ਵਾਇਰਲ ਫੀਵਰ ਦੇ ਕੇਸ ਵਧਣ ਨਾਲ ਸਿਵਲ ਹਸਪਤਾਲ ''ਚ ਮਰੀਜ਼ਾਂ ਦੀ ਗਿਣਤੀ ਵਧੀ

Saturday, Sep 29, 2018 - 01:24 PM (IST)

ਵਾਇਰਲ ਫੀਵਰ ਦੇ ਕੇਸ ਵਧਣ ਨਾਲ ਸਿਵਲ ਹਸਪਤਾਲ ''ਚ ਮਰੀਜ਼ਾਂ ਦੀ ਗਿਣਤੀ ਵਧੀ

ਜਲੰਧਰ (ਸ਼ੋਰੀ)— ਇਨ੍ਹੀਂ ਦਿਨਾਂ 'ਚ ਵਾਇਰਲ ਫੀਵਰ ਦੇ ਕਾਰਨ ਮਹਾਨਗਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਲੋਕ ਕਾਫੀ ਗਿਣਤੀ 'ਚ ਬੀਮਾਰ ਹੋ ਰਹੇ ਹਨ। ਹਾਲਾਤ ਤਾਂ ਇਹ ਦੇਖਣ ਨੂੰ ਮਿਲ ਰਹੇ ਹਨ ਕਿ ਸਿਵਲ ਹਸਪਤਾਲ ਦੇ ਵਾਰਡ ਹਾਊਸਫੁੱਲ ਹੋਣ ਦੇ ਨਾਲ ਐਮਰਜੈਂਸੀ ਦੇ ਵਾਰਡ ਵੀ ਫੁੱਲ ਹੋਣਾ ਸ਼ੁਰੂ ਹੋ ਚੁੱਕਾ ਹੈ, ਮਰੀਜ਼ਾਂ ਨੂੰ ਵਾਪਸ ਘਰਾਂ 'ਚ ਤਾਂ ਡਾਕਟਰ ਭੇਜ ਨਹੀਂ ਸਕਦੇ, ਜਿਸ ਦੇ ਤਹਿਤ ਜੁਗਾੜ ਲਗਾਇਆ ਗਿਆ ਹੈ ਕਿ ਇਕ ਬੈੱਡ 'ਤੇ 2 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਬਾਕੀ ਵਾਰਡਾਂ 'ਚ ਰੋਜ਼ਾਨਾ ਪੁਰਾਣੇ ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ, ਤਾਂ ਕਿ ਨਵੇਂ ਮਰੀਜ਼ਾਂ ਨੂੰ ਬੈੱਡ ਮਿਲ ਸਕੇ। ਐੱਸ. ਐੱਮ. ਓ. ਡਾ. ਕਸ਼ਮੀਰੀ ਲਾਲ ਨੇ ਦੱਸਿਆ ਕਿ ਰੋਜ਼ਾਨਾ 250 ਦੇ ਕਰੀਬ ਓ. ਪੀ. ਡੀ. 'ਚ ਲੋਕ ਉਨ੍ਹਾਂ ਕੋਲ ਚੈੱਕਅਪ ਕਰਵਾਉਣ ਦੇ ਨਾਲ ਦਵਾਈਆਂ ਲਿਖਵਾ ਰਹੇ ਹਨ, ਵਾਇਰਲ ਫੀਵਰ ਕਾਰਨ ਲੋਕਾਂ ਦੇ ਸਰੀਰ 'ਚ ਪਲੇਟਲੈਟਸ ਸੈੱਲ 'ਚ ਕਮੀ ਆ ਰਹੀ ਹੈ। ਇੰਨਾ ਹੀ ਨਹੀਂ ਰੋਜ਼ਾਨਾ 15 ਤੋਂ ਲੈ ਕੇ 20 ਦੀ ਗਿਣਤੀ 'ਚ ਮਰੀਜ਼ਾਂ ਨੂੰ ਦਾਖਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਹਾਲਤ  ਸੀਰੀਅਸ ਹੁੰਦੀ ਹੈ।


Related News