ਅਕਾਲੀਆਂ ਨੂੰ ਨਹੀਂ ਹੈ ਲੋਕਾਂ ਦੀ ਫਿਕਰ : ਸੁੰਦਰ ਸ਼ਾਮ ਅਰੋੜਾ
Friday, Dec 13, 2019 - 05:15 PM (IST)

ਕਪੂਰਥਲਾ (ਓਬਰਾਏ) : ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੂਬੇ ਵਿਚ ਨਾਗਰਿਕਤਾ ਸੋਧ ਬਿੱਲ ਨੂੰ ਲਾਗੂ ਨਾ ਹੋਣ ਦੇਣ ਦੇ ਫੈਸਲੇ ਦਾ ਸਮਰਥਣ ਕੀਤਾ ਹੈ।
ਇਸ ਦੌਰਾਨ ਉਨ੍ਹਾਂ ਨੇ ਸੁਖਦੇਵ ਢੀਂਡਸਾ ਦੇ ਮਾਮਲੇ 'ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਕਾਲੀ ਆਪਸ ਵਿਚ ਲੜ ਰਹੇ ਹਨ। ਇਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਹੈ ਪਰ ਅਸੀਂ ਤਾਂ ਲੋਕਾਂ ਨਾਲ ਚੱਲ ਰਹੇ ਹਾਂ ਅਤੇ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਵਿਰੋਧੀਆਂ ਕੋਲ ਸਰਕਾਰ ਵਿਰੁੱਧ ਕਹਿਣ ਲਈ ਕੁੱਝ ਨਹੀਂ ਹੈ। ਉਥੇ ਹੀ ਉਨ੍ਹਾਂ ਕਿਹਾ ਕਿ ਭਾਵੇਂ ਹੀ ਦੇਸ਼ ਵਿਚ ਆਰਥਿਕ ਮੰਦੀ ਦਾ ਮਾਹੌਲ ਹੈ ਪਰ ਪੰਜਾਬ ਦੀ ਇੰਡਸਟਰੀ ਬਹੁਤ ਵਧੀਆ ਚੱਲ ਰਹੀ ਹੈ ਅਤੇ ਸੂਬਾ ਸਰਕਾਰ ਉਦਯੋਗਾਂ ਨੂੰ ਵਾਅਦੇ ਮੁਤਾਬਕ ਸਹੂਲਤਾਂ ਦੇ ਰਹੀ ਹੈ। ਕਾਂਗਰਸੀਆਂ ਵੱਲੋਂ ਆਪਣੀ ਹੀ ਸਰਕਾਰ ਖਿਲਾਫ ਅਫਸਰਸ਼ਾਹੀ ਦੇ ਦਿੱਤੇ ਜਾ ਰਹੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਸੂਬੇ ਵਿਚ ਕਿਤੇ ਵੀ ਅਫਸਰਸ਼ਾਹੀ ਹਾਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਭ ਦੇ ਆਪਣੇ-ਆਪਣੇ ਵਿਚਾਰ ਹੋ ਸਕਦੇ ਹਨ।