ਜਲੰਧਰ ਦੇ ਸ਼ਿਵ ਮੰਦਰ ''ਚ ਕਰਵਾਇਆ ਗਿਆ ਵਿਸ਼ੇਸ਼ ਸਨਮਾਨ ਸਮਾਗਮ

Tuesday, Dec 31, 2019 - 03:14 PM (IST)

ਜਲੰਧਰ ਦੇ ਸ਼ਿਵ ਮੰਦਰ ''ਚ ਕਰਵਾਇਆ ਗਿਆ ਵਿਸ਼ੇਸ਼ ਸਨਮਾਨ ਸਮਾਗਮ

ਜਲੰਧਰ (ਸੋਨੂੰ) - ਜਲੰਧਰ ਦੇ ਮੋਤਾ ਸਿੰਘ ਨਗਰ ਵਿਖੇ ਸਥਿਤ ਸ਼ਿਵ ਮੰਦਰ 'ਚ ਬਜ਼ੁਰਗ ਔਰਤਾਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਲਾਲਾ ਜਗਤ ਨਾਰਾਇਣ ਸ਼ਾਂਤੀ ਦੇਵੀ ਚੈਰੀਟੇਬਲ ਟਰਸਟ ਅਤੇ ਸ਼ਿਵ ਮੰਦਰ ਭਵਨ ਸੋਸਾਇਟੀ ਵਲੋਂ ਕਰਵਾਏ ਗਏ ਇਸ ਸਮਾਗਮ 'ਚ 14 ਬਜ਼ੁਰਗ ਔਰਤਾਂ ਦੇ ਨਾਲ-ਨਾਲ 14 ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮਾਗਮ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿਨਾਂ ਵਲੋਂ ਬਜ਼ੁਰਗ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। 

ਇਸ ਪ੍ਰੋਗਰਾਮ ਦੌਰਾਨ ਜਿਥੇ ਅਜੌਕੇ ਸਮੇਂ 'ਚ ਟੁੱਟ ਰਹੇ ਪਰਿਵਾਰਾਂ 'ਤੇ ਚਿੰਤਾ ਪ੍ਰਗਟ ਕੀਤੀ ਗਈ, ਉਥੇ ਹੀ ਪਰਿਵਾਰਾਂ ਨੂੰ ਇਕਮੁੱਠ ਰੱਖਣ ਦੇ ਟਿਪਸ 'ਤੇ ਵਿਚਾਰ ਚਰਚਾ ਵੀ ਹੋਈ। ਆਏ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸ਼੍ਰੀ ਵਿਜੇ ਚੋਪੜਾ ਦੀ ਪ੍ਰੇਰਣਾ ਸਦਕਾ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਜਾਂਦਾ ਹੈ। ਸਮਾਗਮ ਦੇ ਅਖੀਰ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ।


author

rajwinder kaur

Content Editor

Related News