ਮਾਣਮੱਤੀ ਸ਼ਖ਼ਸੀਅਤ ਜਤਿੰਦਰ ਸਿੰਘ ਲਾਲੀ ਬਾਜਵਾ ਤੋਂ ਅਕਾਲੀ ਦਲ ਨੂੰ ਵੱਡੀਆਂ ਆਸਾਂ

Wednesday, Mar 03, 2021 - 03:37 PM (IST)

ਮਾਣਮੱਤੀ ਸ਼ਖ਼ਸੀਅਤ ਜਤਿੰਦਰ ਸਿੰਘ ਲਾਲੀ ਬਾਜਵਾ ਤੋਂ ਅਕਾਲੀ ਦਲ ਨੂੰ ਵੱਡੀਆਂ ਆਸਾਂ

ਟਾਂਡਾ ਉੜਮੁੜ (ਜਸਵਿੰਦਰ)- ਭਾਵੇਂ ਰਾਜਨੀਤਕ ਧਾਰਮਿਕ ਸਮਾਜਿਕ ਪੱਖ ਹੋਵੇ ਜਿਹੜੀਆਂ ਸ਼ਖ਼ਸੀਅਤਾਂ ਬੇਦਾਗ ਹੁੰਦੀਆਂ ਹਨ, ਉਨ੍ਹਾਂ ਦੇ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਨਾਮਵਰ ਸ਼ਖ਼ਸੀਅਤ ਸੀਨੀਅਰ ਅਕਾਲੀ ਆਗੂ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਸਾਬਕਾ ਚੇਅਰਮੈਨ ਜੈਨਕੋ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਜਤਿੰਦਰ ਸਿੰਘ ਲਾਲੀ ਬਾਜਵਾ ਵੀ ਸ਼ਾਮਲ ਹਨ। ਇਨ੍ਹਾਂ ਦੀ ਵਿਲੱਖਣ ਪਛਾਣ ਪਾਰਟੀ ਵਿਚਲੀ ਧੜੇਬੰਦੀ ਤੋਂ ਉੱਪਰ ਉੱਠ ਕੇ ਹਲੀਮੀ ਨਿਮਰਤਾ ਅਤੇ ਪਿਆਰ ਦੀ ਭਾਵਨਾ ਵਾਲੀ ਹੋਣ ਕਰਕੇ ਜ਼ਿਲ੍ਹੇ ਵਿਚ ਹਰਮਨ ਪਿਆਰੇ ਆਗੂਆਂ ਵਿਚ ਸ਼ੁਮਾਰ ਹੈ। 

ਲੰਮਾ ਸਮਾਂ ਯੂਥ ਦੀ ਅਗਵਾਈ ਕਰਨ ਕਰਕੇ ਉਨ੍ਹਾਂ ਦਾ ਪੂਰੇ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਸਮਰਥਕ ਹਨ। ਪਾਰਟੀ ਹਾਈ ਕਮਾਂਡ ਵਿੱਚ ਉਨ੍ਹਾਂ ਦੀ ਵਧੀਆ ਅਤੇ ਨਿਵੇਕਲੀ ਪਛਾਣ ਹੈ ਪਾਰਟੀ ਦੇ ਅਜੋਕੇ ਉਤਰਾਅ ਚੜ੍ਹਾਅ ਦੇ ਸਮੀਕਰਨਾਂ ਦੇ ਬਾਵਜੂਦ ਉਹ ਅਡੋਲ ਅਤੇ ਅਟੱਲ ਹਨ।

ਅਕਾਲੀ ਹਾਈ ਕਮਾਂਡ ਨੂੰ ਭਵਿੱਖ ਵਿਚ ਇਸ ਆਗੂ ਤੋਂ ਉਮੀਦਾਂ ਹਨ ਕਿਉਂਕਿ ਪਾਰਟੀ ਦੇ ਬਿਖੜੇ ਸਮੇਂ ਵਿਚ ਪਾਰਟੀ ਨੂੰ ਅਜਿਹੇ ਆਗੂਆਂ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਸਰਦਾਰ ਲਾਲੀ ਪਾਰਟੀ ਦੇ ਨਾਲ-ਨਾਲ ਇਕ ਕਿਸਾਨ ਵੀ ਹਨ ਅਤੇ ਕਿਸਾਨੀ ਮੁੱਦੇ ਵਿਚ ਉਹ ਕਿਸਾਨਾਂ ਨਾਲ ਵੀ ਡਟ ਕੇ ਖੜ੍ਹੇ ਹਨ। 


author

shivani attri

Content Editor

Related News