ਬੱਸ ਸਟੈਂਡ ਦੇ ਬਾਹਰੋਂ ਸਵਾਰੀਆਂ ਬਿਠਾ ਰਹੀਆਂ ਬੱਸਾਂ ਦੇ ਕੱਟੇ ਚਲਾਨ
Wednesday, Jan 06, 2021 - 05:32 PM (IST)
ਜਲੰਧਰ (ਵਰੁਣ)— ਬੱਸ ਸਟੈਂਡ ਫਲਾਈਓਵਰ ਦੇ ਹੇਠੋਂ ਨਾਜਾਇਜ਼ ਤਰੀਕੇ ਨਾਲ ਸਵਾਰੀਆਂ ਬਿਠਾ ਰਹੀਆਂ ਨਿੱਜੀ ਅਤੇ ਸਰਕਾਰੀ ਬੱਸਾਂ ਦੇ ਟਰੈਫਿਕ ਪੁਲਸ ਨੇ ਚਲਾਨ ਕੱਟੇ। ਪੁਲਸ ਨੇ ਇਕ ਬੱਸ ਨੂੰ ਇੰਪਾਊਂਡ ਵੀ ਕੀਤਾ। ਬੱਸ ਸਟੈਂਡ ਦੀ ਬਜਾਏ ਇਹ ਬੱਸਾਂ ਬਾਹਰੋਂ ਹੀ ਸਵਾਰੀਆਂ ਬਿਠਾ ਕੇ ਆਪਣੇ ਰੂਟ ’ਤੇ ਚਲੀਆਂ ਜਾਂਦੀਆਂ ਸਨ।
ਇਹ ਵੀ ਪੜ੍ਹੋ : ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਰਿਮੀ ਨਾਲ ਕਤਲ
ਟਰੈਫਿਕ ਪੁਲਸ ਦੇ ਇਕ ਇੰਸ. ਰਮੇਸ਼ ਲਾਲ ਨੇ ਦੱਸਿਆ ਕਿ ਲਗਾਤਾਰ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬੱਸ ਸਟੈਂਡ ਫਲਾਈਓਵਰ ਦੇ ਹੇਠੋਂ ਬੱਸਾਂ ਸਵਾਰੀਆਂ ਬਿਠਾਉਂਦੀਆਂ ਹਨ। ਉਕਤ ਬੱਸਾਂ ਕਾਰਣ ਜਾਮ ਵੀ ਲੱਗਾ ਰਹਿੰਦਾ ਹੈ, ਜਦੋਂ ਕਿ ਬੱਸਾਂ ਬਿਨਾਂ ਬੱਸ ਸਟੈਂਡ ਦੀ ਪਰਚੀ ਕਟਵਾਏ ਬਾਹਰੋਂ ਹੀ ਸਵਾਰੀਆਂ ਬਿਠਾ ਕੇ ਆਪਣੇ ਰੂਟ ’ਤੇ ਚਲੀਆਂ ਜਾਂਦੀਆਂ ਹਨ। ਅਜਿਹੇ ਵਿਚ ਟਰੈਫਿਕ ਪੁਲਸ ਦੀ ਟੀਮ ਨੇ ਮੰਗਲਵਾਰ ਸਵੇਰੇ ਬੱਸ ਸਟੈਂਡ ਦੇ ਬਾਹਰ ਛਾਪਾ ਮਾਰਿਆ। ਪੁਲਸ ਨੇ ਨਿੱਜੀ ਅਤੇ ਸਰਕਾਰੀ ਕੁੱਲ 10 ਬੱਸਾਂ ਨੂੰ ਘੇਰ ਲਿਆ, ਜਿਹੜੀਆਂ ਨਾਜਾਇਜ਼ ਤਰੀਕੇ ਨਾਲ ਸਵਾਰੀਆਂ ਬਿਠਾ ਰਹੀਆਂ ਸਨ। ਉਨ੍ਹਾਂ ਸਾਰੀਆਂ ਬੱਸਾਂ ਦੇ ਚਲਾਨ ਕੱਟੇ, ਜਦੋਂ ਕਿ ਇਕ ਬੱਸ ਨੂੰ ਇੰਪਾਊਂਡ ਵੀ ਕੀਤਾ।
ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ
ਇੰਸ. ਰਮੇਸ਼ ਲਾਲ ਨੇ ਦੱਸਿਆ ਕਿ ਭਵਿੱਖ ਵਿਚ ਉਥੇ ਕੋਈ ਬੱਸ ਖੜ੍ਹੀ ਨਾ ਹੋਵੇ, ਇਸ ਦੇ ਲਈ ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਹੀ ਟਰੈਫਿਕ ਪੁਲਸ ਦੀ ਕਰੇਨ ਖੜ੍ਹੀ ਕਰ ਦਿੱਤੀ ਗਈ ਹੈ। ਟਰੈਫਿਕ ਪੁਲਸ ਨੇ ਉਥੇ ਕਾਫ਼ੀ ਸੜਕ ਵੀ ਕਲੀਅਰ ਕਰਵਾਈ ਹੈ, ਜਿਸ ’ਤੇ ਕਬਜ਼ੇ ਕੀਤੇ ਹੋਏ ਸਨ। ਟਰੈਫਿਕ ਪੁਲਸ ਨੇ ਮੰਗਲਵਾਰ ਨੂੰ ਪੀ. ਏ. ਪੀ. ਚੌਕ ਦੇ ਨੇੜੇ-ਤੇੜੇ ਬਲੰਿਕਿੰਗ ਲਾਈਟਸ ਵੀ ਲੁਆਈਆਂ ਹਨ। ਕੁੱਲ 8 ਪੁਆਇੰਟਸ ’ਤੇ ਇਹ ਲਾਈਟਾਂ ਲਾਈਆਂ ਗਈਆਂ ਹਨ ਤਾਂ ਕਿ ਰਾਹਗੀਰਾਂ ਨੂੰ ਰਸਤੇ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਸ਼ਾਸਤਰੀ ਮਾਰਕੀਟ ਚੌਕ ਦੇ ਨੇੜੇ-ਤੇੜੇ ਸੜਕ ’ਤੇ ਰੋਜ਼ਾਨਾ ਲੱਗ ਰਿਹੈ ਜਾਮ
ਸ਼ਾਸਤਰੀ ਮਾਰਕੀਟ ਚੌਕ ਤੋਂ ਰੇਲਵੇ ਰੋਡ ਅਤੇ ਕਮਲ ਹੋਟਲ ਵੱਲ ਜਾਂਦੀ ਸੜਕ ’ਤੇ ਰੋਜ਼ਾਨਾ ਲੰਮਾ ਜਾਮ ਲੱਗ ਰਿਹਾ ਹੈ। ਕਾਰਨ ਇਹ ਹੈ ਕਿ ਇਥੇ ਮੌਜੂਦ ਦੁਕਾਨਦਾਰ ਸੜਕ ’ਤੇ ਹੀ ਗੱਡੀਆਂ ਖੜ੍ਹੀਆਂ ਕਰਕੇ ਟਾਇਰ ਬਦਲਦੇ ਹਨ ਅਤੇ ਗੱਡੀਆਂ ਦੀ ਰਿਪੇਅਰ ਵੀ ਕੀਤੀ ਜਾਂਦੀ ਹੈ। ਕਾਫ਼ੀ ਲੰਮੇ ਸਮੇਂ ਤੋਂ ਇਥੋਂ ਲੰਘਣ ਵਾਲੇ ਲੋਕ ਇਸ ਪ੍ਰੇਸ਼ਾਨੀ ਨਾਲ ਜੂਝ ਰਹੇ ਹਨ। ਹਾਲਾਂਕਿ ਟਰੈਫਿਕ ਪੁਲਸ ਕਈ ਵਾਰ ਉਥੇ ਦੁਕਾਨਦਾਰਾਂ ਨੂੰ ਸੜਕ ਵਿਚ ਗੱਡੀਆਂ ਖੜ੍ਹੀਆਂ ਕਰਨ ਅਤੇ ਸਾਮਾਨ ਨਾ ਰੱਖਣ ਦੀ ਚਿਤਾਵਨੀ ਵੀ ਦੇ ਚੁੱਕੀ ਹੈ ਪਰ ਚਿਤਾਵਨੀ ਦੇਣ ਤੋਂ ਬਾਅਦ ਟਰੈਫਿਕ ਪੁਲਸ ਖੁਦ ਹੀ ਢਿੱਲੀ ਪੈ ਜਾਂਦੀ ਹੈ ਅਤੇ ਪਰੇਸ਼ਾਨ ਆਮ ਲੋਕਾਂ ਨੂੰ ਜਾਮ ਵਿਚ ਫਸਣਾ ਪੈਂਦਾ ਹੈ।
ਇਹ ਵੀ ਪੜ੍ਹੋ : ਜਲੰਧਰ: ਜਠੇਰਿਆਂ ਦੇ ਸਥਾਨ ’ਤੇ ਮੁੱਖ ਸੇਵਾਦਾਰ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਸੇਵਾਦਾਰ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ