ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਦੇ 22 ਮਰੀਜ਼ ਹੋਏ ਸਿਹਤਮੰਦ, 18 ਨਵੇਂ ਮਾਮਲੇ

10/27/2020 11:27:02 PM

ਕਪੂਰਥਲਾ, (ਮਹਾਜਨ)- ਕੋਰੋਨਾ ਮਹਾਮਾਰੀ ਦਾ ਕਹਿਰ ਅਜੇ ਵੀ ਲੋਕਾਂ ’ਤੇ ਮੰਡਰਾ ਰਿਹਾ ਹੈ। ਲੋਕਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਇਹਤਿਹਾਤਾਂ ਦਾ ਵਿਸ਼ੇਸ਼ ਧਿਆਨ ਰੱਖਣ ਦੇ ਨਾਲ ਉਨ੍ਹਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਮੰਗਲਵਾਰ ਨੂੰ ਜ਼ਿਲੇ ’ਚ 18 ਨਵੇਂ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ। ਹਾਲਾਂਕਿ ਮੰਗਲਵਾਰ ਨੂੰ ਕਿਸੇ ਵੀ ਮਰੀਜ਼ ਦੀ ਕੋਰੋਨਾ ਨਾਲ ਮੌਤ ਨਹੀਂ ਹੋਈ। ਇਸ ਤੋਂ ਇਲਾਵਾ ਪਹਿਲਾਂ ਹੀ ਜ਼ੇਰੇ ਇਲਾਜ ਚੱਲ ਰਹੇ ਮਰੀਜ਼ਾਂ ’ਚੋਂ 22 ਨੇ ਕੋਰੋਨਾ ਨੂੰ ਮਾਤ ਦੇ ਦਿੱਤੀ, ਜਿਨ੍ਹਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰਾਂ ਨੂੰ ਭੇਜ ਦਿੱਤਾ ਗਿਆ।

ਪਾਜ਼ੇਟਿਵ ਪਾਏ ਗਏ 18 ਮਰੀਜ਼ਾਂ ’ਚੋਂ ਕਪੂਰਥਲਾ ਸਬ ਡਵੀਜ਼ਨ ਨਾਲ 12 ਤੇ ਭੁਲੱਥ ਸਬ ਡਵੀਜ਼ਨ ਨਾਲ 5 ਮਰੀਜ਼ ਸਬੰਧਤ ਹਨ। ਗੌਰ ਹੋਵੇ ਕਿ ਮੰਗਲਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਫਗਵਾਡ਼ਾ ਤੇ ਸੁਲਤਾਨਪੁਰ ਲੋਧੀ ਤੋਂ ਕਿਸੇ ਵੀ ਕੋਰੋਨਾ ਮਰੀਜ਼ ਦੀ ਪੁਸ਼ਟੀ ਨਹੀਂ ਹੋਈ। ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਕੋਰੋਨਾ ਦੇ ਅਸਰ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ੋਰਾਂ ਨਾਲ ਸੈਂਪਲਿੰਗ ਕੀਤੀ ਜਾ ਰਹੀ ਹੈ। ਟੀਮਾਂ ਵੱਲੋਂ ਜ਼ਿਲੇ ’ਚ 1519 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ’ਚ ਕਪੂਰਥਲਾ ਤੋਂ 276, ਫਗਵਾਡ਼ਾ ਤੋਂ 159, ਭੁਲੱਥ ਤੋਂ 88, ਸੁਲਤਾਨਪੁਰ ਲੋਧੀ ਤੋਂ 117, ਬੇਗੋਵਾਲ ਤੋਂ 117, ਢਿਲਵਾਂ ਤੋਂ 141, ਕਾਲਾ ਸੰਘਿਆਂ ਤੋਂ 169, ਫੱਤੂਢੀਂਗਾ ਤੋਂ 109, ਪਾਂਛਟਾ ਤੋਂ 214 ਤੇ ਟਿੱਬਾ ਤੋਂ 129 ਲੋਕਾਂ ਦੀ ਸੈਂਪਲਿੰਗ ਕੀਤੀ ਗਈ।

ਕੋਰੋਨਾ ਅਪਡੇਟ

ਕੁੱਲ ਮਾਮਲੇ : 4018

ਠੀਕ ਹੋਏ : 3724

ਐਕਟਿਵ ਮਾਮਲੇ : 128

ਕੁੱਲ ਮੌਤਾਂ : 166

ਸਿਹਤ ਵਿਭਾਗ ਦੀ ਟੀਮ ਨੇ 61 ਸੈਂਪਲ ਲਏ

ਸੁਲਤਾਨਪੁਰ ਲੋਧੀ, (ਜੋਸ਼ੀ)-ਅੱਜ ਐੱਸ. ਡੀ. ਐੱਮ. ਡਾ. ਚਾਰੂਮਿਤਾ ਦੇ ਨਿਰਦੇਸ਼ਾਂ ਹੇਠ ਅਤੇ ਐੱਸ. ਐੱਮ. ਓ. ਡਾ. ਅਨਿਲ ਮਨਚੰਦਾ ਦੀ ਅਗਵਾਈ ਹੇਠ ਡਾ. ਜਗਸੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਕ੍ਰਾਈਸਟ ਜੋਤੀ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਦੇ 61 ਮੈਂਬਰਾਂ ਅਤੇ ਨਾਨ ਟੀਚਿੰਗ ਸਟਾਫ ਦਾ ਨਮੂਨਾ ਲਿਆ। ਪ੍ਰਿੰਸੀਪਲ ਸਿਸਟਰ ਸ਼ੈਲੀ ਜੋਸ਼ ਅਤੇ ਸਤਾਫ ਨੇ ਇਸ ਮੌਕੇ ਸਹਿਯੋਗ ਦਿੱਤਾ। ਇਸ ਦੌਰਾਨ ਪ੍ਰਦੀਪ ਸਿੰਘ, ਪੁਸਪਿੰਦਰ ਸਿੰਘ, ਪ੍ਰਿੰਸੀਪਲ ਸਿਸਟਰ ਸੈਲੀ ਜੋਸ, ਸਿਸਟਰ ਐਸਵਰਿਆ, ਸੁਨੀਲ ਚੌਹਾਨ, ਅਮਨਦੀਪ ਪਾਠਕ, ਸੰਜੀਵ ਭੱਲਾ ਸੰਦੀਪ, ਸੰਜੀਵ ਵੀ ਮੌਜੂਦ ਸਨ।


Bharat Thapa

Content Editor

Related News