ਦਿੱਲੀ ਹਾਈਵੇਅ ਬੰਦ ਹੋਣ ਦੇ ਬਾਵਜੂਦ ਪੰਜਾਬ ਰੋਡਵੇਜ਼ ਨੇ ਚਾਲੂ ਕੀਤੀ ਯੂ. ਪੀ./ਉੱਤਰਾਖੰਡ/ਅੰਬਾਲਾ ਦੀ ਸਰਵਿਸ

11/29/2020 11:37:46 AM

ਜਲੰਧਰ (ਪੁਨੀਤ)— ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਕਾਰਨ ਦਿੱਲੀ ਹਾਈਵੇਅ ਬੰਦ ਪਿਆ ਹੈ, ਜਿਸ ਨੂੰ ਵੇਖਦੇ ਦਿੱਲੀ ਜਾਣ ਵਾਲੀਆਂ ਬੱਸਾਂ ਦੀ ਸਰਵਿਸ ਬਿਲਕੁਲ ਠੱਪ ਹੈ ਪਰ ਅੰਬਾਲਾ ਤੱਕ ਰਸਤਾ ਖੁੱਲ੍ਹਣ ਕਾਰਨ ਪੰਜਾਬ ਰੋਡਵੇਜ਼ ਵੱਲੋਂ ਯੂ. ਪੀ./ਉੱਤਰਾਖੰਡ/ਅੰਬਾਲਾ ਦੀ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਯਾਤਰੀਆਂ ਨੂੰ ਵੱਧ ਤੋਂ ਵੱਧ ਰਾਹਤ ਦਿੱਤੀ ਜਾ ਸਕੀ।
ਇਹ ਵੀ ਪੜ੍ਹੋ: ਵਿਆਹ ਵਾਲੇ ਘਰ 'ਚ ਮਾਤਮ ਦਾ ਮਾਹੌਲ, ਦਰਦਨਾਕ ਹਾਦਸੇ 'ਚ ਨੌਜਵਾਨ ਦੀ ਹੋਈ ਮੌਤ

ਪੰਜਾਬ ਰੋਡਵੇਜ਼ ਵੱਲੋਂ ਸ਼ਨੀਵਾਰ ਸਵੇਰੇ 6 ਵਜੇ ਦੇ ਕਰੀਬ ਪਹਿਲੀ ਟਰਾਇਲ ਬੇਸ ਬੱਸ ਨੂੰ ਅੰਬਾਲਾ ਲਈ ਰਵਾਨਾ ਕੀਤਾ ਗਿਆ ਤਾਂ ਕਿ ਹਾਲਾਤ ਦਾ ਪਤਾ ਲੱਗ ਸਕੇ। ਉਕਤ ਬੱਸ ਦੇ ਚਾਲਕ ਦਲ ਵੱਲੋਂ ਅੰਬਾਲਾ ਤੱਕ ਰਸਤਾ ਕਲੀਅਰ ਹੋਣ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਅੰਬਾਲਾ ਰੂਟ ਆਮ ਵਾਂਗ ਚਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ।

ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ

ਲਗਭਗ 3 ਦਿਨਾਂ ਬਾਅਦ ਸ਼ੁਰੂ ਹੋਈ ਅੰਬਾਲਾ ਦੀ ਸਰਵਿਸ ਲਈ ਯਾਤਰੀਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ। ਸ਼ੁਰੂਆਤੀ ਬੱਸਾਂ ਨੂੰ ਛੱਡ ਕੇ ਸਵੇਰੇ 10 ਵਜੇ ਤੋਂ ਬਾਅਦ ਜਾਣ ਵਾਲੀਆਂ ਬੱਸਾਂ ਵਿਚ ਵੱਧ ਯਾਤਰੀ ਵੇਖੇ ਗਏ।
ਇਹ ਵੀ ਪੜ੍ਹੋ: ਸੰਗਰੂਰ 'ਚ ਖ਼ੌਫ਼ਨਾਕ ਵਾਰਦਾਤ, ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਬੇਰਹਿਮੀ ਨਾਲ ਕਤਲ


shivani attri

Content Editor

Related News