ਸੜਕਾਂ ''ਤੇ ''ਯਮਦੂਤ'' ਬਣ ਕੇ ਦੌੜ ਰਹੇ ਜੁਗਾੜੂ ਵਾਹਨ! ਟ੍ਰੈਫਿਕ ਨਿਯਮਾਂ ਦੀਆਂ ਉੱਡੀਆਂ ਧੱਜੀਆਂ
Sunday, Jun 28, 2026 - 12:54 PM (IST)
ਸੁਲਤਾਨਪੁਰ ਲੋਧੀ (ਧੀਰ)-ਸਮੇਂ-ਸਮੇਂ ’ਤੇ ਹੁੰਦੇ ਵੱਡੇ ਹਾਦਸਿਆਂ ਤੋਂ ਲੋਕਾਂ ਨੂੰ ਬਚਾਉਣ ਲਈ ਭਾਵੇਂ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਸਖ਼ਤ ਕਾਨੂੰਨ ਬਣਾਏ ਗਏ ਹਨ, ਜਿਨ੍ਹਾਂ ਬਾਰੇ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲਾਂ ਵਿਚ ਸੈਮੀਨਾਰ ਕਰਵਾਏ ਜਾ ਰਹੇ ਹਨ ਪਰ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਨਾ ਕਰਨ ਕਰਕੇ ਵੱਡੇ ਹਾਦਸੇ ਜਨਮ ਲੈ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨੱਕ ਹੇਠ ਲੋਕ ਵੱਲੋਂ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਮੋਗਾ 'ਚ ਰੂਹ ਕੰਬਾਊ ਘਟਨਾ! ਬੰਦੇ 'ਤੇ ਅਚਾਨਕ ਅਵਾਰਾ ਕੁੱਤਿਆਂ ਦਾ ਹਮਲਾ, ਤੜਫ਼-ਤੜਫ਼ ਕੇ ਨਿਕਲੀ ਜਾਨ
ਸਬੰਧਤ ਅਧਿਕਾਰੀਆਂ ਵੱਲੋਂ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਕਰਕੇ ਇਹ ਗੈਰ-ਜ਼ਿੰਮੇਵਾਰ ਨਾਗਰਿਕਾਂ ਦੇ ਮੋਢੇ 'ਤੇ ਚੜ੍ਹ ਬੈਠੇ ਹਨ। ਲੋਕਾਂ ਪਾਸ ਕੁਝ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਨੂੰ ਇਹ ਲੱਗਣ ਲੱਗ ਪਿਆ ਹੈ ਕਿ ਉਹ ਬੇਕਾਰ 'ਚ ਹੀ ਕਾਨੂੰਨ ਦੇ ਘੇਰੇ ’ਚ ਫਸੇ ਹੋਏ ਹਨ। ਉਨ੍ਹਾਂ ਦੇ ਦਿਲਾਂ 'ਚ ਵੀ ਕਾਨੂੰਨ ਨੂੰ ਧੋਖਾ ਦੇ ਕੇ ਨਜ਼ਰ-ਅੰਦਾਜ਼ ਕਰ ਕੇ ਮਨਮਰਜ਼ੀ ਨਾਲ ਕੰਮ ਕਰਨ ਦੀ ਭਾਵਨਾ ਪੈਦਾ ਹੋ ਰਹੀ ਹੈ। ਹਲਕੇ ਅੰਦਰ ਅਜਿਹੀਆਂ ਉਦਾਹਰਣਾਂ ਆਮ ਹੀ ਦੇਖੀਆਂ ਜਾ ਸਕਦੀਆਂ ਹਨ। ਹਲਕੇ ਅੰਦਰ ਜਿੱਥੇ ਜੁਗਾੜੂ ਵਾਹਨ ਚਾਲਕ ਟ੍ਰੈਫਿਕ ਅਧਿਕਾਰੀਆਂ ਨੂੰ ਸ਼ਰੇਆਮ ਟਿੱਚ ਸਮਝ ਰਹੇ ਹਨ, ਉੱਥੇ ਹੀ ਇਨ੍ਹਾਂ ਜੁਗਾੜੂ ਵਾਹਨਾਂ ਦੇ ਮਾਲਕਾਂ ਵੱਲੋਂ ਆਪਣੀਆਂ ਜ਼ਰੂਰਤਾਂ ਦੀ ਕਾਹਲੀ ਕੀਤੀਆਂ ਹੋਈਆਂ ਹਨ, ਜਿਸ ਦੇ ਫਲ ਕਰਕੇ ਸਬੰਧਤ ਵਿਭਾਗ ਦੇ ਅਧਿਕਾਰੀ ਅੱਖਾਂ ਵਿਚ ਪਾਣੀ ਨਹੀਂ ਫੜਕ ਰਹੇ। ਅਜਿਹੇ ਜੁਗਾੜੂ ਵਾਹਨ ਸੜਕਾਂ 'ਤੇ ਸ਼ਰੇਆਮ ਦੌੜਦੇ ਦੇਖੇ ਜਾ ਸਕਦੇ ਹਨ, ਜਿਨ੍ਹਾਂ ਦਾ ਟਰਾਂਸਪੋਰਟ ਵਿਭਾਗ ਵਿੱਚ ਸ਼ਾਇਦ ਹੀ ਕੋਈ ਰਿਕਾਰਡ ਵੀ ਨਹੀਂ।
ਇਹ ਜੁਗਾੜੂ ਵਾਹਨ ਜਿੱਥੇ ਸਰਕਾਰ ਨੂੰ ਵਾਹਨਾਂ ਦੀ ਰਜਿਸਟ੍ਰੇਸ਼ਨ ਨਾ ਹੋਣ ਕਾਰਨ ਲੱਖਾਂ ਰੁਪਏ ਦਾ ਚੂਨਾ ਲਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਮਰਸ਼ੀਅਲ ਵਾਹਨਾਂ ਦੇ ਮਾਲਕ ਜੋਕਿ ਵੈਕਸ ਦੇ ਕੇ ਗੱਡੀਆਂ ਚਲਾਉਂਦੇ ਹਨ, ਉਨ੍ਹਾਂ ਦੇ ਕਾਰੋਬਾਰ ਲਈ ਵੀ ਘਾਟੇਵੰਦ ਸਿੱਧ ਹੋ ਰਹੇ ਹਨ। ਇਸ ਤੋਂ ਇਲਾਵਾ ਉਕਤ ਲੋਕ ਵਾਹਨਾਂ ਤੇ ਬੱਸਾਂ ਦੀਆਂ ਛੱਤਾਂ 'ਤੇ ਬੈਠ ਕੇ ਸਫ਼ਰ ਕਰਦੇ ਲੋਕ ਆਮ ਦੇਖਣ ਨੂੰ ਮਿਲ ਸਕਦੇ ਹਨ। ਜੇਕਰ 'ਚ-ਬਾ' ਤੇ ਲੋਕ ਨਾਗਰਿਕਾਂ ਤੋਂ ਤਾਇਨਾਤ ਪ੍ਰਸ਼ਾਸਨ ਮੁਲਾਜ਼ਮ ਇਨ੍ਹਾਂ ਜੁਗਾੜੂ ਵਾਹਨਾਂ 'ਤੇ ਤਿੱਖੀ ਨਜ਼ਰ ਰੱਖਣ ਤੇ ਇਨ੍ਹਾਂ 'ਤੇ ਕਾਬੂ ਪਾਉਣਾ ਸ਼ੁਰੂ ਕਰ ਦੇਣ ਤਾਂ ਜਿਸ ਨਾਲ ਸਰਕਾਰ ਨੂੰ ਲੱਗ ਰਿਹਾ ਚੂਨਾ ਬੰਦ ਹੋ ਸਕਦਾ ਹੈ, ਉੱਥੇ ਹੀ ਇਨ੍ਹਾਂ ਜੁਗਾੜੂ ਵਾਹਨਾਂ ਤੋਂ ਹੋਰ ਵਾਹਨ ਚਾਲਕ ਸੁਰੱਖਿਅਤ ਹੋ ਸਕਦੇ ਹਨ।
ਇਹ ਵੀ ਪੜ੍ਹੋ: ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਬਾਹਰ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਵੱਡੀ ਅਪਡੇਟ! ਦੁਕਾਨਦਾਰ ਗ੍ਰਿਫ਼ਤਾਰ
ਦਿਨੋਂ-ਦਿਨ ਵਧਣ ਲੱਗੀ ਗਿਣਤੀ
ਸੂਬੇ ਅੰਦਰ ਵੱਡੀ ਗਿਣਤੀ 'ਚ ਜੁਗਾੜੂ ਵਾਹਨ ਨਜ਼ਰ ਆਉਣ ਲੱਗ ਪਏ ਹਨ, ਜੋ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅੱਖਾਂ ’ਚ ਘੱਟਾ ਪਾ ਰਹੇ ਹਨ। ਅਤੇ ਵੱਡੀ ਤੇ ਕਮਰਸ਼ੀਅਲ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਸਾਮਾਨ ਦੀ ਢੋਆ-ਢੁਆਈ ਕਰਦੇ ਹਨ। ਪਹਿਲਾਂ ਤਾਂ ਇਹ ਜੁਗਾੜੂ ਵਾਹਨਾਂ ਦੀ ਪਿੰਡਾਂ ਵਿਚ ਹੀ ਵਰਤੋਂ ਕੀਤੀ ਜਾਂਦੀ ਸੀ ਤੇ ਲੋਕ ਖੇਤਾਂ ਵਿਚੋਂ ਪੈਂਦੇ ਲਿਆਉਣ ਲਈ ਇਨ੍ਹਾਂ ਦੀ ਵਰਤੋਂ ਕਰਦੇ ਸਨ ਪਰ ਹੁਣ ਇਨ੍ਹਾਂ ਦੀ ਵਰਤੋਂ ਮੋਟਰਸਾਈਕਲ ਮਗਰ ਰੇਹੜੀ ਪਾ ਕੇ ਕਰਨੀ ਸ਼ੁਰੂ ਕਰ ਦਿੱਤੀ ਹੈ, ਜੋ ਕਿ ਸ਼ਹਿਰਾਂ ’ਚ ਸਾਮਾਨ ਢੋਣ ਲਈ ਕਰ ਰਹੇ ਹਨ। ਓਵਰਲੋਡ ਤੋਂ ਭਾਰੀ ਸਾਮਾਨ ਢਾਉਂਦੇ ਇਹ ਵਾਹਨ ਆਮ ਹੀ ਦੇਖੇ ਜਾ ਸਕਦੇ ਹਨ।

ਹਾਦਸਿਆਂ ਨੂੰ ਦੇ ਰਹੇ ਹਨ ਸੱਦਾ
ਮੋਟਰਸਾਈਕਲ 'ਜਾ' ਮੋਢੇ ਜਿਨ੍ਹਾਂ ਦੇ ਇੰਜਣ ਸਿਰਫ਼ ਦੋ ਵਿਅਕਤੀਆਂ ਦੇ ਭਾਰ ਚੁੱਕਣ ਲਈ ਹੁੰਦੇ ਹਨ, ਪਿੱਛੇ ਸਾਮਾਨ ਲੱਦ ਕੇ ਵੱਧਦੇ ਸਮੇਂ ਜੇਕਰ ਇੰਜਣ ’ਚ ਕੋਈ ਖ਼ਰਾਬੀ ਆ ਜਾਵੇ ਤਾਂ ਵਜ਼ਨ ਕਾਰਨ ਬੇਕਾਬੂ ਹੋ ਜਾਵੇ ਤਾਂ ਇਹ ਵਾਹਨ ਸੜਕ 'ਤੇ ਚੱਲਦੇ ਸਮੇਂ ਜਿੱਥੇ ਆਪਣੇ-ਆਪ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ, ਉੱਥੇ ਹੀ ਦੂਜੇ ਪਾਸੇ ਸੜਕ 'ਤੇ ਚੱਲਦੇ ਬੜੇ ਹੋਰ ਵਾਹਨਾਂ ਨੂੰ ਵੀ ਹਾਦਸੇ ਦਾ ਸ਼ਿਕਾਰ ਬਣਾ ਸਕਦੇ ਹਨ।
ਟ੍ਰੈਫਿਕ ਪੁਲਸ ਵੱਲੋਂ ਜ਼ਿਆਦਾਤਰ ਦੋ ਪਹੀਆ ਵਾਹਨ ਚਾਲਕਾਂ ਦੇ ਚਲਾਨ ਕੱਟਣ ਵੱਲ ਹੀ ਜ਼ੋਰ ਦਿੱਤਾ ਜਾ ਰਿਹਾ ਹੈ, ਸ਼ਹਿਰ ’ਚ ਬੇਹਿਸਾਬੀਆਂ ਦੀ ਗਿਣਤੀ 'ਚ ਚੱਲ ਰਹੇ ਮੋਟਰਸਾਈਕਲ, ਆਟੋ, ਘੋੜੇਗੱਡੀਆਂ, ਪੀਟਰ ਰੇਹੜੇ ਤੇ ਹੋਰ ਕਈ ਤਰ੍ਹਾਂ ਦੇ ਵਾਹਨਾਂ ਨੂੰ ਨਜ਼ਰਅੰਦਾਜ਼ ਕਰਕੇ ਬਾਜ਼ਾਰ ’ਚ ਸ਼ਰੇਆਮ ਘੁਮਾਇਆ ਜਾ ਰਿਹਾ ਹੈ, ਜਿਵੇਂ ਟ੍ਰੈਫਿਕ ਪੁਲਸ ਨੂੰ ਦਿਖਾਈ ਨਹੀਂ ਦੇ ਰਹੇ ਜਾਂ ਫਿਰ ਦੇਖ ਕੇ ਅਣਦੇਖਾ ਕੀਤਾ ਜਾ ਰਿਹਾ ਹੈ। ਵੱਖ-ਵੱਖ ਪੁਲਸ ਮੁਲਾਜ਼ਮਾਂ ਦੇ ਨੱਕ ਹੇਠ ਇਹ ਵਾਹਨ ਆਮ ਲੰਘਦੇ ਦੇਖੇ ਜਾ ਸਕਦੇ ਹਨ ਅਤੇ ਇਨ੍ਹਾਂ ਲੋਕਾਂ ਨੂੰ ਪੁਲਸ ਦਾ ਡਰ ਨਾ ਹੋਣ ਕਾਰਨ ਆਏ ਦਿਨ ਇਨ੍ਹਾਂ ਜੁਗਾੜੂ ਵਾਹਨਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਸਣੇ ਉੱਤਰ ਭਾਰਤ 'ਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ

ਕੀ ਕਹਿਣੈ ਕਾਨੂੰਨੀ ਮਾਹਿਰਾਂ ਦਾ
ਇਸ ਸਬੰਧੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਸਤਨਾਮ ਸਿੰਘ ਮੋਮੀ ਦਾ ਕਹਿਣਾ ਸੀ ਕਿ ਦੇਸ਼ ਅੰਦਰ ਆਏ ਦਿਨ ਵਾਪਰ ਰਹੇ ਵੱਡੇ ਸੜਕ ਹਾਦਸਿਆਂ ਤੋਂ ਬਾਅਦ ਦੇਸ਼ ਦੀਆਂ ਮਾਣਯੋਗ ਅਦਾਲਤਾਂ ਵੱਲੋਂ ਸਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਪਰ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਨ੍ਹਾਂ ਆਦੇਸ਼ਾਂ ਨੂੰ ਲਾਗੂ ਨਾ ਕਰਨ ਕਰਕੇ ਕਈ ਕੀਮਤੀ ਜਾਨਾਂ ਹਾਦਸਿਆਂ ਦੀ ਭੇਟ ਚੜ੍ਹ ਰਹੀਆਂ ਹਨ। ਉਨ੍ਹਾਂ ਜ਼ਿਲਾ ਅਧਿਕਾਰੀਆਂ ਨੂੰ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ ਹੈ, ਉੱਥੇ ਦੇਸ਼ ਦੇ ਨਾਗਰਿਕਾਂ ਨੂੰ ਵੀ ਆਪਣੇ ਫ਼ਰਜ਼ਾਂ ਤੋਂ ਪਹਿਰਾ ਦੇਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ ਵੱਡਾ ਐਕਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
