਜਤਿੰਦਰ ਸਿੰਘ ਦੀ ਮ੍ਰਿਤਕ ਦੇਹ ਲੱਖਣ ਕੇ ਪੱਡੇ ਮੌਰਚਰੀ ਵਿਚ ਰਖੀ ਗਈ, ਜਿਸ ਦਾ 21 ਅਪ੍ਰੈਲ ਨੂੰ ਦੁਪਹਿਰ 12 ਵਜੇ ਅੰਤਿਮ ਸੰਸਕਾਰ ਕਰਨ ਦਾ ਪੀੜਤ ਪਰਿਵਾਰ ਅਤੇ ਨਾਲ ਆਏ ਜਥੇਬੰਦੀਆਂ ਦੇ ਆਗੂਆਂ ਨੇ ਭਰੋਸਾ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੀ ਜਵਾਨੀ ’ਤੇ ਚਿੱਟੇ ਦਾ ਵਾਰ, ਇੱਕੋ ਸਰਿੰਜ ਵਰਤਣ ਨਾਲ 20 ਤੋਂ ਵੱਧ ਨੌਜਵਾਨ ਏਡਜ਼ ਦੀ ਲਪੇਟ ’ਚ


author

shivani attri

Content Editor

Related News