ਜਲੰਧਰ ’ਚ ਮਕਾਨ ਮਾਲਕ ਦਾ ਸ਼ਰਮਨਾਕ ਕਾਰਾ, ਮਾਂ ਦੀ ਲਾਸ਼ ਲੈ ਕੇ ਘਰ ਪਹੁੰਚੀਆਂ ਧੀਆਂ ਤਾਂ ਬੰਦ ਕੀਤੇ ਦਰਵਾਜ਼ੇ
Friday, Sep 10, 2021 - 03:05 PM (IST)
ਜਲੰਧਰ (ਸੋਨੂੰ)— ਜਲੰਧਰ ਸ਼ਹਿਰ ਦੇ ਰਤਨ ਨਗਰ ’ਚ ਵੀਰਵਾਰ ਦੇਰ ਰਾਤ ਨੂੰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਘਰ ’ਚ ਕਿਰਾਏ ਦੇ ਮਕਾਨ ’ਤੇ ਰਹਿ ਰਹੀ ਔਰਤ ਦੀ ਬੀਮਾਰੀ ਨਾਲ ਮੌਤ ਹੋ ਗਈ। ਇਸ ਦੇ ਬਾਅਦ ਧੀਆਂ ਹਸਪਤਾਲ ਤੋਂ ਲਾਸ਼ ਨੂੰ ਲੈ ਕੇ ਘਰ ਆਈਆਂ ਤਾਂ ਮਕਾਨ ਮਾਲਕ ਨੇ ਉਨ੍ਹਾਂ ਨੂੰ ਲਾਸ਼ ਘਰ ਦੇ ਅੰਦਰ ਲਿਆਉਣ ਤੋਂ ਰੋਕ ਦਿੱਤਾ। ਕਰੀਬ 4 ਘੰਟੇ ਤੱਕ ਲਾਸ਼ ਐਂਬੂਲੈਂਸ ’ਚ ਹੀ ਪਈ ਰਹੀ।
ਇਹ ਵੀ ਪੜ੍ਹੋ: ਆਸਮਾਨ ਤੋਂ ਆਈ ਦਹਿਸ਼ਤ, ਘਰ ਦੇ ਵਿਹੜੇ ’ਚ ਬੈਠੀ ਐੱਮ. ਕਾਮ. ਦੀ ਵਿਦਿਆਰਥਣ ਦੇ ਪੱਟ 'ਚ ਲੱਗੀ ਗੋਲ਼ੀ
ਆਖ਼ਿਰਕਾਰ ਪੁਲਸ ਪਹੁੰਚੀ ਅਤੇ ਲਾਸ਼ ਨੂੰ ਅੰਦਰ ਰਖਵਾਇਆ। ਇਕ ਪਾਸੇ ਜਿੱਥੇ ਔਰਤ ਦੇ ਪਰਿਵਾਰ ਵਾਲੇ ਔਰਤ ਦੀ ਮੌਤ ਨਾਲ ਦੁਖ਼ੀ ਸਨ, ਉਥੇ ਹੀ ਮਾਲਕ ਦੀ ਮਨਮਾਨੀ ਕਾਰਨ ਦਰਦ ਝੇਲਦੇ ਰਹੇ। ਹਾਲਾਂਕਿ ਲੋਕਾਂ ਦੇ ਇਕੱਠੇ ਹੋਣ ਤੋਂ ਬਾਅਦ ਬਵਾਲ ਵੱਧ ਗਿਆ। ਸੂਚਨਾ ਕੰਟਰੋਲ ਰੂਮ ’ਚ ਪਹੁੰਚੀ ਤਾਂ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਅੰਦਰ ਰਖਵਾਇਆ ਗਿਆ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਹੁਣ ਉਹ ਸਿਰਫ਼ ਸੰਸਕਾਰ ਨਹੀਂ, ਸਗੋਂ ਪੂਰੇ ਕਿਰਿਆ-ਕਰਮ ਦੀ ਰਸਮ ਕਰਨ ਦੇ ਬਾਅਦ ਹੀ ਇਸ ਘਰ ’ਚੋਂ ਜਾਣਗੇ।
ਮ੍ਰਿਤਕਾ ਦੀ ਬੇਟੀ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਇਕ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਰਤਨ ਨਗਰ ’ਚ ਕਿਰਾਏ ’ਤੇ ਕਮਰਾ ਲਿਆ ਸੀ। ਕਮਰਾ ਲੈਂਦੇ ਸਮੇਂ ਵੀ ਮਕਾਨ ਮਾਲਕ ਨੂੰ ਪਤਾ ਸੀ ਕਿ ਉਸ ਦੀ ਮਾਂ ਬੀਮਾਰ ਹੈ। ਐਡਵਾਂਸ ’ਚ ਕਿਰਾਇਆ ਲੈਣ ਦੇ ਬਾਵਜੂਦ ਉਹ ਮਾਂ ਦੀ ਬੀਮਾਰੀ ਕਾਰਨ ਪਰੇਸ਼ਾਨ ਕਰਦੇ ਰਹੇ। ਮਾਂ ਦੀ ਸਿਹਤ ਵਿਗੜਨ ’ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਪਿੱਛੋਂ ਮਕਾਨ ਮਾਲਕ ਉਨ੍ਹਾਂ ਨੂੰ ਕਮਰਾ ਖਾਲੀ ਕਰਨ ਲਈ ਕਹਿਣ ਲੱਗੇ ਤਾਂ ਉਨ੍ਹਾਂ ਨੇ ਐਤਵਾਰ ਤੱਕ ਦਾ ਸਮਾਂ ਲਿਆ। ਹਾਲਾਂਕਿ ਇਸ ਦੇ ਪਹਿਲਾਂ ਹੀ ਵੀਰਵਾਰ ਸ਼ਾਮ ਨੂੰ ਮਾਂ ਦੀ ਮੌਤ ਹੋ ਗਈ। ਮੌਕੇ ’ਤੇ ਪਹੁੰਚੇ ਬਸਤੀ ਬਾਵਾਖੇਲ ਦੇ ਜਾਂਚ ਅਫ਼ਸਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਹੁਣ ਲਾਸ਼ ਅੰਦਰ ਰੱਖਵਾ ਦਿੱਤੀ ਹੈ ਅਤੇ ਮਸਲਾ ਹੱਲ ਹੋ ਗਿਆ ਹੈ।
ਇਹ ਵੀ ਪੜ੍ਹੋ: ਚਾਵਾਂ ਨਾਲ ਕੁਝ ਮਹੀਨੇ ਪਹਿਲਾਂ ਤੋਰੀ ਸੀ ਧੀ ਦੀ ਡੋਲੀ, ਹੁਣ ਲਾਸ਼ ਬਣੀ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ