ਬੱਸਾਂ ’ਚ ਸੋਸ਼ਲ ਡਿਸਟੈਂਸ ਲਾਗੂ ਕਰਵਾਉਣ ਸਬੰਧੀ ਪੰਜਾਬ ਸਰਕਾਰ ਹਰ ਫਰੰਟ ’ਤੇ ਸਾਬਤ ਹੋਈ ਲਾਚਾਰ

04/17/2021 10:35:40 AM

ਜਲੰਧਰ (ਪੁਨੀਤ)– ਕੋਰੋਨਾ ਨਾਲ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਇਸ ਨਾਜ਼ੁਕ ਸਥਿਤੀ ਨੂੰ ਕਾਬੂ ਕਰਨ ਲਈ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਵੀਕੈਂਡ ਲਾਕਡਾਊਨ ਲਾ ਦਿੱਤਾ ਗਿਆ ਹੈ ਤਾਂ ਕਿ ਲੋਕ ਘਰਾਂ ਵਿਚ ਰਹਿਣ ਅਤੇ ਸੋਸ਼ਲ ਡਿਸਟੈਂਸ ਬਣਾ ਕੇ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਥੇ ਬੱਸਾਂ ਵਿਚ ਸੋਸ਼ਲ ਡਿਸਟੈਂਸ ਨੂੰ ਲਾਗੂ ਕਰਵਾਉਣ ਵਿਚ ਸਰਕਾਰ ਹਰ ਫਰੰਟ ’ਤੇ ਲਾਚਾਰ ਸਾਬਿਤ ਹੋ ਰਹੀ ਹੈ, ਜਿਸ ਕਾਰਨ ਯਾਤਰੀਆਂ ’ਤੇ ਕੋਰੋਨਾ ਦਾ ਖਤਰਾ ਮੰਡਰਾਅ ਰਿਹਾ ਹੈ।

ਬੱਸ ਅੱਡਿਆਂ ਅਤੇ ਬੱਸਾਂ ਅੰਦਰ ਅਨਕੰਟਰੋਲ ਭੀੜ ਜ਼ਰੀਏ ਕੋਰੋਨਾ ਨੂੰ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ, ਜੋ ਕਿ ਪੰਜਾਬ ਲਈ ਖਤਰੇ ਦੀ ਘੰਟੀ ਹੈ। ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕੋਈ ਸਖ਼ਤੀ ਨਹੀਂ ਕੀਤੀ ਗਈ। ਫਿਲਹਾਲ ਹਰ ਪਾਸਿਓਂ ਰਾਹਤ ਦਿੱਤੀ ਗਈ ਹੈ ਪਰ ਸਰਕਾਰ ਵੱਲੋਂ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸ ਦੇ ਜਿਹੜੇ ਮਾਮੂਲੀ ਨਿਯਮ ਬਣਾਏ ਗਏ ਹਨ, ਉਨ੍ਹਾਂ ਨੂੰ ਲਾਗੂ ਕਰਵਾਉਣ ਪ੍ਰਤੀ ਪੰਜਾਬ ਰੋਡਵੇਜ਼ ਦੇ ਅਧਿਕਾਰੀ ਗੰਭੀਰ ਨਜ਼ਰ ਨਹੀਂ ਆ ਰਹੇ। ਅਜਿਹਾ ਜਾਪਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਨਿਯਮ ਜਿਵੇਂ ਬੱਸਾਂ ਅਤੇ ਬੱਸ ਅੱਡਿਆਂ ’ਤੇ ਲਾਗੂ ਹੀ ਨਾ ਹੁੰਦੇ ਹੋਣ। ਸਰਕਾਰ ਵੱਲੋਂ ਬਣਾਏ ਸਾਰੇ ਨਿਯਮਾਂ ਦੀਆਂ ਇਥੇ ਧੱਜੀਆਂ ਉੱਡਦੀਆਂ ਦੇਖੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ : ਦਾਜ ’ਚ ਕਾਰ ਨਾ ਲਿਆਉਣ ’ਤੇ ਸਹੁਰਿਆਂ ਨੇ ਵਿਖਾਏ ਤੇਵਰ, ਗਰਭਵਤੀ ਨੂੰਹ ਨੂੰ ਕੀਤਾ ਹਾਲੋ-ਬੇਹਾਲ

PunjabKesari

ਇਹ ਵੀ ਵੇਖਣ ਵਿਚ ਆ ਰਿਹਾ ਹੈ ਕਿ ਅਧਿਕਾਰੀ ਆਪਣੀ ਨੈਤਿਕ ਜ਼ਿੰਮੇਵਾਰੀ ਦਾ ਸਹੀ ਢੰਗ ਨਾਲ ਪਾਲਣ ਨਹੀਂ ਕਰ ਰਹੇ, ਜਿਸ ਦਾ ਨੁਕਸਾਨ ਬੱਸਾਂ ਵਿਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਸਹਿਣਾ ਪਵੇਗਾ।
ਸਰਕਾਰੀ ਬੱਸਾਂ ਵਿਚ ਔਰਤਾਂ ਲਈ ਸਫਰ ਮੁਫਤ ਹੋਣ ਕਾਰਨ ਵੀ ਸੋਸ਼ਲ ਡਿਸਟੈਂਸ ਟੁੱਟ ਰਿਹਾ ਹੈ। ਲੋਕ ਲੰਮੇ ਸਮੇਂ ਤੱਕ ਸਰਕਾਰੀ ਬੱਸਾਂ ਦੀ ਉਡੀਕ ਕਰਦੇ ਹਨ, ਜਿਸ ਨਾਲ ਕਾਊਂਟਰਾਂ ’ਤੇ ਭੀੜ ਵਧ ਜਾਂਦੀ ਹੈ। ਵਧੇਰੇ ਔਰਤਾਂ ਤਾਂ ਸਰਕਾਰੀ ਬੱਸਾਂ ਵਿਚ ਹੀ ਚੜ੍ਹਦੀਆਂ ਹਨ। ਦੂਜੇ ਪਾਸੇ ਜਿਸ ਵਿਅਕਤੀ ਨੇ ਪਰਿਵਾਰ ਸਮੇਤ ਸਫਰ ਕਰਨਾ ਹੁੰਦਾ ਹੈ, ਉਹ ਵੀ ਸਰਕਾਰੀ ਬੱਸ ਨੂੰ ਤਰਜੀਹ ਦਿੰਦਾ ਹੈ ਕਿਉਂਕਿ ਮਰਦ ਦਾ ਸਰਕਾਰੀ ਬੱਸ ਵਿਚ ਭਾਵੇਂ ਕਿਰਾਇਆ ਲੱਗਦਾ ਹੈ ਪਰ ਉਸ ਨਾਲ ਸਫਰ ਕਰਨ ਵਾਲੀਆਂ ਔਰਤਾਂ ਦੀ ਟਿਕਟ ਦੇ ਪੈਸੇ ਬਚ ਜਾਂਦੇ ਹਨ।

ਇਹ ਵੀ ਪੜ੍ਹੋ : ਕਲਯੁਗੀ ਅਧਿਆਪਕ ਦਾ ਸ਼ਰਮਨਾਕ ਕਾਰਾ, ਕੁੜੀ ਨੂੰ ਅਸ਼ਲੀਲ ਵੀਡੀਓ ਵਿਖਾ ਕੀਤੀ ਇਹ ਘਿਨਾਉਣੀ ਹਰਕਤ

ਮੁਫਤ ਸਫਰ ਦੀ ਸਹੂਲਤ ਕਾਰਨ ਸਰਕਾਰੀ ਬੱਸਾਂ ਵਿਚ ਸੀਟਾਂ ਤੋਂ ਵੱਧ ਯਾਤਰੀ ਸਫਰ ਕਰਦੇ ਹਨ ਅਤੇ ਕਈ ਲੋਕਾਂ ਨੂੰ ਖੜ੍ਹੇ ਹੋ ਕੇ ਸਫਰ ਕਰਨਾ ਪੈਂਦਾ ਹੈ, ਜਿਸ ਨਾਲ ਸੋਸ਼ਲ ਡਿਸਟੈਂਸ ਨਹੀਂ ਰਹਿੰਦਾ। ਬੱਸ ਅੱਡੇ ਵਿਚ ਸਭ ਤੋਂ ਵੱਧ ਭੀੜ ਸ਼ਾਮ ਸਮੇਂ ਦੇਖਣ ਨੂੰ ਮਿਲਦੀ ਹੈ। ਇਸ ਸਮੇਂ ਦਫਤਰਾਂ ਵਿਚ ਛੁੱਟੀ ਦਾ ਸਮਾਂ ਹੁੰਦਾ ਹੈ ਅਤੇ ਨੌਕਰੀਪੇਸ਼ਾ ਲੋਕਾਂ ਨੇ ਵਾਪਸ ਜਾਣਾ ਹੁੰਦਾ ਹੈ ਅਤੇ ਜਿਹੜੇ ਲੋਕ ਪਰਿਵਾਰਕ ਮੈਂਬਰਾਂ ਨੂੰ ਮਿਲਣ ਆਏ ਹੁੰਦੇ ਹਨ ਉਹ ਵੀ ਵਧੇਰੇ ਸ਼ਾਮ ਸਮੇਂ ਆਪਣੇ ਘਰਾਂ ਨੂੰ ਵਾਪਸ ਮੁੜਦੇ ਹਨ, ਜਿਸ ਕਾਰਨ ਭੀੜ ਵਧ ਜਾਂਦੀ ਹੈ।

ਸਹੀ ਢੰਗ ਨਾਲ ਪਾਣੀ ਪੀਣ ਦਾ ਉਚਿਤ ਪ੍ਰਬੰਧ ਨਹੀਂ
ਗਰਮੀ ਦੇ ਮੌਸਮ ਵਿਚ ਪੀਣ ਵਾਲੇ ਪਾਣੀ ਦੀ ਵਾਰ-ਵਾਰ ਲੋੜ ਪੈਂਦੀ ਹੈ ਪਰ ਬੱਸ ਅੱਡੇ ਵਿਚ ਸਹੀ ਢੰਗ ਨਾਲ ਪਾਣੀ ਪੀਣ ਦਾ ਉਚਿਤ ਪ੍ਰਬੰਧ ਦਿਖਾਈ ਨਹੀਂ ਦਿੰਦਾ। ਇਥੇ ਪੀਣ ਵਾਲੇ ਪਾਣੀ ਦੀਆਂ ਜਿਹੜੀਆਂ ਟੂਟੀਆਂ ਲੱਗੀਆਂ ਹੋਈਆਂ ਹਨ, ਉਨ੍ਹਾਂ ਨੇੜੇ ਕਿਤੇ ਵੀ ਡਿਸਪੋਜ਼ਲ ਗਲਾਸਾਂ ਦਾ ਪ੍ਰਬੰਧ ਨਹੀਂ ਹੈ।

ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਸੀਨੀਅਰ ਸਿਟੀਜ਼ਨਜ਼ ਲਈ ਸਾਮਾਨ ਲਿਆਉਣ-ਲਿਜਾਣ ਦਾ ਪ੍ਰਬੰਧ ਨਹੀਂ
ਵੇਖਣ ਵਿਚ ਆ ਰਿਹਾ ਹੈ ਕਿ ਸਫਰ ਕਰਨ ਵਾਲੇ ਸੀਨੀਅਰ ਸਿਟੀਜ਼ਨਜ਼ ਦਾ ਸਾਮਾਨ ਬੱਸਾਂ ਤੱਕ ਲਿਜਾਣ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਖੁਦ ਹੀ ਭਾਰੀ ਸਾਮਾਨ ਲਿਜਾਣਾ ਪੈਂਦਾ ਹੈ। ਦੂਜੇ ਪਾਸੇ ਜਿਹੜੇ ਲੋਕ ਸਫਰ ਕਰ ਕੇ ਜਲੰਧਰ ਬੱਸ ਅੱਡੇ ਤੱਕ ਪਹੁੰਚਦੇ ਹਨ, ਉਨ੍ਹਾਂ ਨੂੰ ਵੀ ਆਪਣਾ ਸਾਮਾਨ ਬਾਹਰ ਲਿਜਾਣ ਲਈ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ।


shivani attri

Content Editor

Related News