ਬੇਕਾਬੂ ਭੀੜ ਨੂੰ ਵੇਖਦਿਆਂ ਕਈ ਸੂਬਿਆਂ ਨੇ ਪੰਜਾਬ ਲਈ ਬੱਸਾਂ ਚੱਲਣ ’ਚ ਕਰ ਦਿੱਤੀ ਕਟੌਤੀ

04/19/2021 3:01:15 PM

ਜਲੰਧਰ (ਪੁਨੀਤ)- ਕਈ ਸੂਬਿਆਂ ਨੇ ਸ਼ੁੱਕਰਵਾਰ ਰਾਤ ਤੋਂ ਸੋਮਵਾਰ ਸਵੇਰ ਤਕ ਦਾ ਵੀਕੈਂਡ ਲਾਕਡਾਊਨ ਲਾ ਕੇ ਲੋਕਾਂ ਵਿਚ ਸੋਸ਼ਲ ਡਿਸਟੈਂਸ ਬਣਾਉਣ ਵੱਲ ਕਦਮ ਚੁੱਕਿਆ ਪਰ ਪੰਜਾਬ ਸਰਕਾਰ ਵੱਲੋਂ ਜਨਤਾ ਦੀ ਸਹੂਲਤ ਦਾ ਹਵਾਲਾ ਦੇ ਕੇ ਸਰਕਾਰ ਨੇ ਸਖਤ ਕਦਮ ਨਹੀਂ ਚੁੱਕਿਆ ਪਰ ਸੋਸ਼ਲ ਡਿਸਟੈਂਸ ਦੇ ਜੋ ਨਿਯਮ ਸਰਕਾਰ ਨੇ ਬਣਾਏ ਹਨ, ਉਨ੍ਹਾਂ ਨੂੰ ਲਾਗੂ ਕਰਵਾਉਣ ਪ੍ਰਤੀ ਅਧਿਕਾਰੀਆਂ ਵਲੋਂ ਢੁਕਵੇਂ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਕਾਰਣ ਪੰਜਾਬ ਦੀਆਂ ਬੱਸਾਂ ਅਤੇ ਬੱਸ ਅੱਡਿਆਂ ਅੰਦਰ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ।

ਇਹ ਵੀ ਪੜ੍ਹੋ : ਜਲੰਧਰ: ਮਾਡਲਿੰਗ ਦੀ ਦੁਨੀਆ ’ਚ ਤਹਿਲਕਾ ਮਚਾਉਣ ਲਈ ਤਿਆਰ ਸਾਢੇ 3 ਸਾਲ ਦਾ ਪ੍ਰਤਯਕਸ਼, ਆ ਰਹੇ ਵੱਡੇ ਆਫ਼ਰ

ਕਈ ਲੋਕ ਬਿਨਾਂ ਮਾਸਕ ਦੇ ਸਫਰ ਕਰਦੇ ਦੇਖੇ ਜਾ ਰਹੇ ਹਨ। ਸੋਸ਼ਲ ਡਿਸਟੈਂਸ ਵੀ ਨਹੀਂ ਰੱਖਿਆ ਜ ਰਿਹਾ। ‘ਲਾਂਸੈਂਟ’ ਜਰਨਲ ਵਿਚ ਛਪੇ ਇਕ ਅਧਿਐਨ ਵਿਚ ਭਾਰਤ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਨਾਲ ਜੂਨ ਵਿਚ ਰੋਜ਼ਾਨਾ 2500 ਤੋਂ ਵੱਧ ਮੌਤਾਂ ਹੋ ਸਕਦੀਆਂ ਹਨ। ਇਸ ਅਧਿਐਨ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਕਈ ਸੂਬਿਆਂ ਨੇ ਸੁਰੱਖਿਆ ਸਖਤ ਕਰ ਦਿੱਤੀ ਹੈ।

ਬੱਸਾਂ ਵਿਚ ਭਾਰੀ ਭੀੜ ਕਾਰਣ ਕਈ ਸੂਬਿਆਂ ਵਲੋਂ ਪੰਜਾਬ ਲਈ ਬੱਸਾਂ ਦੇ ਚੱਲਣ ਵਿਚ ਕਟੌਤੀ ਕਰ ਦਿੱਤੀ ਗਈ ਹੈ। ਇਸ ਕਟੌਤੀ ਦਾ ਨੁਕਸਾਨ ਸਵਾਰੀਆਂ ਨੂੰ ਆਉਣ ਵਾਲੇ ਦਿਨਾਂ ਵਿਚ ਝੱਲਣਾ ਪੈ ਸਕਦਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਹਿਮਾਚਲ ਤੋਂ ਪੰਜਾਬ ਆਉਣ ਵਾਲੀਆਂ ਬੱਸਾਂ ਦੀ ਗਿਣਤੀ ਵਿਚ ਕਮੀ ਦਰਜ ਕੀਤੀ ਗਈ ਹੈ, ਉੱਤਰਾਖੰਡ ਦੀਆਂ ਬੱਸਾਂ ਵੀ ਘੱਟ ਗਿਣਤੀ ’ਚ ਪੰਜਾਬ ਆ ਰਹੀਆਂ ਹਨ। ਹਰਿਆਣਾ ਵਲੋਂ ਵੀ ਪੰਜਾਬ ਵਿਚ ਰਾਤ ਵੇਲੇ ਭੇਜੀਆਂ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਘੱਟ ਹੋਈ ਹੈ।

PunjabKesari

ਇਹ ਵੀ ਪੜ੍ਹੋ : ਪੰਜਾਬ ਦੀ ਜਵਾਨੀ ’ਤੇ ਚਿੱਟੇ ਦਾ ਵਾਰ, ਇੱਕੋ ਸਰਿੰਜ ਵਰਤਣ ਨਾਲ 20 ਤੋਂ ਵੱਧ ਨੌਜਵਾਨ ਏਡਜ਼ ਦੀ ਲਪੇਟ ’ਚ

ਸੋਸ਼ਲ ਡਿਸਟੈਂਸ ਨੂੰ ਧਿਆਨ ਵਿਚ ਰੱਖਦਿਆਂ ਦਿੱਲੀ ਵਿਚ ਬੱਸਾਂ ’ਚ 50 ਫ਼ੀਸਦੀ ਸਵਾਰੀਆਂ ਨੂੰ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਬਾਰੇ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵਲੋਂ ਉਨ੍ਹਾਂ ਨੂੰ 50 ਫੀਸਦੀ ਸਵਾਰੀਆਂ ਦੇ ਬੈਠਣ ਬਾਰੇ ਕੋਈ ਲਿਖਤੀ ਹੁਕਮ ਨਹੀਂ ਮਿਲਿਆ। ਜੇ ਅਜਿਹਾ ਕੋਈ ਹੁਕਮ ਆਏਗਾ ਤਾਂ ਉਸ ’ਤੇ ਕਾਰਵਾਈ ਕੀਤੀ ਜਾਵੇਗੀ।
ਰੇਲਵੇ ਦੀ ਤਰਜ ’ਤੇ ਬੱਸਾਂ ਵਿਚ ਨਿਯਮ ਬਣਾਉਣਾ ਜ਼ਰੂਰੀ
ਲੋਕਾਂ ਨੂੰ ਮਾਸਕ ਪ੍ਰਤੀ ਗੰਭੀਰ ਕਰਨ ਲਈ ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ।ਰੇਲਵੇ ਸਟੇਸ਼ਨਾਂ ਤੇ ਟਰੇਨਾਂ ਵਿਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ ਕਰਨ ਦੀ ਵਿਵਸਥਾ ਕੀਤੀ ਗਈ ਹੈ। ਰੇਲਵੇ ਨੇ ਮਾਸਕ ਨਾ ਪਾਉਣ ਨੂੰ ਰੇਲਵੇ ਐਕਟ ਤਹਿਤ ਅਪਰਾਧ ਵਿਚ ਸ਼ਾਮਲ ਕਰ ਦਿੱਤਾ ਹੈ। ਇਸ ਤਰਜ ’ਤੇ ਬੱਸਾਂ ਵਿਚ ਵੀ ਅਜਿਹਾ ਨਿਯਮ ਬਣਾਉਣਾ ਜ਼ਰੂਰੀ ਹੈ ਤਾਂ ਜੋ ਲੋਕ ਮਾਸਕ ਦੀ ਵਰਤੋਂ ਕਰਨ।

PunjabKesari

ਇਹ ਵੀ ਪੜ੍ਹੋ : ਪਹਿਲਾਂ ਕੁੜੀ ਨੂੰ ਪ੍ਰੇਮ ਜਾਲ 'ਚ ਫਸਾਇਆ, ਫਿਰ ਜਨਮਦਿਨ ਦੀ ਪਾਰਟੀ ਲਈ ਹੋਟਲ 'ਚ ਲਿਜਾ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਗੋਲੇ ਲਾਉਣ ਤੋਂ ਬਿਨਾਂ ਹੱਲ ਸੰਭਵ ਨਹੀਂ
ਬੱਸ ਅੱਡੇ ਵਿਚ ਲੋਕਾਂ ਦੀ ਭੀੜ ਨੂੰ ਕਾਬੂ ’ਚ ਕਰਨ ਲਈ ਗੋਲੇ ਲਾਉਣ ਤੋਂ ਇਲਾਵਾ ਹੋਰ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਜਾਣਕਾਰੀ ਕਹਿੰਦੇ ਹਨ ਕਿ ਬੱਸ ਅੱਡੇ ਵਿਚ ਕਿਸੇ ਵੱਡੇ ਅਦਿਕਾਰੀ ਨੂੰ ਤਾਇਨਾਤ ਕਰਨ ਦੀ ਲੋੜ ਹੈ ਤਾਂ ਜੋ ਹੁਕਮਾਂ ਨੂੰ ਲਾਗੂ ਕਰਵਾਇਆ ਜਾ ਸਕੇ। ਗੋਲੇ ਲੱਗਣ ਨਾਲ ਲੋਕਾਂ ਵਿਚ ਸੋਸ਼ਲ ਡਿਸਟੈਂਸ ਬਣਿਆ ਰਹੇਗਾ ਅਤੇ ਉਹ ਸੁਰੱਖਿਅਤ ਰਹਿਣਗੇ।

ਇਹ ਵੀ ਪੜ੍ਹੋ : ਵੱਡੀ ਘਟਨਾ: ਕਰਤਾਰਪੁਰ ਥਾਣੇ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਕਿਹਾ ਕਤਲ ਹੋਇਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News