ਦੁਸਹਿਰਾ, ਦੀਵਾਲੀ ਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ

10/23/2020 6:22:33 PM

ਜਲੰਧਰ (ਚੋਪੜਾ)— ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਇਸ ਸਾਲ ਨਗਰ ਨਿਗਮ ਦੀ ਹੱਦ ਤੋਂ ਬਾਹਰ ਪਟਾਕਿਆਂ ਦੀ ਵਿਕਰੀ ਲਈ ਕੋਈ ਟੈਂਪਰੇਰੀ ਲਾਇਸੈਂਸ ਜਾਰੀ ਨਹੀਂ ਕਰੇਗਾ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਇਸ ਸਬੰਧੀ ਹੁਕਮ ਜਾਰੀ ਕਰਦੇ ਕਿਹਾ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਦਿਹਾਤੀ ਇਲਾਕਿਆਂ 'ਚ ਪਿਛਲੇ ਸਾਲਾਂ ਦੇ ਮੁਕਾਬਲੇ ਸਿਰਫ਼ 20 ਫ਼ੀਸਦੀ ਟੈਂਪਰੇਰੀ ਲਾਇਸੈਂਸ ਜਾਰੀ ਕਰਨੇ ਸਨ। ਸਾਲ 2016 'ਚ ਪ੍ਰਸ਼ਾਸਨ ਨੇ ਸਿਰਫ਼ 2 ਵਿਕ੍ਰੇਤਾਵਾਂ ਨੂੰ ਟੈਂਪਰੇਰੀ ਲਾਇਸੈਂਸ ਜਾਰੀ ਕੀਤੇ, ਜਿਸ ਦਾ 20 ਫ਼ੀਸਦੀ ਅਨੁਪਾਤ ਸਿਰਫ਼ 0.4 ਬਣਦਾ ਹੈ, ਜਿਸ ਕਾਰਨ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕਿਸੇ ਵੀ ਪਟਾਕਾ ਵਿਕ੍ਰੇਤਾ ਨੂੰ ਵਿਕਰੀ ਲਈ ਟੈਂਪਰੇਰੀ ਲਾਇਸੈਂਸ ਨਹੀਂ ਦਿੱਤਾ ਜਾ ਸਕਦਾ।

ਕੈਪਟਨ ਸਰਕਾਰ ਦੇ ਇਜਲਾਸ ਨੂੰ ਸੁਖਬੀਰ ਬਾਦਲ ਨੇ ਦੱਸਿਆ ਡਰਾਮਾ, ਮੈਨੀਫੈਸਟੋ 'ਤੇ ਵੀ ਚੁੱਕੇ ਸਵਾਲ (ਵੀਡੀਓ)

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਦੀ ਹੱਦ ਅੰਦਰ ਪਟਾਕੇ ਵੇਚਣ ਦਾ ਟੈਂਪਰੇਰੀ ਲਾਇਸੈਂਸ ਜਾਰੀ ਕਰਨ ਦਾ ਅਧਿਕਾਰ ਪੁਲਸ ਕਮਿਸ਼ਨਰ ਕੋਲ ਹੈ। ਸ਼ਹਿਰ 'ਚ ਕਿੰਨੇ ਲਾਇਸੈਂਸ ਜਾਰੀ ਹੋਣੇ ਹਨ, ਇਸ ਦਾ ਫ਼ੈਸਲਾ ਵੀ ਪੁਲਸ ਕਮਿਸ਼ਨਰ ਹੀ ਕਰਨਗੇ।

ਦੁਸਹਿਰੇ, ਦੀਵਾਲੀ ਅਤੇ ਗੁਰਪੁਰਬ 'ਤੇ ਪਟਾਕੇ ਚਲਾਉਣ ਦਾ ਸਮਾਂ ਵੀ ਕੀਤਾ ਨਿਰਧਾਰਿਤ
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਦੁਸਹਿਰੇ, ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ ਦਾ ਸਮਾਂ ਵੀ ਨਿਰਧਾਰਿਤ ਕੀਤਾ ਹੈ। ਜਾਰੀ ਹੁਕਮਾਂ ਮੁਤਾਬਕ ਹੁਣ ਇਸ ਸਮਾਂ-ਹੱਦ ਤੋਂ ਇਲਾਵਾ ਕੋਈ ਵਿਅਕਤੀ ਪਟਾਕੇ ਨਹੀਂ ਚਲਾ ਸਕੇਗਾ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਟਾਂਡਾ: ਸੜੀ ਹੋਈ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਸੀ ਕਤਲ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਸ਼ਾਮੀਂ 6 ਤੋਂ 7 ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ। ਇਸੇ ਤਰ੍ਹਾਂ ਦੀਵਾਲੀ 'ਤੇ ਦੇਰ ਸ਼ਾਮ 8 ਤੋਂ ਲੈ ਕੇ 10 ਵਜੇ ਤੱਕ ਪਟਾਕੇ ਅਤੇ ਆਤਿਸ਼ਬਾਜ਼ੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਗੁਰਪੁਰਬ 'ਤੇ ਸਵੇਰੇ 4 ਤੋਂ 5 ਅਤੇ ਰਾਤੀਂ 9 ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ।
ਇਹ ਵੀ ਪੜ੍ਹੋ: ਪਤੀ ਦਾ ਰੂਹ ਕੰਬਾਊ ਕਾਰਾ, ਦਾਤਰ ਨਾਲ ਪਤਨੀ ਦਾ ਗਲਾ ਵੱਢ ਕੇ ਦਿੱਤੀ ਭਿਆਨਕ ਮੌਤ


shivani attri

Content Editor

Related News