ਕੋਰੋਨਾ ਤੋਂ ਬਚਣ ਲਈ ਮਾਸਕ ਸੁਰੱਖਿਆ ਕਵਚ, ਬੱਸ ਅੱਡਾ ਅਜਿਹੀ ਥਾਂ ਜਿਥੋਂ ਤੇਜ਼ੀ ਨਾਲ ਫੈਲ ਸਕਦੈ ਕੋਰੋਨਾ

04/11/2021 5:46:52 PM

ਜਲੰਧਰ (ਪੁਨੀਤ)– ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ, ਜਿਸ ਤੋਂ ਸੁਰੱਖਿਅਤ ਰਹਿਣ ਲਈ ਮਾਸਕ ਪਹਿਨਣ ਦਾ ਧਿਆਨ ਰੱਖੋ ਕਿਉਂਕਿ ਇਹ ਤੁਹਾਡੇ ਲਈ ਸੁਰੱਖਿਆ ਕਵਚ ਹੈ। ਸਿਹਤ ਮਹਿਕਮੇ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਖੁਦ ਵੀ ਮਾਸਕ ਪਹਿਨੋ ਅਤੇ ਦੂਜਿਆਂ ਨੂੰ ਵੀ ਸਲਾਹ ਦਿਓ ਤਾਂ ਕਿ ਸਮਾਜ ਵੀ ਸੁਰੱਖਿਅਤ ਰਹਿ ਸਕੇ ਕਿਉਂਕਿ ਕੋਰੋਨਾ ਜਿਸ ਤਰ੍ਹਾਂ ਤੇਜ਼ੀ ਨਾਲ ਪੈਰ ਪਸਾਰਦਾ ਜਾ ਰਿਹਾ ਹੈ, ਉਹ ਸਾਡੇ ਸਮਾਜ ਲਈ ਖਤਰੇ ਤੋਂ ਘੱਟ ਨਹੀਂ ਹੈ।

ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ

PunjabKesari

ਕੋਰੋਨਾ ਨੂੰ ਲੈ ਕੇ ਭਾਰਤ ਦੇ ਕਈ ਸੂਬਿਆਂ ਵਿਚ ਬਹੁਤ ਚੌਕਸੀ ਦੇਖਣ ਨੂੰ ਮਿਲ ਰਹੀ ਹੈ। ਦਿੱਲੀ, ਚੰਡੀਗੜ੍ਹ ਅਤੇ ਉੱਤਰਾਖੰਡ ਵਰਗੇ ਇਲਾਕਿਆਂ ਵਿਚ ਬਹੁਤ ਘੱਟ ਲੋਕ ਬਿਨਾਂ ਮਾਸਕ ਦਿਖਾਈ ਦਿੰਦੇ ਹਨ, ਜਦੋਂ ਕਿ ਇਸ ਦੇ ਉਲਟ ਪੰਜਾਬ ਵਿਚ ਮਾਸਕ ਪਹਿਨਣ ਪ੍ਰਤੀ ਲੋਕ ਜ਼ਿਆਦਾ ਗੰਭੀਰ ਨਹੀਂ ਹਨ। ਇਥੇ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਕਈ ਲੋਕ ਕਾਰਵਾਈ ਦੇ ਡਰੋਂ ਨਿਯਮਾਂ ਦੀ ਪਾਲਣਾ ਕਰਦੇ ਹਨ, ਜਦੋਂ ਕਿ ਲੋੜ ਇਹ ਹੈ ਕਿ ਚਲਾਨ ਜਾਂ ਕਾਰਵਾਈ ਤੋਂ ਬਚਣ ਲਈ ਨਹੀਂ, ਸਗੋਂ ਆਪਣੇ ਫਾਇਦੇ ਨੂੰ ਧਿਆਨ ਵਿਚ ਰੱਖ ਕੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।

ਇਹ ਵੀ ਪੜ੍ਹੋ :ਜਲੰਧਰ: ਹਸਪਤਾਲ ਨੇ ਵੈਂਟੀਲੇਟਰ ਦੇਣ ਤੋਂ ਕੀਤਾ ਇਨਕਾਰ, ਸਾਬਕਾ ਫ਼ੌਜੀ ਨੇ ਤੜਫ਼-ਤੜਫ਼ ਕੇ ਦਹਿਲੀਜ਼ ’ਤੇ ਹੀ ਤੋੜਿਆ ਦਮ

ਸਥਾਨਕ ਬੱਸ ਅੱਡੇ ਦੀ ਗੱਲ ਕੀਤੀ ਜਾਵੇ ਤਾਂ ਅਧਿਕਾਰੀ ਲੋਕਾਂ ਨੂੰ ਜਾਗਰੂਕ ਕਰਨ ਪ੍ਰਤੀ ਗੰਭੀਰ ਨਜ਼ਰ ਨਹੀਂ ਆ ਰਹੇ, ਜਿਸ ਕਾਰਨ ਕਈ ਲੋਕ ਵੀ ਮਾਸਕ ਪਹਿਨਣ ਵਿਚ ਲਾਪ੍ਰਵਾਹੀ ਕਰ ਜਾਂਦੇ ਹਨ। ਪੰਜਾਬ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਵਾਉਣ ਵਿਚ ਰੋਡਵੇਜ਼ ਦੇ ਅਧਿਕਾਰੀ ਨਾਕਾਮ ਸਾਬਿਤ ਹੋ ਚੁੱਕੇ ਹਨ। ਦੇਖਣ ਵਿਚ ਆਇਆ ਕਿ ਜਦੋਂ ਫੋਟੋਗ੍ਰਾਫਰ ਵੱਲੋਂ ਫੋਟੋਆਂ ਖਿੱਚਣੀਆਂ ਸ਼ੁਰੂ ਕੀਤੀਆਂ ਗਈਆਂ ਤਾਂ ਕਈ ਲੋਕਾਂ ਨੇ ਮਾਸਕ ਪਹਿਨਣੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼

PunjabKesari

ਰੋਜ਼ੀ-ਰੋਟੀ ਦਾ ਸਵਾਲ ਹੈ ਪਰ ਮਾਸਕ ਵੀ ਜ਼ਰੂਰੀ
ਦੁਪਹਿਰ ਸਮੇਂ ਧੁੱਪ ਇੰਨੀ ਤੇਜ਼ ਹੁੰਦੀ ਹੈ ਕਿ ਹਰ ਵਿਅਕਤੀ ਬੈਠਣ ਲਈ ਛਾਂ ਲੱਭਦਾ ਹੈ ਪਰ ਬੱਸ ਅੱਡੇ ਵਿਚ ਘੁੰਮ ਕੇ ਸਾਮਾਨ ਵੇਚਣ ਵਾਲੇ ਇਸ ਤਿੱਖੀ ਧੁੱਪ ਦੀ ਪ੍ਰਵਾਹ ਨਹੀਂ ਕਰਦੇ ਕਿਉਂਕਿ ਰੋਜ਼ੀ-ਰੋਟੀ ਦਾ ਸਵਾਲ ਹੈ। ਮਿਹਨਤ ਕਰਨ ਵਾਲੇ ਇਹ ਲੋਕ ਧੁੱਪ ਅਤੇ ਮੀਂਹ ਦੀ ਪ੍ਰਵਾਹ ਨਹੀ ਕਰਦੇ ਪਰ ਕੋਰੋਨਾ ਦੇ ਸਮੇਂ ਮਿਹਨਤ ਦੇ ਨਾਲ-ਨਾਲ ਇਨ੍ਹਾਂ ਨੂੰ ਖੁਦ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਕੋਰੋਨਾ ਅਜਿਹੀ ਬੀਮਾਰੀ ਹੈ, ਜੋ ਕਿਸੇ ਨੂੰ ਵੀ ਆਪਣਾ ਨਿਸ਼ਾਨਾ ਬਣਾ ਸਕਦੀ ਹੈ। ਮਾਹਿਰ ਕਹਿੰਦੇ ਹਨ ਕਿ ਆਪਣਾ ਧਿਆਨ ਰੱਖੋ ਤਾਂ ਕਿ ਤੁਹਾਡੇ ਖੂਨ-ਪਸੀਨੇ ਦੀ ਕਮਾਈ ਦਵਾਈਆਂ ਖਰੀਦਣ ਵਿਚ ਅਜਾਈਂ ਨਾ ਚਲੀ ਜਾਵੇ।

ਇਹ ਵੀ ਪੜ੍ਹੋ :  ਹੁਣ 45 ਸਾਲ ਤੋਂ ਘੱਟ ਉਮਰ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ


shivani attri

Content Editor

Related News