ਨਿਗਮ ਨੇ ਸ਼ੁਰੂ ਕੀਤੀ ‘ਕਲੀਨ ਸਿਟੀ’ ਮੁਹਿੰਮ : ਜੰਗੀ ਪੱਧਰ ’ਤੇ ਚੱਲਿਆ ਕੰਮ, ਕੂੜੇ ਦੀ ਲਿਫਟਿੰਗ ’ਚ ਆਈ ਤੇਜ਼ੀ
Friday, Apr 12, 2024 - 04:30 PM (IST)
ਜਲੰਧਰ (ਪੁਨੀਤ)- ਨਿਗਮ ਕਮਿਸ਼ਨਰ ਗੌਤਮ ਜੈਨ ਵੱਲੋਂ ਮਹਾਨਗਰ ਵਿਚ ਸਫ਼ਾਈ ਮੁਹਿੰਮ ਨੂੰ ਦਰੁੱਸਤ ਕਰਨ ਦੇ ਸਖ਼ਤ ਹੁਕਮ ਦਿੱਤੇ ਗਏ ਹਨ। ਇਸੇ ਤਹਿਤ ਜ਼ੋਨਲ ਕਮਿਸ਼ਨਰਾਂ ਵੱਲੋਂ ‘ਕਲੀਨ ਸਿਟੀ’ਮੁਹਿੰਮ ਅਧੀਨ ਛੋਟੇ-ਛੋਟੇ ਡੰਪਾਂ ਤੋਂ ਕੂੜੇ ਦੀ ਲਿਫ਼ਟਿੰਗ ਕਰਵਾਈ ਗਈ। ਇਸ ਕਾਰਨ ਸ਼ਹਿਰ ਦੇ ਹਾਲਾਤ ਬਦਲੇ ਹੋਏ ਨਜ਼ਰ ਆਏ। ਹੜਤਾਲ ਤੋਂ ਬਾਅਦ ਜੰਗੀ ਪੱਧਰ ’ਤੇ ਚਲਾਈ ਗਈ ਇਸ ਮੁਹਿੰਮ ਤਹਿਤ ਗਲੀ-ਮੁਹੱਲਿਆਂ ਤੋਂ ਲੈ ਕੇ ਮੁੱਖ ਸੜਕਾਂ ਨੂੰ ਸਾਫ਼ ਰੱਖਣ ਦੀਆਂ ਖ਼ਾਸ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸੇ ਕੜੀ ਤਹਿਤ ਅੱਜ ਸਵੇਰੇ ਕੂੜਾ ਚੁੱਕਣ ਦੇ ਕੰਮ ’ਤੇ ਪੂਰੀ ਨਿਗਰਾਨੀ ਰੱਖੀ ਗਈ ਅਤੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਸਫ਼ਾਈ ਕਾਰਜਾਂ ਸਬੰਧੀ ਮੁਹਿੰਮ ਚਲਾਈ ਗਈ।
ਛੁੱਟੀ ਹੋਣ ਦੇ ਬਾਵਜੂਦ ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਜ਼ੋਨਲ ਕਮਿਸ਼ਨਰ ਸਵੇਰੇ 8 ਵਜੇ ਫੀਲਡ ਵਿਚ ਉਤਰ ਆਏ। ਕੂੜੇ ਦੇ ਡੰਪਾਂ ਨੂੰ ਸਾਫ ਕਰਨ ਦੀ ਸ਼ੁਰੂ ਹੋਈ ਮੁਹਿੰਮ ਤਹਿਤ ਨਿਰਦੇਸ਼ ਦਿੱਤੇ ਗਏ ਕਿ ਛੋਟੇ-ਛੋਟੇ ਡੰਪਾਂ ਦੀ ਪੂਰੀ ਸਫਾਈ ਹੋਣੀ ਚਾਹੀਦੀ ਹੈ। ਲਿਫਟਿੰਗ ਦੇ ਕੰਮ ਵਿਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੜਕਾਂ ’ਤੇ ਚੱਲ ਰਹੇ ਸਫਾਈ ਕਾਰਜਾਂ ਦਾ ਮੁਆਇਨਾ ਕਰਵਾਇਆ ਗਿਆ। ਇਸ ਮੌਕੇ ਨਾਰਥ ਤੋਂ ਜ਼ੋਨਲ ਕਮਿਸ਼ਨਰ ਵਿਕਰਾਂਤ ਵਰਮਾ ਨੇ ਕੂੜੇ ਦੇ ਡੰਪਾਂ ਦਾ ਮੁਆਇਨਾ ਕਰਨ ਦੇ ਨਾਲ-ਨਾਲ ਗਲੀ-ਮੁਹੱਲਿਆਂ ਵਿਚੋਂ ਕੂੜਾ ਚੁੱਕਣ ਦਾ ਕੰਮਕਾਜ ਵੇਖਿਆ। ਦੂਜੇ ਪਾਸੇ ਸੈਂਟਰਲ ਵਿਧਾਨ ਸਭਾ ਹਲਕੇ ਦੇ ਅਜੈ ਸ਼ਰਮਾ ਅਤੇ ਵੈਸਟ ਤੋਂ ਨਵਸੰਦੀਪ ਕੌਰ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਕੰਮਕਾਜ ਵਿਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ। ਕਮਿਸ਼ਨਰ ਦੀਆਂ ਹਦਾਇਤਾਂ ’ਤੇ ਕੂੜੇ ਦੇ ਡੰਪਾਂ ਤੋਂ ਲਿਫਟਿੰਗ ਦਾ ਕੰਮ ਕਰਵਾਇਆ ਗਿਆ। ਵਿਕਰਾਂਤ ਨੇ ਦੱਸਿਆ ਕਿ ਵਿਕਾਸਪੁਰੀ, ਟਰਾਂਸਪੋਰਟ ਨਗਰ, ਪ੍ਰਤਾਪ ਬਾਗ ਅਤੇ ਬਰਲਟਨ ਪਾਰਕ ਵਿਚ ਸਫਾਈ ਕਾਰਜ ਦੁਪਹਿਰ ਤਕ ਪੂਰਾ ਕਰਵਾ ਲਿਆ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਹੋਰ ਅਦਾਰੇ
ਕਮਿਸ਼ਨਰ ਨੇ ਵ੍ਹਟਸਐਪ ਜ਼ਰੀਏ ਰੱਖੀ ਸਫਾਈ ਕਾਰਜਾਂ ਦੀ ਨਿਗਰਾਨੀ
ਨਿਗਮ ਕਮਿਸ਼ਨਰ ਗੌਤਮ ਜੈਨ ਨੇ ਪਿਛਲੇ ਦਿਨੀਂ ਵੱਖ-ਵੱਖ ਡੰਪਾਂ ਅਤੇ ਹੋਰਨਾਂ ਥਾਵਾਂ ਦਾ ਮੌਕਾ-ਮੁਆਇਨਾ ਕੀਤਾ ਸੀ ਅਤੇ ਹਦਾਇਤਾਂ ਜਾਰੀ ਕੀਤੀਆਂ ਸਨ। ਹਰ ਜਗ੍ਹਾ ਜਾਣਾ ਸੰਭਵ ਨਹੀਂ ਹੋ ਸਕਦਾ, ਇਸ ਲਈ ਉਨ੍ਹਾਂ ਜ਼ੋਨ ਪੱਧਰ ’ਤੇ ਚੱਲ ਰਹੇ ਸਫਾਈ ਕਾਰਜਾਂ ਦੀ ਨਿਗਰਾਨੀ ਵ੍ਹਟਸਐਪ ਜ਼ਰੀਏ ਰੱਖੀ। ਕੂੜੇ ਦੇ ਡੰਪ ’ਤੇ ਮੌਜੂਦ ਅਧਿਕਾਰੀਆਂ ਤੋਂ ਲਿਫਟਿੰਗ ਦੇ ਕੰਮ ਦੀ ਵੀਡੀਓ ਆਦਿ ਮੰਗਵਾਈ ਗਈ। ਉਥੇ ਹੀ, ਸਫਾਈ ਕਾਰਜ ਪੂਰੇ ਹੋਣ ਦੇ ਬਾਅਦ ਦੀਆਂ ਫੋਟੋਆਂ ਵੀ ਮੰਗਵਾਈਆਂ ਗਈਆਂ।
ਅਧਿਕਾਰੀਆਂ ਨੇ ਸੜਕਾਂ ’ਤੇ ਚੱਲ ਰਹੀ ਸਫ਼ਾਈ ਦਾ ਲਿਆ ਜਾਇਜ਼ਾ
ਵੱਖ-ਵੱਖ ਇਲਾਕਿਆਂ ਵਿਚ ਅਧਿਕਾਰੀਆਂ ਦੀਆਂ ਗੱਡੀਆਂ ਘੁੰਮਦੀਆਂ ਰਹੀਆਂ ਅਤੇ ਸਫ਼ਾਈ ਕਾਰਜਾਂ ਦਾ ਜਾਇਜ਼ਾ ਲੈਂਦੀਆਂ ਰਹੀਆਂ। ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ਹਨ ਕਿ ਕਿਸੇ ਵੀ ਇਲਾਕੇ ਵਿਚ ਸਾਫ-ਸਫਾਈ ਵਿਚ ਢਿੱਲੀ ਕਾਰਗੁਜ਼ਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤਹਿਤ ਰੋਜ਼ਾਨਾ ਸਫ਼ਾਈ ਵਿਵਸਥਾ ਦੀ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ- 74 ਸਾਲਾ ਬਜ਼ੁਰਗ ਨੂੰ ਕੁੜੀ ਨੇ ਫੋਨ ਕਰਕੇ ਬਣਾਈ ਅਸ਼ਲੀਲ ਵੀਡੀਓ, ਫਿਰ ਜੋ ਹੋਇਆ ਵੇਖ ਸਾਰੇ ਟੱਬਰ ਦੇ ਉੱਡੇ ਹੋਸ਼
ਰੋਜ਼ਾਨਾ ਸਵੇਰੇ ਕੁਝ ਘੰਟੇ ਫੀਲਡ ਵਿਚ ਰਹਿਣਗੇ ਅਧਿਕਾਰੀ
ਹਰੇਕ ਅਧਿਕਾਰੀ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਸਵੇਰੇ ਕੁਝ ਘੰਟੇ ਫੀਲਡ ਵਿਚ ਰਹਿਣ ਅਤੇ ਸਫ਼ਾਈ ਕਾਰਜਾਂ ਦਾ ਜਾਇਜ਼ਾ ਲੈਣ। ਅਧਿਕਾਰੀ ਰੋਜ਼ਾਨਾ ਕੰਮਾਂ ਦੀ ਰਿਪੋਰਟ ਤਿਆਰ ਕਰਨਗੇ ਅਤੇ ਸ਼ਾਮ ਨੂੰ ਉਸ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਫ਼ਾਈ ਵਿਵਸਥਾ ਦਾ ਕੰਮ ਦਿਨੋ-ਦਿਨ ਬਿਹਤਰ ਹੋਵੇਗਾ ਅਤੇ ਲੋਕਾਂ ਨੂੰ ਸਫ਼ਾਈ ਸਬੰਧੀ ਕੋਈ ਸ਼ਿਕਾਇਤ ਨਹੀਂ ਰਹੇਗੀ।
ਇਹ ਵੀ ਪੜ੍ਹੋ- ਜਲੰਧਰ ਪੁਲਸ ਦਾ ਵੱਡਾ ਐਕਸ਼ਨ, 15 ਕਰੋੜ ਦੀ ਹੈਰੋਇਨ ਸਮੇਤ ਗੈਂਗਸਟਰ ਜੈਪਾਲ ਭੁੱਲਰ ਗੈਂਗ ਦਾ ਸਾਥੀ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8