ਲੋਕਾਂ ਲਈ ਖਿੱਚ ਦਾ ਕੇਂਦਰ ਕਬਾਨਾ ਦਾ ਵਿਸਾਖੀ ਫੂਡ ਫੈਸਟੀਵਲ (ਵੀਡੀਓ)
Friday, Apr 26, 2019 - 04:23 PM (IST)
ਜਲੰਧਰ—ਜਲੰਧਰ-ਫਗਵਾੜਾ ਹਾਈਵੇਅ 'ਤੇ ਸਥਿਤ ਕਬਾਨਾ ਰਿਜ਼ਾਰਟ ਐਂਡ ਸਪਾ 'ਚ ਵਿਸਾਖੀ ਫੂਡ ਫੈਸਟੀਵਲ ਮਨਾਇਆ ਜਾ ਰਿਹਾ ਹੈ। ਇਹ ਫੈਸਟੀਵਲ 19 ਅਪ੍ਰੈਲ ਤੋਂ ਲੈ ਕੇ 28 ਅਪ੍ਰੈਲ ਤੱਕ ਚੱਲੇਗਾ। ਕਬਾਨਾ ਦੇ ਵਾਇਸ ਪ੍ਰੈਸੀਡੈਂਟ ਰਾਹੁਲ ਰੋਹਿਤ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਪੰਜਾਬੀ ਸੱਭਿਆਚਾਰ ਦੇ ਥੀਮ ਨੂੰ ਮੁੱਖ ਰੱਖ ਕੇ ਇਸ ਫੈਸਟੀਵਲ ਦੀ ਸ਼ੁਰੂਆਤ ਕੀਤੀ। ਇਸੇ ਤਹਿਤ ਜਿਥੇ ਰੈਸਟੋਰੈਂਟ ਨੂੰ ਪੰਜਾਬੀ ਰੰਗਤ ਦਿੱਤੀ ਗਈ ਹੈ, ਉਥੇ ਹੀ ਕਬਾਨਾ ਰਿਜ਼ਾਰਟ ਦਾ ਸਟਾਫ ਵੀ ਪੰਜਾਬੀ ਸੱਭਿਆਚਾਰ ਦੇ ਰੰਗ 'ਚ ਰੰਗਿਆ ਦਿਖਾਈ ਦੇਵੇਗਾ। ਇਸ ਫੈਸਟੀਵਲ 'ਚ ਪੰਜਾਬੀ ਕੁਜ਼ੀਨ ਦੇ ਨਾਲ-ਨਾਲ ਪੰਜਾਬੀ ਖਾਣੇ ਦੇ ਲਾਈਵ ਕਾਊਂਟਰਜ਼ ਵੀ ਲਗਾਏ ਗਏ ਹਨ।
ਰਿਜ਼ਾਰਟ ਦੇ ਸ਼ੈੱਫ ਨੇ ਦੱਸਿਆ ਕਿ ਪੰਜਾਬੀ ਫੂਡ ਫੈਸਟੀਵਲ 'ਚ ਉਹ ਹੀ ਡਿਸ਼ੀਜ਼ ਮੇਨ ਕੋਰਸ 'ਚ ਰੱਖੀਆਂ ਗਈਆਂ ਨੇ ਜੋ ਪੰਜਾਬੀ ਘਰਾਂ 'ਚ ਆਮ ਪੱਕਦੀਆਂ ਹਨ। ਇਸ ਫੂਡ ਫੈਸਟੀਵਲ ਦੇ ਚਲਦਿਆਂ ਰੈਸਟੋਰੈਂਟ ਨੂੰ ਵੈਜੀਟੇਰੀਅਨ ਤੇ ਨਾਨ ਵੈਜੀਟੇਰਿਅਨ ਸੈਕਸ਼ਨ 'ਚ ਵੰਡਿਆ ਗਿਆ ਹੈ, ਜਿੱਥੇ ਪੰਜਾਬੀ ਫੂਡ ਦੀਆਂ ਕਈ ਵੈਰਾਈਟੀਆਂ ਉਪਲਬੱਧ ਹਨ।
ਦੱਸ ਦੇਈਏ ਕਿ ਕਲੱਬ ਕਬਾਨਾ ਵਲੋਂ ਸ਼ੁਰੂ ਕੀਤੇ ਇਸ ਫੂਡ ਫੈਸਟੀਵਲ ਨੂੰ ਲੋਕਾਂ ਵਲੋਂ ਕਾਫੀ ਪੰਸਦ ਕੀਤਾ ਜਾ ਰਿਹਾ ਹੈ। ਇਹ ਫੂਡ ਜਿੱਥੇ ਪੰਜਾਬੀਆਂ ਨੂੰ ਬੇਹੱਦ ਪੰਸਦ ਆ ਰਿਹਾ ਹੈ, ਉੱਥੇ ਹੀ ਵਿਦੇਸ਼ੀ ਵੀ ਇਸ ਫੂਡ ਫੈਸਟੀਵਲ ਦਾ ਆਨੰਦ ਮਾਣ ਰਹੇ ਹਨ।