ਕਪੂਰਥਲਾ 'ਚ 'ਆਪ' ਹਲਕਾ ਇੰਚਾਰਜ ਦਾ ਹਾਈ ਵੋਲਟੇਜ ਡਰਾਮਾ, ਪੁਲਸ ਨੂੰ ਸ਼ਰ੍ਹੇਆਮ ਦਿੱਤੀਆਂ ਧਮਕੀਆਂ
Saturday, Sep 24, 2022 - 05:01 PM (IST)
ਕਪੂਰਥਲਾ (ਚੰਦਰ)- ਜਲੰਧਰ 'ਚ ਵਿਧਾਇਕ ਅਤੇ ਪੁਲਸ ਅਧਿਕਾਰੀ ਦਾ ਝਗੜਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਕਪੂਰਥਲਾ 'ਚ 'ਆਪ' ਨੇਤਾ ਹਲਕਾ ਇੰਚਾਰਜ ਮੰਜੂ ਰਾਣਾ ਅਤੇ ਪੁਲਸ ਵਿਚਾਲੇ ਝਗੜੇ ਦੇ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਖ਼ਰੀਆਂ-ਖ਼ਰੀਆਂ ਸੁਣਾਉਣ ਦੇ ਨਾਲ-ਨਾਲ ਪੁਲਸ ਨੂੰ ਚੋਰ ਤੱਕ ਕਹਿ ਦਿੱਤਾ। ਦੱਸ ਦੇਈਏ ਕਿ ਜਲੰਧਰ ਦੀ ਡਿਵੀਜ਼ਨ ਇਕ ਦੇ ਅਧਿਕਾਰੀ ਜਦੋਂ ਇਕ ਚੋਰ ਦੀ ਨਿਸ਼ਾਨਦੇਹੀ 'ਤੇ ਕਪੂਰਥਲਾ ਦੇ ਵਿਸ਼ਨੂੰ ਜਿਊਲਰ ਦੀ ਦੁਕਾਨ 'ਤੇ ਕਾਰਵਾਈ ਕਰਨ ਆਏ ਸਨ।
ਇਹ ਵੀ ਪੜ੍ਹੋ: NGT ਤੋਂ ਬਾਅਦ ਮਾਨ ਸਰਕਾਰ ਨੂੰ ਹੁਣ ਪੰਜਾਬ-ਹਰਿਆਣਾ ਹਾਈਕੋਰਟ ਨੇ ਦਿੱਤਾ ਵੱਡਾ ਝਟਕਾ
ਉਨ੍ਹਾਂ ਦਾ ਦਾਅਵਾ ਹੈ ਕਿ ਚੋਰ ਨੇ ਚੋਰੀ ਦੇ ਗਹਿਣੇ ਇਥੇ ਵੇਚੇ ਸਨ। ਹਾਲਾਂਕਿ ਜਲੰਧਰ ਪੁਲਸ ਨੇ ਸਿਟੀ ਥਾਣਾ ਕਪੂਰਥਲਾ ਨੂੰ ਸੂਚਿਤ ਕਰਕੇ ਉਨ੍ਹਾਂ ਦੀ ਟੀਮ ਸਮੇਤ ਕਾਰਵਾਈ ਸ਼ੁਰੂ ਕੀਤੀ ਸੀ। ਬੀਤੀ ਦੇਰ ਸ਼ਾਮ ਕਪੂਰਥਲਾ ਦੇ ਸਦਰ ਬਾਜ਼ਾਰ ਵਿਚ ਇਕ ਸੁਨਿਆਰੇ ਦੀ ਦੁਕਾਨ ਵਿਸ਼ਨੂੰ ਜਿਊਲਰ 'ਤੇ ਜਲੰਧਰ ਦੀ ਡਿਵੀਜ਼ਨ ਨੰਬਰ ਇਕ ਦੀ ਟੀਮ ਨੇ ਦਬਿਸ਼ ਦਿੱਤੀ। ਜਿੱਥੇ ਪੁਲਸ ਦਾ ਦਾਅਵਾ ਸੀ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਇਕ ਚੋਰ ਨੂੰ ਕਾਬੂ ਕੀਤਾ ਸੀ, ਜਿਸ ਨੇ ਖ਼ੁਲਾਸਾ ਕੀਤਾ ਕਿ ਉਕਤ ਦੁਕਾਨਦਾਰ ਨੂੰ ਉਸ ਨੇ ਚੋਰੀ ਕੀਤਾ ਹੋਇਆ ਸੋਨਾ ਵੇਚਿਆ ਸੀ, ਜਿਸ ਦੇ ਚਲਦਿਆਂ ਉਹ ਉਕਤ ਦੁਕਾਨ ਦੀ ਤਲਾਸ਼ੀ ਲੈਣ ਆਏ ਸਨ।
ਇਹ ਵੀ ਪੜ੍ਹੋ: ਜਲੰਧਰ: DCP ਡੋਗਰਾ ਨਾਲ ਵਿਵਾਦ ਸੁਲਝਣ ਤੋਂ ਬਾਅਦ MLA ਰਮਨ ਅਰੋੜਾ ਦਾ ਬਿਆਨ ਆਇਆ ਸਾਹਮਣੇ
ਉਥੇ ਹੀ ਪੁਲਸ ਦੀ ਦਬਿਸ਼ ਦੇ ਬਾਅਦ 'ਆਪ' ਹਲਕਾ ਇੰਚਾਰਜ ਮੰਜੂ ਰਾਣਾ ਮੌਕੇ ਉਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਟੀਮ ਨੂੰ ਦੁਕਾਨ ਦੀ ਤਲਾਸ਼ੀ ਲੈਣ ਤੋਂ ਰੋਕਿਆ। ਪੁਲਸ ਦੇ ਵਾਰ-ਵਾਰ ਕਹਿਣ 'ਤੇ ਵੀ ਮੰਜੂ ਰਾਣਾ ਨਹੀਂ ਰੁਕੀ ਅਤੇ ਤਲਖ਼ੀ ਭਰੇ ਤੇਵਰ 'ਚ ਪੁਲਸ ਨੂੰ ਧਮਕਾਉਂਦੇ ਹੋਏ ਚੋਰ ਤੱਕ ਕਹਿ ਦਿੱਤਾ। ਉਥੇ ਹੀ ਪੁਲਸ ਦਾ ਦਾਅਵਾ ਸੀ ਕਿ ਉਨ੍ਹਾਂ ਦੇ ਕੋਲ ਇਸ ਦੀ ਜਾਂਚ ਲਈ ਜ਼ਰੂਰੀ ਦਸਤਾਵੇਜ਼ ਮੌਜੂਦ ਹਨ ਪਰ 'ਆਪ' ਨੇਤਾ ਨੇ ਇਕ ਨਾ ਸੁਣੀ ਅਤੇ ਅੱਧੀ ਰਾਤ ਤੱਕ ਚੱਲੇ ਇਸ ਹੰਗਾਮੇ ਵਿਚ ਉਕਤ ਦੁਕਾਨਦਾਰ ਨੂੰ ਬੰਦ ਕਰਵਾ ਕੇ ਦੁਕਾਨਦਾਰ ਨੂੰ ਘਰ ਭੇਜ ਦਿੱਤਾ। ਫਿਲਹਾਲ ਜਲੰਧਰ ਦੀ ਪੁਲਸ ਖਾਲੀ ਹੱਥ ਬੇਰੰਗ ਵਾਪਸ ਆ ਗਈ।
ਇਹ ਵੀ ਪੜ੍ਹੋ: ਅਮਰੀਕਾ ’ਚ ਕਤਲ ਕੀਤੇ ਕਪੂਰਥਲਾ ਦੇ ਪਰਮਵੀਰ ਨੂੰ ਭੈਣ ਨੇ ਸਿਰ 'ਤੇ ਕਲਗੀ ਸਜਾ ਕੇ ਦਿੱਤੀ ਅੰਤਿਮ ਵਿਦਾਈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ