68 ਵਾਰਡਾਂ ''ਚੋਂ 26 ਦੇ ਰੱਖ-ਰਖਾਅ ਦਾ ਠੇਕਾ 2 ਫਰਮਾਂ ਨੂੰ ਹੀ ਦੇਣ ਦੀ ਤਿਆਰੀ ''ਚ ਨਗਰ ਨਿਗਮ

12/12/2020 5:45:36 PM

ਜਲੰਧਰ (ਸੋਮਨਾਥ)— ਨਗਰ ਨਿਗਮ ਵੱਲੋਂ ਮੁਹੱਲਿਆਂ ਵਿਚ ਗਲੀਆਂ-ਨਾਲੀਆਂ ਦੀ ਸਫਾਈ ਤੋਂ ਇਲਾਵਾ ਉਨ੍ਹਾਂ ਦੇ ਰੱਖ-ਰਖਾਅ 'ਤੇ ਹਰ ਸਾਲ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ ਪਰ ਮੁਹੱਲਿਆਂ ਵਿਚ ਗਲੀਆਂ-ਨਾਲੀਆਂ ਅਤੇ ਸੜਕਾਂ ਦੀ ਹਾਲਤ ਵੇਖ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਰੋੜਾਂ ਰੁਪਏ ਖ਼ਰਚ ਹੋਣ ਦੇ ਬਾਵਜੂਦ ਇਨ੍ਹਾਂ ਦੀ ਕਿੰਨੀ ਕੁ ਸੰਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਨਗਰ ਨਿਗਮ ਅਧੀਨ ਪੈਂਦੀਆਂ ਵਾਰਡਾਂ ਵਿਚ ਗਲੀਆਂ, ਡਰੇਨ ਅਤੇ ਪਾਰਕਾਂ ਦਾ ਰੱਖ-ਰਖਾਅ ਠੇਕੇ ਦੇ ਆਧਾਰ 'ਤੇ ਕਰਵਾਇਆ ਜਾਵੇਗਾ, ਜਿਸ ਸਬੰਧੀ 14 ਦਸੰਬਰ ਨੂੰ ਮੀਟਿੰਗ ਸੱਦੀ ਗਈ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ-ਕਪੂਰਥਲਾ ਰੇਲਵੇ ਟਰੈਕ 'ਤੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਧੜ ਨਾਲੋਂ ਵੱਖ ਹੋਈਆਂ ਲੱਤਾਂ

ਮੌਜੂਦਾ 80 ਵਾਰਡਾਂ ਵਿਚੋਂ 68 ਦੇ ਰੱਖ-ਰਖਾਅ ਦਾ ਠੇਕਾ ਦੇਣ ਲਈ ਤਿਆਰੀ ਕਰ ਲਈ ਗਈ ਹੈ। ਨਗਰ ਨਿਗਮ ਵੱਲੋਂ ਠੇਕੇ ਲਈ 20 ਫਰਮਾਂ ਦੀ ਚੋਣ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਠੇਕੇ 'ਤੇ ਦਿੱਤੀਆਂ ਜਾ ਰਹੀਆਂ 68 ਵਾਰਡਾਂ 'ਚੋਂ ਕਰੀਬ 26 ਦਾ ਠੇਕਾ 2 ਫਰਮਾਂ ਨੂੰ ਹੀ ਿਦੱਤਾ ਜਾ ਰਿਹਾ ਹੈ, ਜਦੋਂ ਕਿ ਬਾਕੀ ਬਚੀਆਂ 42 ਵਾਰਡਾਂ ਦਾ ਠੇਕਾ 18 ਫਰਮਾਂ ਅਤੇ ਠੇਕੇਦਾਰਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 80 ਵਿਚੋਂ 12 ਵਾਰਡਾਂ ਵਿਚ ਗਲੀਆਂ, ਡਰੇਨ ਤੇ ਪਾਰਕਾਂ ਦੇ ਰੱਖ-ਰਖਾਅ ਦਾ ਠੇਕਾ ਕਦੋਂ ਦਿੱਤਾ ਜਾਵੇਗਾ, ਇਸ ਬਾਰੇ ਅਜੇ ਦੱਸਿਆ ਨਹੀਂ ਜਾ ਿਰਹਾ।

ਲਗਭਗ 5 ਕਰੋੜ ਰੁਪਏ 'ਚ ਇਹ ਕੰਮ ਕਰਨੇ ਪੈਣਗੇ ਠੇਕੇਦਾਰਾਂ ਨੂੰ
ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੀਆਂ 68 ਵਾਰਡਾਂ ਦਾ ਠੇਕਾ ਦਿੱਤਾ ਜਾ ਰਿਹਾ ਹੈ, ਉਨ੍ਹਾਂ ਲਈ ਠੇਕੇਦਾਰਾਂ ਨੂੰ ਲਗਭਗ 5 ਕਰੋੜ ਰੁਪਏ ਦਿੱਤੇ ਜਾਣਗੇ। ਇਸ ਰਾਸ਼ੀ ਨਾਲ ਠੇਕੇਦਾਰ ਵਾਰਡਾਂ ਵਿਚ ਟੁੱਟੀਆਂ ਗਲੀਆਂ ਦੀ ਮੁਰੰਮਤ, ਡਰੇਨ ਅਤੇ ਪਾਰਕਾਂ ਦਾ ਰੱਖ-ਰਖਾਅ ਕਰਨਗੇ, ਜਿਸ ਦੀ ਨਿਗਰਾਨੀ ਸਬੰਧਤ ਵਾਰਡਾਂ ਦੇ ਕੌਂਸਲਰਾਂ ਵੱਲੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ​​​​​​​:  ਪੰਜਾਬ 'ਚ ਵਧਿਆ ਨਾਈਟ ਕਰਫਿਊ, ਮੁੱਖ ਮੰਤਰੀ ਨੇ ਜਾਰੀ ਕੀਤੇ ਸਖ਼ਤ ਹੁਕਮ

ਇਨ੍ਹਾਂ 12 ਵਾਰਡਾਂ ਦੇ ਰੱਖ-ਰਖਾਅ ਦਾ ਠੇਕਾ ਅਜੇ ਨਹੀਂ

ਵਾਰਡ ਨੰਬਰ   ਕੌਂਸਲਰ
2 ਸੁਸ਼ੀਲ ਕੁਮਾਰ
4 ਪਰਮਜੀਤ ਸਿੰਘ
8 ਜੇ. ਪੀ. ਸ਼ਮਸ਼ੇਰ ਸਿੰਘ ਖਹਿਰਾ
12 ਜਗਦੀਸ਼ ਦਕੋਹਾ
22 ਪ੍ਰਭਦਿਆਲ ਭਗਤ
26   ਰੋਹਨ ਸਹਿਗਲ
40 ਵੀਰੇਸ਼ ਕੁਮਾਰ
51 ਰਾਧਿਕਾ ਪਾਠਕ
52 ਵਿਪਿਨ ਕੁਮਾਰ ਚੱਢਾ
65 ਅੰਜਲੀ
66 ਦਵਿੰਦਰ ਿਸੰਘ
80 ਦੇਸ ਰਾਜ ਜੱਸਲ

 

ਇਹ ਵੀ ਪੜ੍ਹੋ​​​​​​​: ਫ਼ੌਜੀ ਦੀ ਕਰਤੂਤ: ਵਿਆਹ ਦਾ ਲਾਰਾ ਲਾ ਔਰਤ ਨੂੰ ਰੱਖਿਆ ਘਰ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਇਨ੍ਹਾਂ ਵਾਰਡਾਂ ਦਾ ਠੇਕਾ ਕਿਉਂ ਰੁਕਿਆ?
ਕੁਝ ਵਾਰਡਾਂ ਵਿਚ ਪਾਰਕਾਂ, ਗਲੀਆਂ ਅਤੇ ਡਰੇਨੇਜ ਦੇ ਰੱਖ-ਰਖਾਅ ਦਾ ਠੇਕਾ ਅਜੇ ਨਹੀਂ ਦਿੱਤਾ ਗਿਆ ਹੈ ਅਤੇ ਕੁਝ ਵਾਰਡਾਂ ਲਈ ਅਜੇ ਗ੍ਰਾਂਟ ਵੀ ਮਨਜ਼ੂਰ ਨਹੀਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਠੇਕੇਦਾਰਾਂ ਵੱਲੋਂ ਅਜੇ ਤੱਕ ਪਿਛਲੇ ਸਾਲ ਦਿੱਤੇ ਗਏ ਕੰਮ ਕੰਪਲੀਟ ਹੋਣ ਦੀ ਰਿਪੋਰਟ ਸਬਮਿਟ ਨਹੀਂ ਕੀਤੀ ਗਈ ਹੈ ਅਤੇ ਕੁਝ ਵਾਰਡਾਂ ਵਿਚ ਅਜੇ ਕੰਮ ਚੱਲ ਰਿਹਾ ਹੈ। ਇਸ ਕਾਰਣ ਬਾਕੀ ਰਹਿ ਗਈਆਂ ਵਾਰਡਾਂ ਵਿਚ ਰੱਖ-ਰਖਾਅ ਦਾ ਠੇਕਾ ਬਾਅਦ ਵਿਚ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ​​​​​​​: ਤਾਲਾਬੰਦੀ 'ਚ ਇਨ੍ਹਾਂ ਨੌਜਵਾਨਾਂ ਨੇ ਯੂ-ਟਿਊਬ ਤੋਂ ਸਿੱਖੇ ਅਨੋਖੇ ਗੁਰ, ਸੱਚ ਸਾਹਮਣੇ ਆਉਣ 'ਤੇ ਪੁਲਸ ਦੇ ਉੱਡੇ ਹੋਸ਼

ਕੌਂਸਲਰ ਬਲਜਿੰਦਰ ਕੌਰ ਨੇ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਉਠਾਇਆ ਸੀ ਮੁੱਦਾ
ਵਰਣਨਯੋਗ ਹੈ ਕਿ ਬੀਤੀ 1 ਦਸੰਬਰ ਨੂੰ ਕੌਂਸਲਰ ਹਾਊਸ ਦੀ ਰੈੱਡ ਕਰਾਸ ਭਵਨ ਵਿਚ ਹੋਈ ਮੀਟਿੰਗ ਦੌਰਾਨ ਵਾਰਡ ਨੰਬਰ 5 ਦੇ ਕੌਂਸਲਰ ਬਲਜਿੰਦਰ ਕੌਰ ਨੇ ਮੁੱਦਾ ਉਠਾਇਆ ਸੀ ਕਿ ਉਨ੍ਹਾਂ ਦੀ ਵਾਰਡ ਦਾ ਰੱਖ-ਰਖਾਅ ਕਿਸ ਠੇਕੇਦਾਰ ਕੋਲੋਂ ਕਰਵਾਇਆ ਜਾ ਰਿਹਾ ਹੈ, ਇਸ ਸਬੰਧੀ ਇਕ ਕੌਂਸਲਰ ਹੋਣ ਦੇ ਨਾਤੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਠੇਕੇਦਾਰ ਦੀ ਜਾਣਕਾਰੀ ਨਾ ਦਿੱਤੇ ਜਾਣ 'ਤੇ ਮਨਜ਼ੂਰ ਹੋਈ ਗ੍ਰਾਂਟ ਕਿਥੇ ਖਰਚ ਹੋ ਰਹੀ ਹੈ, ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਕੌਂਸਲਰ ਵੱਲੋਂ ਕੀਤੇ ਸਵਾਲਾਂ ਦਾ ਜਵਾਬ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ​​​​​​​:   ਅੰਮ੍ਰਿਤਸਰ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਜਿਸ ਹਾਲ 'ਚ ਫੜੇ ਮੁੰਡੇ-ਕੁੜੀਆਂ ਵੇਖ ਪੁਲਸ ਦੇ ਉੱਡੇ ਹੋਸ਼

ਸਰਕਾਰੀ ਭਰਤੀ ਛੱਡ ਕੇ ਆਊਟਸੋਰਸ 'ਤੇ ਰੱਖੇ ਜਾਣਗੇ 14 ਡਾਟਾ ਐਂਟਰੀ ਆਪ੍ਰੇਟਰ
ਸਰਕਾਰੀ ਨੌਕਰੀ ਦੀ ਆਸ ਲਾਈ ਬੈਠੇ ਨੌਜਵਾਨਾਂ ਨੂੰ ਨਿਰਾਸ਼ ਕਰਦਿਆਂ ਨਗਰ ਨਿਗਮ ਵੱਲੋਂ ਦੂਸਰੇ ਵਿਭਾਗਾਂ ਵਾਂਗ 14 ਡਾਟਾ ਐਂਟਰੀ ਆਪ੍ਰੇਟਰ ਅਤੇ ਇਕ ਮੈਨੇਜਰ ਨੂੰ ਆਊਟਸੋਰਸ 'ਤੇ ਰੱਖਿਆ ਜਾ ਰਿਹਾ ਹੈ। ਨਿਗਮ ਦਾ ਹੁਣ ਜ਼ਿਆਦਾਤਰ ਕੰਮ ਕੰਪਿਊਟਰਾਈਜ਼ ਹੋ ਜਾਣ ਕਾਰਣ ਇਹ ਠੇਕਾ ਆਧਾਰਿਤ ਭਰਤੀ ਕੀਤੀ ਜਾ ਰਹੀ ਹੈ। ਫਿਲਹਾਲ ਇਹ ਭਰਤੀ ਇਕ ਸਾਲ ਲਈ ਹੋਵੇਗੀ।

ਇਹ ਵੀ ਪੜ੍ਹੋ​​​​​​​: ਜਲੰਧਰ 'ਚ ਰੂਹ ਕੰਬਾਊ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਸ਼ਰੇਆਮ ਵੱਢਿਆ ਵਕੀਲ

ਇਹ ਵੀ ਪੜ੍ਹੋ​​​​​​​: ਛੱਪੜ 'ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ ਦੇ ਮਾਮਲੇ 'ਚ ਵੱਡਾ ਖੁਲਾਸਾ, ਪਿਓ ਨੇ ਹੀ ਦਿੱਤੀ ਭਿਆਨਕ ਮੌਤ​​​​​​​


shivani attri

Content Editor

Related News