ਜਲੰਧਰ: ਮਾਈਂ ਹੀਰਾ ਗੇਟ ’ਚ ਮਾਹੌਲ ਤਣਾਅਪੂਰਨ, ਨਿਗਮ ਦੇ ਡਰਾਈਵਰ ਕਰਮਚਾਰੀ ਨਾਲ ਹੋਈ ਹੱਥੋਪਾਈ

Wednesday, Aug 03, 2022 - 06:35 PM (IST)

ਜਲੰਧਰ: ਮਾਈਂ ਹੀਰਾ ਗੇਟ ’ਚ ਮਾਹੌਲ ਤਣਾਅਪੂਰਨ, ਨਿਗਮ ਦੇ ਡਰਾਈਵਰ ਕਰਮਚਾਰੀ ਨਾਲ ਹੋਈ ਹੱਥੋਪਾਈ

ਜਲੰਧਰ (ਸੋਨੂੰ)- ਜਲੰਧਰ ਦੇ ਮਾਈਂ ਹੀਰਾ ਗੇਟ ’ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਇਥੇ ਨਿਗਮ ਦੀ ਗੱਡੀ ਟਕਰਾਏ ਜਾਣ ਤੋਂ ਬਾਅਦ ਨਿਗਮ ਦੇ ਡਰਾਈਵਰ ਕਰਮਚਾਰੀ ਨਾਲ ਹੱਥੋਪਾਈ ਹੋ ਗਈ। ਦਰਅਸਲ ਮਾਈਂ ਹੀਰਾ ਗੇਟ ਮਾਰਕਿਟ ’ਚ ਕੂੜੇ ਨਾਲ ਭਰੀ ਨਗਰ ਨਿਗਮ ਦੀ ਗੱਡੀ ਜਾ ਰਹੀ ਸੀ। ਟਰੈਫਿਕ ਦੇ ਕਾਰਨ ਇਥੇ ਜਾਮ ਦੀ ਸਥਿਤੀ ਸੀ।

PunjabKesari

ਇੰਨੇ ’ਚ ਉਥੇ ਮੌਜੂਦ ਦੁਕਾਨਦਾਰ ਨੇ ਬਾਈਕ ਕੱਢਣ ਦੀ ਕੋਸ਼ਿਸ਼ ਅਤੇ ਨਗਰ ਨਿਗਮ ਦੀ ਗੱਡੀ ਦੇ ਡਰਾਈਵਰ ਨੂੰ ਗੱਡੀ ਪਿੱਛੇ ਹਟਾਉਣ ਲਈ ਕਿਹਾ। ਇਸ ਦੌਰਾਨ ਦੋਹਾਂ ਵਿਚਾਲੇ ਬਹਿਸ ਹੋ ਗਈ, ਜਿਸ ਕਰਕੇ ਨੌਬਤ ਹੱਥੋਪਾਈ ਤੱਕ ਆ ਪਹੁੰਚੀ। ਇਸ ਦੇ ਵਿਰੋਧ ’ਚ ਨਗਰ-ਨਿਗਮ ਆਪਣੀਆਂ ਹੋਰ ਗੱਡੀਆਂ ਲੈ ਆਇਆ ਅਤੇ ਦੁਕਾਨ ਦੇ ਸਾਹਮਣੇ ਖੜ੍ਹੀਆਂ ਕਰ ਦਿੱਤੀਆਂ। ਇਸ ਦੇ ਬਾਅਦ ਮੌਕੇ ’ਤੇ ਪਹੁੰਚੀ ਥਾਣਾ ਨੰਬਰ-3 ਦੀ ਪੁਲਸ ਨੇ ਮਾਮਲੇ ਨੂੰ ਸੁਲਝਾਇਉਆ ਅਤੇ ਕਾਰਪੋਰੇਸ਼ਨ ਆਪਣੀਆਂ ਗੱਡੀਆਂ ਵਾਪਸ ਲੈ ਕੇ ਗਿਆ। 

ਇਹ ਵੀ ਪੜ੍ਹੋ: ਮਹੀਨੇ ਦੀ ਖ਼ਪਤ ਨੂੰ ਦਿਨਾਂ ਨਾਲ ਵੰਡ ਕੇ ਲਾਗੂ ਹੋਵੇਗੀ 300 ਯੂਨਿਟ ਮੁਫ਼ਤ ਬਿਜਲੀ ਵਾਲੀ ਸਕੀਮ, ਜਾਣੋ ਕਿਉਂ

PunjabKesari

ਪੂਰੇ ਮਾਮਲੇ ’ਚ ਸਫ਼ਾਈ ਦਿੰਦੇ ਹੋਏ ਸਫ਼ਾਈ ਯੂਨੀਅਨ ਦੇ ਪ੍ਰਧਾਨ ਚੰਦਨ ਅਗਰਵਾਲ ਨੇ ਕਿਹਾ ਕਿ ਜਦੋਂ ਇਹ ਸਾਰਾ ਵਿਵਾਦ ਹੋਇਆ ਉਦੋਂ ਕੋਈ ਵੀ ਦੁਕਾਨਦਾਰ ਅੱਗੇ ਨਹੀਂ ਆਇਆ, ਜਿਸ ਦਾ ਉਨ੍ਹਾਂ ਨੂੰ ਰੋਸ ਹੈ ਅਤੇ ਜਿਹੜੇ ਲੋਕਾਂ ਨੇ ਡਰਾਈਵਰ ਨਾਲ ਹੱਥੋਪਾਈ ਕੀਤੀ ਹੈ, ਉਨ੍ਹਾਂ ਨੂੰ ਪੁਲਸ ਗਿ੍ਰਫ਼ਤਾਰ ਕਰਕੇ ਲੈ ਗਈ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਡਰਾਈਵਰ ਨੂੰ ਨਿੱਜੀ ਹਸਪਤਾਲ ’ਚ ਪਹੁੰਚਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਥੇ ਹੀ ਇਸ ’ਤੇ ਥਾਣਾ ਇੰਚਾਰਜ ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ ਅਤੇ ਜਿਹੜੇ ਦੋ ਲੋਕਾਂ ਨੇ ਹੱਥੋਪਾਈ ਕੀਤੀ ਸੀ, ਉਨ੍ਹਾਂ ਨੂੰ ਨਾਲ ਲਿਜਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਉਪਰੰਤ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਖਹਿਰਾ ਦੀ ਭਗਵੰਤ ਮਾਨ ਤੇ ਕੁਲਦੀਪ ਧਾਲੀਵਾਲ ਨੂੰ ਚੁਣੌਤੀ, ਕਿਹਾ-ਦਮ ਹੈ ਤਾਂ LPU ਮਾਮਲੇ ਦੀ ਕਰੋ ਜਾਂਚ

PunjabKesari

ਇਹ ਵੀ ਪੜ੍ਹੋ: ਅਨੋਖਾ ਪਿਆਰ! ਵਿਆਹ ਕਰਵਾਉਣ ਲਈ ਜਲੰਧਰ ਦਾ ਸ਼ੁਭਮ ਬਣਿਆ 'ਜੀਆ', ਹੁਣ ਪਈ ਰਿਸ਼ਤੇ 'ਚ ਤਰੇੜ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News