ਜਲੰਧਰ ਕੈਂਟ 'ਚ ਨਹੀਂ ਚੱਲ ਰਹੀ ਕੋਈ ਵੀ ਭਰਤੀ, ਅਫਵਾਹਾਂ ਤੋਂ ਬਚੋ

Saturday, Feb 22, 2020 - 04:31 PM (IST)

ਜਲੰਧਰ ਕੈਂਟ 'ਚ ਨਹੀਂ ਚੱਲ ਰਹੀ ਕੋਈ ਵੀ ਭਰਤੀ, ਅਫਵਾਹਾਂ ਤੋਂ ਬਚੋ

ਜਲੰਧਰ (ਕਮਲੇਸ਼) — ਜਲੰਧਰ ਕੈਂਟ 'ਚ ਚੱਲ ਰਹੀ ਭਰਤੀ ਦੀਆਂ ਉੱਡੀਆਂ ਅਫਵਾਹਾਂ 'ਤੇ ਸੈਨਾ ਭਰਤੀ ਬੋਰਡ ਨੇ ਸੱਚਾਈ ਪੇਸ਼ ਕੀਤੀ ਹੈ। ਸੈਨਾ ਭਰਤੀ ਬੋਰਡ ਨੇ ਸਾਵਧਾਨ ਕੀਤਾ ਹੈ ਕਿ ਭਰਤੀ ਰੈਲੀ ਸਬੰਧੀ ਫਰਜ਼ੀ ਖਬਰਾਂ ਵੈੱਬਸਾਈਟ 'ਚ ਚੱਲ ਰਹੀਆਂ ਹਨ। ਫਿਲਹਾਲ ਅਜਿਹੀ ਕੋਈ ਵੀ ਭਰਤੀ ਨਹੀਂ ਹੋਣ ਵਾਲੀ ਹੈ। ਸੈਨਾ ਦੀ ਬੁਲਾਰਣ ਗਗਨਦੀਪ ਕੌਰ ਨੇ ਕਿਹਾ ਕਿ ਧੋਖੇਬਾਜ਼ ਵਿਅਕਤੀ ਅਜਿਹੀਆਂ ਅਫਵਾਹਾਂ ਫੈਲਾ ਰਹੇ ਹਨ ਕਿ ਜਲੰਧਰ ਛਾਉਣੀ 'ਚ ਭਰਤੀ ਰੈਲੀ ਚੱਲ ਰਹੀ ਹੈ। ਇਸ ਦੇ ਚਲਦਿਆਂ ਕਈ ਨੌਜਵਾਨ ਛਾਉਣੀ ਪਹੁੰਚ ਰਹੇ ਹਨ।

ਉਨ੍ਹਾਂ ਦੱਸਿਆ ਕਿ ਜਲੰਧਰ 'ਚ ਭਰਤੀ ਰੈਲੀ ਨਵੰਬਰ 2020 'ਚ ਪਹਿਲੇ ਹਫਤੇ 'ਚ ਅਸਥਾਈ ਰੂਪ ਨਾਲ ਆਯੋਜਿਤ ਕੀਤੀ ਜਾਵੇਗੀ। ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ ਐੱਸ. ਬੀ. ਐੱਸ. ਨਗਰ ਨੂੰ ਕਵਰ ਕਰਨ ਦੇ ਇਲਾਵਾ ਭਰਤੀ ਰੈਲੀ 'ਚ ਤਰਨਤਾਰਨ ਜ਼ਿਲੇ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਤਰਨਤਾਰਨ ਜ਼ਿਲੇ ਲਈ ਭਰਤੀ ਰੈਲੀ ਵੀ 2020 ਤੋਂ ਜਲੰਧਰ 'ਚ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਧੋਖੇਬਾਜ਼ ਵਿਅਕਤੀਆਂ ਤੋਂ ਨੌਜਵਾਨ ਦੂਰ ਰਹਿਣ ਅਤੇ ਨਸ਼ੀਲੀਆਂ ਦਵਾਈਆਂ ਦੇ ਸੇਵਨ ਤੋਂ ਬਚਣ। ਪਹਿਲਾਂ ਅਜਿਹੀਆਂ ਅਫਵਾਹਾਂ ਧੋਖੇਬਾਜ਼ ਫਲਾਉਂਦੇ ਹਨ ਫਿਰ ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਕੇ ਉਨ੍ਹਾਂ ਨਾਲ ਠੱਗੀ ਕਰਦੇ ਹਨ। ਇਸ ਲਈ ਉਨ੍ਹਾਂ ਤੋਂ ਬੱਚਣਾ ਚਾਹੀਦਾ ਹੈ।


author

shivani attri

Content Editor

Related News