ਰਾਖੀ ਸਾਵੰਤ ''ਤੇ ਪਰਚਾ ਦਰਜ ਕਰਨ ਲਈ DSP ਨੂੰ ਦਿੱਤਾ ਮੰਗ-ਪੱਤਰ

12/06/2019 5:16:08 PM

ਜਲੰਧਰ (ਸੋਨੂੰ) - ਫਿਲਮੀ ਅਦਾਕਾਰ ਰਾਖੀ ਸਾਵੰਤ ਵਲੋਂ ਦੇਸ਼ ਦੇ ਡਰਾਇਵਰਾਂ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨ 'ਤੇ ਡਰਾਇਵਰ ਯੂਨੀਅਨ 'ਚ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਦੇ ਡਰਾਇਵਰਾਂ ਨੇ ਜਲੰਧਰ ਦੇ ਡੀ.ਐੱਸ.ਪੀ. ਗੁਰਮੀਤ ਸਿੰਘ ਨੂੰ ਰਾਖੀ ਸਾਵੰਤ ਖਿਲਾਫ ਮਾਮਲਾ ਦਰਜ ਕਰਨ ਨੂੰ ਲੈ ਕੇ ਮੰਗ-ਪੱਤਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਕਤ ਲੋਕਾਂ ਨੇ ਕਿਹਾ ਕਿ ਰਾਖੀ ਸਾਵੰਤ ਨੇ ਦੇਸ਼ ਦੇ ਸਾਰੇ ਡਰਾਇਵਰਾਂ ਨੂੰ ਮਾੜੇ ਸ਼ਬਦ ਬੋਲਦੇ ਹੋਏ ਉਨ੍ਹਾਂ ਦੀ ਬੇਇਜ਼ਤੀ ਕੀਤੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਰਾਇਵਰ ਵੀਰਾਂ ਨੇ ਇਸ ਨੂੰ ਆਪਣਾ ਅਪਮਾਨ ਸਮਝਦੇ ਹੋਏ ਰੋਸ ਪ੍ਰਗਟ ਕੀਤਾ। ਡਰਾਇਵਰਾਂ ਨੇ ਕਿਹਾ ਕਿ ਉਹ ਇਨ੍ਹੇ ਵੀ ਮਾੜੇ ਨਹੀਂ, ਜਿਨ੍ਹਾ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ।

ਇਸੇ ਕਾਰਨ ਜ਼ਿਲਾ ਪ੍ਰਧਾਨ ਤਰਸੇਮ ਸਿੰਘ ਭੱਟੀ ਨੇ ਡੀ.ਐੱਸ.ਪੀ ਨੂੰ ਅਪੀਲ ਕੀਤੀ ਕਿ ਉਹ ਰਾਖੀ ਸਾਵੰਤ ਦੇ ਖਿਲਾਫ ਬਣਦੀ ਕਾਰਵਾਈ ਕਰਨ। ਦੂਜੇ ਪਾਸੇ ਜਲੰਧਰ ਦੇ ਡੀ.ਐੱਸ.ਪੀ. ਗੁਰਮੀਤ ਸਿੰਘ ਨੇ ਮੰਗ-ਪੱਤਰ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਹ ਮੰਗ-ਪੱਤਰ ਸਾਈਬਰ ਕਰਾਇਮ ਭੇਜ ਦਿੱਤਾ ਜਾਵੇਗਾ, ਜਿਸ ਦੀ ਰਿਪੋਰਟ ਆਉਣ 'ਤੇ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ।  


rajwinder kaur

Content Editor

Related News