ਜਲੰਧਰ-ਪਠਾਨਕੋਟ ਹਾਈਵੇਅ ’ਤੇ ਸੜਕ ਤੋਂ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

Thursday, Jul 22, 2021 - 12:00 PM (IST)

ਜਲੰਧਰ-ਪਠਾਨਕੋਟ ਹਾਈਵੇਅ ’ਤੇ ਸੜਕ ਤੋਂ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਜਲੰਧਰ (ਸੁਨੀਲ, ਮਾਹੀ, ਬੈਂਸ)— ਜਲੰਧਰ-ਪਠਾਨਕੋਟ ਹਾਈਵੇਅ ’ਤੇ ਪਿੰਡ ਰਾਏਪੁਰ ਨੇੜੇ ਸੜਕ ’ਤੇ ਇਕ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਰਾਹਗੀਰਾਂ ਨੇ ਉਕਤ ਸਥਾਨ ’ਤੇ ਪਈ ਲਾਸ਼ ਨੂੰ ਵੇਖ ਕੇ ਤੁਰੰਤ ਥਾਣਾ ਮਕਸੂਦਾਂ ਦੀ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਪਾ ਕੇ ਮੌਕੇ ’ਤੇ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਪੁਲਸ ਪਾਰਟੀ ਦੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਸ ਵੱਲੋਂ ਅਜੇ ਤੱਕ ਹਦਬੰਦੀ ਨੂੰ ਲੈ ਕੇ ਪੰਚ-ਸਰਪੰਚਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਭਲਕੇ ਸਜੇਗਾ ਨਵਜੋਤ ਸਿੱਧੂ ਦੇ ਸਿਰ 'ਤੇ ਪ੍ਰਧਾਨਗੀ ਦਾ ਤਾਜ, ਕੈਪਟਨ ਦੇ ਆਉਣ ਜਾਂ ਨਾ ਆਉਣ ਦੀ ਦੁਚਿੱਤੀ ਬਰਕਰਾਰ

ਮ੍ਰਿਤਕ ਦੇ ਕੱਪੜਿਆਂ ਦੀ ਤਲਾਸ਼ੀ ਲੈਣ ਤੋਂ ਬਾਅਦ ਉਸ ਦੀ ਜੇਬ ਵਿਚੋਂ ਆਧਾਰ ਕਾਰਡ ਅਤੇ ਐੱਲ. ਆਈ. ਸੀ. ਦੀ ਪਾਲਿਸੀ ਦੀ ਰਸੀਦ ਮਿਲਣ ਨਾਲ ਉਸ ਦੀ ਪਛਾਣ ਹੋ ਸਕੀ। ਆਧਾਰ ਕਾਰਡ ਅਨੁਸਾਰ ਮ੍ਰਿਤਕ ਦੀ ਪਛਾਣ ਖਿਲਾਲ ਅਹਿਮਦ ਪੁੱਤਰ ਫਕਰੂਦੀਨ, ਪਿੰਡ ਪਰਨੋਟ, ਜ਼ਿਲ੍ਹਾ ਰਾਮਬਨ ਵਜੋਂ ਹੋਈ ਹੈ। ਮ੍ਰਿਤਕ ਟੈਂਪਰੇਰੀ ਤੌਰ ’ਤੇ ਟਰੱਕ ਕਲੀਨਰ ਵਜੋਂ ਕੰਮ ਕਰਦਾ ਸੀ। ਮੌਕੇ ’ਤੇ ਡੀ. ਐੱਸ. ਪੀ. ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਅਤੇ ਮਕਸੂਦਾਂ ਥਾਣੇ ਦੇ ਐੱਸ. ਐੱਚ. ਓ. ਕੰਵਰਜੀਤ ਸਿੰਘ ਬੱਲ ਵੀ ਪੁੱਜੇ।

ਇਹ ਵੀ ਪੜ੍ਹੋ: ਕੀ ਕਿਸਾਨ ਸੰਘਰਸ਼ ਨੂੰ ਢਾਹ ਲਾ ਰਿਹਾ ਹੈ, ਸਮੁੱਚੀਆਂ ਰਾਜਸੀ ਧਿਰਾਂ ਦਾ ਵਿਰੋਧ?

ਡੀ. ਐੱਸ. ਪੀ. ਰੰਧਾਵਾ ਨੇ ਦੱਸਿਆ ਕਿ ਮ੍ਰਿਤਕ ਦੀ ਕਿਸੇ ਅਣਪਛਾਤੇ ਭਾਰੀ ਵਾਹਨ ਨਾਲ ਟੱਕਰ ਹੋ ਗਈ ਸੀ, ਜਿਸ ਕਾਰਨ ਉਸ ਦਾ ਸਿਰ ਕੁਚਲਿਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਰੀਰ ’ਤੇ ਵਾਹਨ ਦੇ ਟਾਇਰਾਂ ਦੇ ਨਿਸ਼ਾਨ ਸਨ, ਜਿਸ ਤੋਂ ਪਤਾ ਲੱਗਦਾ ਸੀ ਕਿ ਉਸ ਉਤੋਂ ਕੋਈ ਅਣਪਛਾਤਾ ਵਾਹਨ ਲੰਘਿਆ ਹੋਵੇਗਾ। ਪੁਲਸ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਰਹੀ ਹੈ। ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਕੋਲੋਂ ਸ਼ਨਾਖਤ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਅਣਪਛਾਤੀ ਮ੍ਰਿਤਕ ਔਰਤ ਦੀ ਸ਼ਨਾਖਤ ਲਈ ਟੀਮ ਸੂਬੇ ’ਚੋਂ ਬਾਹਰ ਭੇਜਣ ਦੀ ਪਲਾਨਿੰਗ
ਪਿੰਡ ਰਾਏਪੁਰ ਨੂੰ ਸ਼ਾਇਦ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ। ਪਿੰਡ ਦੇ ਆਲੇ-ਦੁਆਲਿਓਂ ਇਕ ਹਫਤੇ ਅੱਜ ਦੂਜੀ ਲਾਸ਼ ਮਿਲੀ ਹੈ। ਰਾਏਪੁਰ-ਰਸੂਲਪੁਰ ਦੇ ਨਾਲ ਲੱਗਦੇ ਸੂਏ ਵਿਚੋਂ ਮਿਲੀ ਅਣਪਛਾਤੀ ਔਰਤ ਦੀ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਪੁਲਸ ਸੂਤਰਾਂ ਦੀ ਮੰਨੀਏ ਤਾਂ ਇਕ ਟੀਮ ਮ੍ਰਿਤਕਾ ਦੀ ਸ਼ਨਾਖਤ ਲਈ ਸੂਬੇ ਵਿਚੋਂ ਬਾਹਰ ਭੇਜਣ ਦੀ ਪਲਾਨਿੰਗ ਚੱਲ ਰਹੀ ਹੈ। ਪੁਲਸ ਵੱਖ-ਵੱਖ ਥਿਊਰੀਆਂ ’ਤੇ ਜਾਂਚ ਕਰ ਰਹੀ ਹੈ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਉਸਦੇ ਹੱਥ ਖਾਲੀ ਹਨ। ਪਿੰਡ ਰਾਏਪੁਰ ਨਿਵਾਸੀਆਂ ਨੇ ਐੱਸ. ਐੱਸ. ਪੀ. ਨਵੀਨ ਸਿੰਗਲਾ ਕੋਲੋਂ ਮੰਗ ਕੀਤੀ ਕਿ ਮਕਸੂਦਾਂ ਥਾਣੇ ਵਿਚ ਨਫਰੀ ਵਧਾਈ ਜਾਵੇ ਤਾਂ ਕਿ ਹਾਈਵੇ ’ਤੇ ਇਕ ਪੱਕਾ ਨਾਕਾ ਲਾਇਆ ਜਾ ਸਕੇ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News