ਹੋਣਹਾਰ ਵਿਦਿਆਰਥੀ ਇੰਝ ਕਰ ਸਕਦੇ ਹਨ ਸਕਾਲਰਸ਼ਿਪ ਲਈ ਅਪਲਾਈ

11/15/2018 4:19:31 PM

ਜਲੰਧਰ - ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਹੋਣਹਾਰ ਵਿਦਿਆਰਥੀਆਂ ਦੇ ਭਵਿੱਖ ਲਈ ਕਈ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ।ਹੋਣਹਾਰ ਵਿਦਿਆਰਥੀ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਹੱਲਾ-ਸ਼ੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।

1.  
ਪੱਧਰ:  ਰਾਸ਼ਟਰੀ ਪੱਧਰ
ਸਕਾਲਰਸ਼ਿਪ:  ਪੋਸਟ ਗ੍ਰੈਜੂਏਟ ਇੰਦਰਾ ਗਾਂਧੀ ਸਕਾਲਰਸ਼ਿਪ ਫਾਰ ਸਿੰਗਲ ਗਰਲ ਚਾਈਲਡ 2018-19
ਬਿਓਰਾ: ਅਜਿਹੀਆਂ ਵਿਦਿਆਰਥਣਾਂ, ਜੋ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਤੋਂ ਪੋਸਟ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਦੀ ਸਿੱਖਿਆ ਪ੍ਰਾਪਤ ਕਰ ਰਹੀਆਂ ਹੋਣ ਅਤੇ ਉਹ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹਨ, ਉਹ ਵਿਦਿਆਰਥਣਾਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ), ਮਨੁੱਖੀ ਵਸੀਲੇ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੀਆਂ ਹਨ।
ਯੋਗਤਾ: 30 ਸਾਲ ਤਕ ਦੀ ਉਮਰ ਵਾਲੀਆਂ ਵਿਦਿਆਰਥਣਾਂ, ਦੋ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹੋਣ ਅਤੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੁੱਲਵਕਤੀ ਮਾਸਟਰ ਡਿਗਰੀ ਪ੍ਰੋਗਰਾਮ ਦੇ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਹੋਣ।
ਵਜ਼ੀਫ਼ਾ/ਲਾਭ:  36 ਹਜ਼ਾਰ 200 ਰੁਪਏ ਹਰ ਸਾਲ, ਦੋ ਸਾਲਾਂ ਲਈ ਪ੍ਰਾਪਤ ਹੋਣਗੇ।
ਆਖ਼ਰੀ ਤਰੀਕ:  30 ਨਵੰਬਰ 2018ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੀਆਂ ਹਨ।
ਕਿਵੇਂ ਕਰੀਏ ਅਪਲਾਈ:  ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੀਆਂ ਹਨ।
ਅਪਲਾਈ ਕਰਨ ਲਈ ਲਿੰਕ  http://www.b4s.in/bani/PIG8

 

2.   
ਪੱਧਰ: ਅੰਤਰਰਾਸ਼ਟਰੀ ਪੱਧਰ
ਸਕਾਲਰਸ਼ਿਪ: ਇਜ਼ਰਾਈਲ ਗਵਰਨਮੈਂਟ ਸਕਾਲਰਸ਼ਿਪ 2019-20
ਬਿਓਰਾ: ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਜਾਂ ਡਿਗਰੀ ਪ੍ਰਾਪਤ ਕਰ ਚੁੱਕੇ ਵਿਦਿਆਰਥੀ, ਜੋ ਇਜ਼ਰਾਈਲ ਦੀ ਯੂਨੀਵਰਸਿਟੀ ਤੋਂ ਖੋਜ ਕਰਨ ਜਾਂ ਮੁਹਾਰਤ ਪ੍ਰਾਪਤ ਕਰਨ ਲਈ ਹਿਬਰੂ ਭਾਸ਼ਾ ਅਤੇ ਲਿਟਰੇਚਰ ਕੋਰਸ ਲਈ ਸਕਾਲਰਸ਼ਿਪ ਪ੍ਰਾਪਤ ਕਰਨੀ ਚਾਹੁੰਦੇ ਹਨ, ਉਹ ਇਜ਼ਰਾਈਲ ਸਰਕਾਰ ਦੇ ਸਹਿਯੋਗ ਨਾਲ ਮਨੁੱਖੀ ਵਸੀਲੇ ਵਿਕਾਸ ਮੰਤਰਾਲਾ (ਐੱਮਐੱਚਆਰਡੀ), ਭਾਰਤ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਇਸ ਸਕਾਲਰਸ਼ਿਪ ਦਾ ਉਦੇਸ਼ ਭਾਰਤੀ ਵਿਦਿਆਰਥੀਆਂ ਨੂੰ ਇਜ਼ਰਾਈਲੀ ਯੂਨੀਵਰਸਿਟੀ ਵਿਚ ਅਧਿਐਨ ਅਤੇ ਖੋਜ ਕਰਨ ਲਈ ਉਤਸ਼ਾਹਿਤ ਕਰਨਾ ਹੈ।
ਯੋਗਤਾ: ਇਜ਼ਰਾਈਲੀ ਯੂਨੀਵਰਸਿਟੀ ਤੋਂ ਪ੍ਰਾਪਤ ਅਥਾਰਿਟੀ ਲੈਟਰ ਹੋਣਾ ਲਾਜ਼ਮੀ ਹੈ। ਕੈਮਿਸਟਰੀ, ਬਾਇਓਲੋਜੀ, ਐਗਰੀਕਲਚਰ, ਇਨਵਾਇਰਮੈਂਟ ਸਟੱਡੀਜ਼, ਬਿਜ਼ਨਸ ਮੈਨੇਜਮੈਂਟ, ਮਾਸ ਕਮਿਊਨੀਕੇਸ਼ਨ ਅਤੇ ਇਕਨਾਮਿਕਸ ਦੇ ਖੇਤਰ 'ਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ। ਹਿਬਰੂ ਭਾਸ਼ਾ ਅਤੇ ਲਿਟਰੇਚਰ ਲਈ ਅਪਲਾਈ ਕਰਨ ਵਾਸਤੇ ਇਸੇ ਭਾਸ਼ਾ ਵਿਚ ਪੋਸਟ ਗ੍ਰੈਜੂਏਸ਼ਨ ਕਰ ਰਹੇ ਹੋਣ। ਹਿਬਰੂ ਭਾਸ਼ਾ ਜਾਂ ਅੰਗਰੇਜ਼ੀ 'ਚ ਮੁਹਾਰਤ ਹਾਸਲ ਹੋਵੇ।

 

 ਵਜ਼ੀਫ਼ਾ/ਲਾਭ:  ਅੰਸ਼ਕ ਅਤੇ ਫੁਲ ਸਕਾਲਰਸ਼ਿਪ ਦੇ ਆਧਾਰ 'ਤੇ ਟਿਊਸ਼ਨ ਫੀਸ, ਸਿਹਤ ਬੀਮਾ ਅਤੇ ਮਹੀਨੇਵਾਰ ਭੱਤਾ ਪ੍ਰਾਪਤ ਹੋਵੇਗਾ।
ਆਖ਼ਰੀ ਤਰੀਕ:  30 ਨਵੰਬਰ 2018
ਕਿਵੇਂ ਕਰੀਏ ਅਪਲਾਈ:  ਚਾਹਵਾਨ ਵਿਦਿਆਰਥੀਆਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ  http://www.b4s.in/bani/IGS8

 

3.  
ਪੱਧਰ:  ਰਾਸ਼ਟਰੀ ਪੱਧਰ
ਸਕਾਲਰਸ਼ਿਪ: ਸਮਰ ਰਿਸਰਚ ਫੈਲੋਸ਼ਿਪ ਪ੍ਰੋਗਰਾਮ-2019
ਬਿਓਰਾ: ਸਾਇੰਸ ਦੇ ਵਿਦਿਆਰਥੀ ਅਤੇ ਅਧਿਆਪਕ, ਜੋ ਭਾਰਤੀ ਵਿਗਿਆਨ ਅਕਾਦਮੀ (ਬੰਗਲੁਰੂ), ਭਾਰਤੀ ਰਾਸ਼ਟਰੀ ਵਿਗਿਆਨ ਅਕਾਦਮੀ (ਨਵੀਂ ਦਿੱਲੀ) ਅਤੇ ਰਾਸ਼ਟਰੀ ਵਿਗਿਆਨ ਅਕਾਦਮੀ )ਇਲਾਹਾਬਾਦ) ਵੱਲੋਂ ਮੁਹੱਈਆ ਕਰਵਾਏ ਜਾ ਰਹੇ ਇਕ ਤੋਂ ਦੋ ਮਹੀਨੇ ਦੇ ਫੈਲੋਸ਼ਿਪ ਪ੍ਰੋਗਰਾਮ 'ਚ ਹਿੱਸਾ ਲੈ ਕੇ ਤਿੰਨਾਂ ਅਕਾਦਮੀਆਂ ਨਾਲ ਜੁੜੇ ਵਿਗਿਆਨੀਆਂ ਨਾਲ ਕੰਮਨ ਕਰਨ ਦੇ ਚਾਹਵਾਨ ਹੋਣ।
ਯੋਗਤਾ: ਬੈਚਲਰ, ਮਾਸਟਰ ਅਤੇ ਡਿਊਅਲ ਡਿਗਰੀ ਦੇ ਸਿਰਫ਼ ਉਹੀ ਵਿਦਿਆਰਥੀ, ਜੋ ਲੋੜੀਂਦੇ ਮਾਪਦੰਡਾਂ ਅਨੁਸਾਰ ਤਹਿ ਕੀਤੇ ਗਏ ਵਰ੍ਹੇ ਵਿਚ ਪੜ੍ਹ ਰਹੇ ਹੋਣ ਅਤੇ ਘੱਟੋ ਘੱਟ 65 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ। ਇਸ ਤੋਂ ਇਲਾਵਾ ਯੂਜੀਸੀ/ਏਆਈਸੀਟੀਈ, ਐੱਮਸੀਆਈ/ਸੂਬਾਈ ਯੂਨੀਵਰਸਿਟੀਆਂ ਦੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਦੇ ਟੀਚਰ ਹੀ ਅਪਲਾਈ ਕਰਨ ਦੇ ਯੋਗ ਹੋਣਗੇ।

 

 ਵਜ਼ੀਫ਼ਾ/ਲਾਭ:  ਰੇਲ ਯਾਤਰਾ ਕਿਰਾਇਆ ਅਤੇ ਰਹਿਣ ਲਈ ਖ਼ਰਚੇ ਵਾਸਤੇ ਮਾਹੀਨੇਵਾਰ ਫੈਲੋਸ਼ਿਪ ਮੁਹੱਈਆ ਕਰਵਾਈ ਜਾਵੇਗੀ।
ਆਖ਼ਰੀ ਤਰੀਕ:  30 ਨਵੰਬਰ 2018
ਕਿਵੇਂ ਕਰੀਏ ਅਪਲਾਈ:  ਚਾਹਵਾਨ ਵਿਦਿਆਰਥੀਆਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ  http://www.b4s.in/bani/SRF10

rajwinder kaur

Content Editor

Related News