ਯੂ. ਪੀ. ਦੇ ਈਸਟਰਨ ਪੈਰੀਫੇਰਲ ਐਕਸਪ੍ਰੈੱਸ ਵੇਅ ਦੇ ਰਸਤੇ ਦਿੱਲੀ ਰੂਟ ’ਤੇ ਫਿਰ ਤੋਂ ਦੌੜਦੀਆਂ ਦਿਸਣਗੀਆਂ ਵੋਲਵੋ ਬੱਸਾਂ

02/04/2021 2:51:19 PM

ਜਲੰਧਰ (ਪੁਨੀਤ)– ਦਿੱਲੀ ਲਈ ਲੰਬੇ ਅਰਸੇ ਤੋਂ ਬੰਦ ਪਈਆਂ ਵੋਲਵੋ ਬੱਸਾਂ ਨੂੰ ਮਹਿਕਮੇ ਵੱਲੋਂ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਦਿੱਲੀ ਲਈ ਵਧ ਰਹੀ ਯਾਤਰੀਆਂ ਦੀ ਗਿਣਤੀ ਨੂੰ ਦੱਸਿਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਯਾਤਰੀਆਂ ਵੱਲੋਂ ਵੋਲਵੋ ਬੱਸਾਂ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਡਿਪੂ ਪੱਧਰ ਦੇ ਅਧਿਕਾਰੀਆਂ ਵੱਲੋਂ ਇਹ ਮੰਗ ਚੰਡੀਗੜ੍ਹ ਸਥਿਤ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਾਈ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਲੜੀ ਵਿਚ ਮਹਿਕਮੇ ਵੱਲੋਂ ਸ਼ੁਰੂਆਤ ਵਿਚ ਸਿਰਫ਼ ਇਕ ਵੋਲਵੋ ਬੱਸ ਰਵਾਨਾ ਕਰਨ ਵਿਚ ਸਹਿਮਤੀ ਬਣੇਗੀ। ਹਰਿਆਣਾ ਤੋਂ ਦਿੱਲੀ ਜਾਣ ਦੇ ਰਸਤੇ ਬੰਦ ਹੋਣ ਕਾਰਨ ਬੱਸਾਂ ਯੂ. ਪੀ. ਦੇ ਈਸਟਰਨ ਪੈਰੀਫੇਰਲ ਐਕਸਪ੍ਰੈੱਸ ਵੇਅ ਤੋਂ ਹੋ ਕੇ ਦਿੱਲੀ ਪਹੁੰਚਣਗੀਆਂ, ਇਸ ਲਈ ਮਹਿਕਮੇ ਵੱਲੋਂ ਹਾਲੇ ਕਿਰਾਏ ’ਤੇ ਵੀ ਵਿਚਾਰ ਕੀਤਾ ਜਾਣਾ ਹੈ ਕਿਉਂਕਿ ਹਰਿਆਣਾ ਤੋਂ ਦਿੱਲੀ ਜਾਣ ਦੇ ਸਥਾਨ ’ਤੇ ਬੱਸਾਂ ਜਦੋਂ ਯੂ. ਪੀ. ਤੋਂ ਹੋ ਕੇ ਦਿੱਲੀ ਪਹੁੰਚਣਗੀਆਂ ਤਾਂ ਸਫਰ ਲੰਮਾ ਪਵੇਗਾ। 

ਇਹ ਵੀ ਪੜ੍ਹੋ : ਭੋਗਪੁਰ ਵਿਖੇ ਵਿਆਹ ਦੀ ਜਾਗੋ ’ਚ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤ

ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਦੂਜੀਆਂ ਬੱਸਾਂ ਯੂ. ਪੀ. ਦੇ ਐਕਸਪ੍ਰੈੱਸ ਵੇਅ ਤੋਂ ਹੋ ਕੇ ਦਿੱਲੀ ਜਾਂਦੀਆਂ ਹਨ, ਉਨ੍ਹਾਂ ਵਿਚ ਪਹਿਲਾਂ ਜਿੰਨਾ ਕਿਰਾਇਆ ਹੀ ਵਸੂਲਿਆ ਜਾ ਰਿਹਾ ਹੈ। ਵੋਲਵੋ ਦੇ ਕਿਰਾਏ ਬਾਰੇ ਸੀਨੀਅਰ ਅਧਿਕਾਰੀਆਂ ਵੱਲੋਂ ਫੈਸਲਾ ਕੀਤਾ ਜਾਵੇਗਾ। ਇਸ ਲੜੀ ਵਿਚ ਵੋਲਵੋ ਦਾ ਸਫਰ ਕਰਨ ਵਾਲਿਆਂ ਤੋਂ ਅੰਬਾਲਾ ਤੋਂ ਘੱਟ ਟਿਕਟ ਨਹੀਂ ਕੱਟੀ ਜਾਵੇਗੀ। ਜੇ ਕੋਈ ਵਿਅਕਤੀ ਲੁਧਿਆਣਾ ਤਕ ਵੋਲਵੋ ਵਿਚ ਸਫ਼ਰ ਕਰਦਾ ਹੈ ਤਾਂ ਉਸ ਨੂੰ ਘੱਟ ਤੋਂ ਘੱਟ ਅੰਬਾਲਾ ਤੱਕ ਦਾ ਕਿਰਾਇਆ ਅਦਾ ਕਰਨਾ ਪਵੇਗਾ।

ਪੰਜਾਬ ਦੀਆਂ ਬੱਸਾਂ ਨੂੰ ਵੀ ਚੰਗਾ ਰਿਸਪਾਂਸ ਮਿਲ ਰਿਹਾ
ਪਿਛਲੇ 2-3 ਦਿਨਾਂ ਤੋਂ ਦੇਖਣ ਵਿਚ ਆ ਰਿਹਾ ਹੈ ਕਿ ਪੰਜਾਬ ਵਿਚ ਚੱਲਣ ਵਾਲੀਆਂ ਬੱਸਾਂ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ ਕਿਉਂਕਿ ਦੂਸਰੇ ਸੂਬਿਆਂ ਦੇ ਲੋਕ ਹੁਣ ਪੰਜਾਬ ਆਉਣ ਲੱਗੇ ਹਨ। ਸਭ ਤੋਂ ਜ਼ਿਆਦਾ ਲਾਭ ਵਾਲੇ ਰੂਟ ਸ੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ, ਪਠਾਨਕੋਟ, ਨਵਾਂਸ਼ਹਿਰ ਆਦਿ ਹਨ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਰਾਤ ਦੇ ਸਮੇਂ ਘੱਟ ਸਰਵਿਸ ਚਲਾਈ ਜਾ ਰਹੀ ਹੈ, ਜਿਸ ਕਾਰਣ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਤ ਸਮੇਂ ਸਵਾਰੀਆਂ ਜ਼ਿਆਦਾ ਨਹੀਂ ਮਿਲਦੀਆਂ, ਇਸ ਲਈ ਮਹਿਕਮਾ ਰਾਤ ਨੂੰ ਬੱਸਾਂ ਚਲਾਉਣ ਤੋਂ ਗੁਰੇਜ਼ ਕਰਦਾ ਹੈ।

ਇਹ ਵੀ ਪੜ੍ਹੋ : ਗਰੁੱਪ ਡਿਸਕਸ਼ਨ ਤੋਂ ਬਾਅਦ ਕਿਸਾਨਾਂ ਲਈ ਨਵਜੋਤ ਸਿੰਘ ਸਿੱਧੂ ਨੇ ਫਿਰ ਕਹੀ ਵੱਡੀ ਗੱਲ


shivani attri

Content Editor

Related News