ਕਾਰਗਿਲ ਦਿਵਸ: ਬੀ. ਐੱਸ. ਐੱਫ. ਵੱਲੋਂ ਲਗਾਇਆ ਗਿਈ ਖੂਨਦਾਨ ਕੈਂਪ

Monday, Jul 22, 2019 - 06:43 PM (IST)

ਕਾਰਗਿਲ ਦਿਵਸ: ਬੀ. ਐੱਸ. ਐੱਫ. ਵੱਲੋਂ ਲਗਾਇਆ ਗਿਈ ਖੂਨਦਾਨ ਕੈਂਪ

ਜਲੰਧਰ (ਸੋਨੂੰ) — ਜਲੰਧਰ 'ਚ ਕਾਰਗਿਲ ਦਿਵਸ ਬੀ. ਐੱਸ. ਐੱਫ. ਕੈਂਪਸ 'ਚ ਮਨਾਇਆ ਜਾ ਰਿਹਾ ਹੈ। ਇਸੇ ਸਬੰਧ 'ਚ ਅੱਜ ਵੀ ਬੀ. ਐੱਸ. ਐੱਫ ਵੱਲੋਂ ਕੈਂਪ ਲਗਾਇਆ ਗਿਆ। ਇਥੇ ਦੱਸ ਦੇਈਏ ਕਿ ਕਾਰਗਿਲ ਵਿਜੈ ਦਿਵਸ 'ਤੇ ਬੀ. ਐੱਸ. ਐੱਫ. ਫਰੰਟੀਅਰ ਹੈੱਡਕੁਆਰਟਰ 'ਚ ਇਕ ਹਫਤੇ ਤੱਕ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

PunjabKesari

ਅੱਜ ਤੀਜੇ ਦਿਨ ਇਥੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਬੀ. ਐੱਸ. ਐੱਫ. ਆਈ. ਜੀ. ਮਹੀਪਾਲ ਯਾਦਵ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਪੂਰੇ ਹਫਤੇ 'ਚ ਵੱਖ-ਵੱਖ ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਤੋਂ ਪੇਂਟਿੰਗ, ਸ਼ਹੀਦਾਂ ਲਈ 5 ਕਿਲੋਮੀਟਰ ਦੀ ਦੌੜ ਅਤੇ ਹੋਰ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਖੂਨ ਲੈਣ ਦੇ ਲਈ ਸਿਵਲ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਪਹੁੰਚੀ। ਕੈਂਪ 'ਚ 90 ਦੇ ਕਰੀਬ ਫੌਜ ਨੇ ਮਹਿਲਾ ਅਤੇ ਪੁਰਸ਼ ਜਵਾਨਾਂ ਨੇ ਖੂਨਦਾਨ ਕੀਤਾ।

PunjabKesari


author

shivani attri

Content Editor

Related News