ਦਿੱਲੀ ਤੇ ਰਾਜਸਥਾਨ ’ਚ ਤਾਲਾਬੰਦੀ ਨਾਲ ਯਾਤਰੀਆਂ ਦੀ ਗਿਣਤੀ ’ਚ 65 ਫ਼ੀਸਦੀ ਗਿਰਾਵਟ

04/18/2021 10:47:16 AM

ਜਲੰਧਰ (ਪੁਨੀਤ)–ਰਾਜਧਾਨੀ ਦਿੱਲੀ ਅਤੇ ਰਾਜਸਥਾਨ ਵਿਚ ਤਾਲਾਬੰਦੀ ਨਾਲ ਬੱਸਾਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵਿਚ 65 ਫ਼ੀਸਦੀ ਦੀ ਵੱਡੀ ਗਿਰਾਵਟ ਦਰਜ ਹੋਈ ਹੈ, ਜੋ ਕਿ ਕੋਰੋਨਾ ਵਿਚ ਸੰਭਲ ਕੇ ਚੱਲਣ ਦਾ ਇਸ਼ਾਰਾ ਕਰ ਰਹੀ ਹੈ। ਪੰਜਾਬ ਦੀਆਂ ਬੱਸਾਂ ਤੇ ਬੱਸ ਅੱਡਿਆਂ ਅੰਦਰ ਸੋਸ਼ਲ ਡਿਸਟੈਂਸ ਅਤੇ ਮਾਸਕ ਦੇ ਨਿਯਮ ਨੂੰ ਸਖ਼ਤੀ ਨਾਲ ਲਾਗੂ ਨਹੀਂ ਕਰਵਾਇਆ ਜਾ ਰਿਹਾ, ਜਿਸ ਲਈ ਸਰਕਾਰ ਅਤੇ ਅਧਿਕਾਰੀਆਂ ਦੀ ਲਾਪ੍ਰਵਾਹੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਇਸ ਲਾਪ੍ਰਵਾਹੀ ਦਾ ਖਮਿਆਜ਼ਾ ਪੰਜਾਬ ਦੀ ਜਨਤਾ ਨੂੰ ਭੁਗਤਣਾ ਪਵੇਗਾ ਕਿਉਂਕਿ ਕੋਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ।

ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਦਿੱਲੀ ਜਾਣ ਵਾਲੀਆਂ ਬੱਸਾਂ ਵਿਚ ਯਾਤਰੀ ਰੁਟੀਨ ਵਾਂਗ ਰਵਾਨਾ ਹੋਏ ਪਰ ਅੰਬਾਲਾ ਪਾਰ ਕਰਨ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਵਿਚ ਕਮੀ ਦਰਜ ਹੋਣ ਲੱਗੀ। ਦਿੱਲੀ ਤੋਂ ਵਾਪਸ ਪੰਜਾਬ ਆਉਣ ਵਾਲੀਆਂ ਬੱਸਾਂ ਵਿਚ ਯਾਤਰੀਆਂ ਦੀ ਗਿਣਤੀ ਵਿਚ 65 ਫ਼ੀਸਦੀ ਤੋਂ ਵੱਧ ਕਮੀ ਪਾਈ ਗਈ, ਜਿਸ ਨਾਲ ਬੱਸਾਂ ਨੂੰ ਵਾਪਸੀ ’ਤੇ ਨੁਕਸਾਨ ਸਹਿਣਾ ਪਿਆ। ਇਸ ਉਪਰੰਤ ਦਿੱਲੀ ਦਾ ਬਾਰਡਰ ਪਾਰ ਕਰਨ ਤੋਂ ਬਾਅਦ ਯਾਤਰੀ ਮਿਲਣੇ ਸ਼ੁਰੂ ਹੋਏ ਅਤੇ ਅੰਬਾਲਾ ਜਾ ਕੇ ਕੁਝ ਹੱਦ ਤੱਕ ਸੀਟਾਂ ਭਰੀਆਂ ਦੇਖੀਆਂ ਗਈਆਂ ਪਰ ਇਸ ਦੇ ਬਾਵਜੂਦ ਬੱਸਾਂ ਘਾਟੇ ਵਿਚ ਹੀ ਵਾਪਸ ਮੁੜੀਆਂ। ਦਿੱਲੀ ਵਿਚ ਚੱਲਣ ਵਾਲੀਆਂ ਬੱਸਾਂ ਵਿਚ 50 ਫੀਸਦੀ ਯਾਤਰੀਆਂ ਨੂੰ ਸਫਰ ਕਰਨ ਦੀ ਇਜਾਜ਼ਤ ਹੈ ਪਰ ਤਾਲਾਬੰਦੀ ਦੌਰਾਨ ਯਾਤਰੀ ਉਸ ਤੋਂ ਵੀ ਘੱਟ ਗਿਣਤੀ ਵਿਚ ਸਫ਼ਰ ਕਰਦੇ ਪਾਏ ਗਏ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਇਹ ਨਵੇਂ ਹੁਕਮ

PunjabKesari

ਰਾਜਸਥਾਨ ਦੀ ਗੱਲ ਕੀਤੀ ਜਾਵੇ ਤਾਂ ਉਥੋਂ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਕੋਰੋਨਾ ਨੂੰ ਨਕੇਲ ਪਾਉਣ ਦੇ ਮੰਤਵ ਨਾਲ ਵੀਕੈਂਡ ਲਾਕਡਾਊਨ ਲਾਇਆ ਗਿਆ ਹੈ, ਜੋ ਕਿ ਸੋਮਵਾਰ ਸਵੇਰ ਤੱਕ ਜਾਰੀ ਰਹੇਗਾ, ਜਿਸ ਕਾਰਨ ਰਾਜਸਥਾਨ ਦੇ ਬੱਸ ਅੱਡਿਆਂ ਅਤੇ ਉਥੋਂ ਦੀਆਂ ਬੱਸਾਂ ਦੇ ਅੰਦਰ ਬਹੁਤ ਘੱਟ ਗਿਣਤੀ ਵਿਚ ਲੋਕ ਦੇਖਣ ਨੂੰ ਮਿਲ ਰਹੇ ਹਨ। ਰਾਜਸਥਾਨ ਤੋਂ ਵਾਪਸ ਪੰਜਾਬ ਆਉਣ ਵਾਲੀਆਂ ਬੱਸਾਂ ਦੀ ਗਿਣਤੀ ਭਾਰੀ ਗਿਰਾਵਟ ਨੇ ਇਹ ਸਾਫ ਜ਼ਾਹਰ ਕਰ ਦਿੱਤਾ ਹੈ ਕਿ ਉਥੋਂ ਦੀ ਜਨਤਾ ਸਰਕਾਰ ਦੇ ਫੈਸਲੇ ਦੇ ਨਾਲ ਖੜ੍ਹੀ ਹੈ। ਹੁਣ ਸਰਕਾਰ ਦੇ ਇਸ ਫੈਸਲੇ ਨਾਲ ਰਾਜਸਥਾਨ ਦੀਆਂ ਸੜਕਾਂ ’ਤੇ ਕਰਫ਼ਿਊਵਰਗੇ ਹਾਲਾਤ ਵੇਖਣ ਨੂੰ ਮਿਲ ਰਹੇ ਹਨ। ਉਥੋਂ ਆਉਣ ਵਾਲੇ ਲੋਕ ਦੱਸ ਰਹੇ ਹਨ ਕਿ ਉਥੇ ਪੂਰੀ ਮੁਸਤੈਦੀ ਕੀਤੀ ਗਈ ਹੈ ਅਤੇ ਲੋਕ ਖੁਦ ਲਾਕਡਾਊਨ ਦਾ ਪਾਲਣ ਕਰ ਰਹੇ ਹਨ।

ਦੂਜੇ ਪਾਸੇ ਪੰਜਾਬ ਵਿਚ ਜਿਹੜੇ ਹਾਲਾਤ ਬਣੇ ਹੋਏ ਹਨ, ਉਹ ਚਿੰਤਾ ਦਾ ਵਿਸ਼ਾ ਹਨ। ਬੱਸ ਅੱਡੇ ਵਿਚ ਰੋਜ਼ਾਨਾ ਭਾਰੀ ਭੀੜ ਲੱਗ ਰਹੀ ਹੈ। ਲੋਕ ਧੱਕਾਮੁੱਕੀ ਕਰ ਕੇ ਬੱਸਾਂ ਵਿਚ ਚੜ੍ਹਦੇ ਦੇਖੇ ਜਾ ਸਕਦੇ ਹਨ। ਲੋਕਾਂ ਨੂੰ ਲਾਈਨਾਂ ਵਿਚ ਚੜ੍ਹਵਾਉਣ ਲਈ ਉਚਿਤ ਪ੍ਰਬੰਧ ਨਹੀਂ ਹੈ। ਮਾਸਕ ਨਾ ਪਹਿਨਣ ਵਾਲੇ ਲੋਕਾਂ ’ਤੇ ਕਿਸੇ ਤਰ੍ਹਾਂ ਦੀ ਸਖ਼ਤੀ ਨਹੀਂ ਕੀਤੀ ਜਾ ਰਹੀ।

ਇਹ ਵੀ ਪੜ੍ਹੋ : ਕੈਪਟਨ ਦੇ ਗੜ੍ਹ ’ਚ ਸਿੱਧੂ ਜੋੜੀ ਦੀਆਂ ਗਤੀਵਿਧੀਆਂ ਤੇਜ਼, ਕਿਹਾ-ਗੱਲਾਂ ਬਹੁਤ ਹੋ ਚੁੱਕੀਆਂ ਹੁਣ...

ਮੀਂਹ ਦੇ ਪਾਣੀ ਕਾਰਨ ਬੱਸ ਅੱਡੇ ’ਚ ਦਾਖਲ ਹੋਣ ਵਿਚ ਆਈ ਦਿੱਕਤ
ਕੁਝ ਦੇਰ ਪਏ ਮੀਂਹ ਕਾਰਨ ਬੱਸ ਅੱਡੇ ਦੇ ਕਈ ਗੇਟਾਂ ਨੇੜੇ ਪਾਣੀ ਜਮ੍ਹਾ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਬੱਸ ਅੱਡੇ ਅੰਦਰ ਦਾਖਲ ਹੋਣ ਵਿਚ ਦਿੱਕਤ ਪੇਸ਼ ਆਈ। ਲੋਕਾਂ ਦਾ ਕਹਿਣਾ ਸੀ ਕਿ ਕੁਝ ਦੇਰ ਦੇ ਮੀਂਹ ਨਾਲ ਇਹ ਹਾਲ ਬਣ ਚੁੱਕਾ ਹੈ। ਆਉਣ ਵਾਲੇ ਦਿਨਾਂ ਵਿਚ ਜਦੋਂ ਬਰਸਾਤੀ ਮੌਸਮ ਸ਼ੁਰੂ ਹੋ ਜਾਵੇਗਾ ਤਾਂ ਯਾਤਰੀਆਂ ਦੀਆਂ ਦਿੱਕਤਾਂ ਵਧਣਗੀਆਂ, ਇਸ ਲਈ ਸਮਾਂ ਰਹਿੰਦੇ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ।

PunjabKesari

ਮੌਸਮ ਤਾਂ ਠੰਡਾ ਹੈ, ਫਿਰ ਮਾਸਕ ਪਹਿਨਣ ਤੋਂ ਪ੍ਰਹੇਜ਼ ਕਿਉਂ
ਵਧੇਰੇ ਲੋਕਾਂ ਕੋਲੋਂ ਮਾਸਕ ਨਾ ਪਹਿਨਣ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਗਰਮੀ ਕਾਰਨ ਮਾਸਕ ਪਹਿਨਣ ਵਿਚ ਦਿੱਕਤ ਹੁੰਦੀ ਹੈ ਪਰ ਪਿਛਲੇ 2 ਦਿਨਾਂ ਤੋਂ ਮੌਸਮ ਠੰਡਾ ਹੈ ਅਤੇ ਗਰਮੀ ਨਹੀਂ ਹੈ। ਫਿਰ ਵੀ ਮਾਸਕ ਪਹਿਨਣ ਤੋਂ ਪ੍ਰਹੇਜ਼ ਕਿਉਂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : NRI ਪਤੀ ਦੀ ਕਰਤੂਤ ਨੇ ਉਡਾਏ ਪਤਨੀ ਦੇ ਹੋਸ਼, ਇੰਝ ਖੁੱਲ੍ਹਿਆ ਗਰਲਫਰੈਂਡ ਦਾ ਭੇਤ

ਮਰਦਾਨਾ ਯਾਤਰੀਆਂ ਸਹਾਰੇ ਚੱਲ ਰਹੀਆਂ ਪ੍ਰਾਈਵੇਟ ਬੱਸਾਂ
ਔਰਤਾਂ ਲਈ ਸਰਕਾਰੀ ਬੱਸਾਂ ਵਿਚ ਸਫਰ ਮੁਫਤ ਹੋਣ ਦਾ ਪ੍ਰਾਈਵੇਟ ਬੱਸਾਂ ’ਤੇ ਬਹੁਤ ਅਸਰ ਪੈ ਰਿਹਾ ਹੈ। ਇਸ ਕਾਰਨ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਮਰਦਾਨਾ ਯਾਤਰੀਆਂ ਦਾ ਹੀ ਸਹਾਰਾ ਹੈ। ਇਕੱਲਾ ਸਫਰ ਕਰਨ ਵਾਲਾ ਮਰਦ ਹੀ ਪ੍ਰਾਈਵੇਟ ਬੱਸਾਂ ਨੂੰ ਮਹੱਤਵ ਦਿੰਦਾ ਹੈ। ਬੱਸਾਂ ਦੇ ਚਾਲਕ ਦਲਾਂ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਸੋਢਲ ਫਾਟਕ ’ਤੇ ਵਾਪਰਿਆ ਦਰਦਨਾਕ ਹਾਦਸਾ, ਜਵਾਨ ਪੁੱਤ ਦੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


shivani attri

Content Editor

Related News