ਦੇਸ਼ ਭਰ ’ਚੋਂ 5ਵੇਂ ਸਥਾਨ ’ਤੇ ਆਈ ਜਲੰਧਰ ਸਮਾਰਟ ਸਿਟੀ

01/17/2021 5:57:47 PM

ਜਲੰਧਰ (ਖੁਰਾਣਾ)— ਸਮਾਰਟ ਸਿਟੀ ਮਿਸ਼ਨ ਦੇ ਤਹਿਤ ਦੇਸ਼ ਦੇ 100 ਤੋਂ ਵੱਧ ਵੱਡੇ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਦਾ ਜੋ ਪ੍ਰਾਜੈਕਟ ਚੱਲ ਰਿਹਾ ਹੈ, ਉਸ ’ਚ ਹੁਣ ਜਲੰਧਰ ਸਮਾਰਟ ਸਿਟੀ ਦਾ ਨਾਂ ਵੀ ਅੱਗੇ ਆਉਣਾ ਸ਼ੁਰੂ ਹੋ ਗਿਆ ਹੈ। 

ਇਹ ਵੀ ਪੜ੍ਹੋ :  NRI ਪਤੀ ਦੇ ਇਸ ਕਾਰੇ ਨੇ ਚੱਕਰਾਂ ’ਚ ਪਾਇਆ ਟੱਬਰ, ਪਤਨੀ ਨੂੰ ਬੋਲਿਆ- ‘ਤੈਨੂੰ ਛੱਡ ਸਕਦਾ ਪਰ ਪ੍ਰੇਮਿਕਾ ਨੂੰ ਨਹੀਂ’

ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲਾ ਨੇ ਹਾਲ ਹੀ ’ਚ ਡਿਜ਼ੀਟਲ ਪੇਮੈਂਟ ਦੇ ਮਾਮਲੇ ’ਚ ਜਿਹੜੇ ਸ਼ਹਿਰਾਂ ਦੀ ਰੇਟਿੰਗ ਜਾਰੀ ਕੀਤੀ ਹੈ, ਉਸ ’ਚ ਜਲੰਧਰ ਸਮਾਰਟ ਸਿਟੀ ਦਾ ਨਾਂ ਦੇਸ਼ ਭਰ ’ਚੋਂ 5ਵੇਂ ਸਥਾਨ ’ਤੇ ਆਇਆ ਹੈ। ਇਸ ਰੇਟਿੰਗ ਦੇ ਮੁਤਾਬਕ ਅਜਮੇਰ ਸਮਾਰਟ ਸਿਟੀ ਪਹਿਲੇ ਨੰਬਰ ’ਤੇ, ਉਦੈਪੁਰ ਦੂਜੇ ਨੰਬਰ ’ਤੇ, ਜੈਪੁਰ ਤੀਜੇ ਨੰਬਰ ’ਤੇ ਅਤੇ ਕੋਟਾ ਸਮਾਰਟ ਸਿਟੀ ਚੌਥੇ ਨੰਬਰ ’ਤੇ ਹੈ। 

ਇਹ ਵੀ ਪੜ੍ਹੋ :  ਕਿਸਾਨ ਅੰਦੋਲਨ ਦੌਰਾਨ ਫਿਲੌਰ ਦੇ ਇਸ ਨੌਜਵਾਨ ਅਤੇ ਮਜ਼ਦੂਰ ਨੇ ਜ਼ਿੰਦਗੀ ਲਾਈ ਸੰਘਰਸ਼ ਦੇ ਲੇਖੇ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News