ਜਲੰਧਰ ਪੁੱਜੇ ਚੀਫ ਜਸਟਿਸ ਸੂਰਿਆਕਾਂਤ, ਆਦਮਪੁਰ ਹਵਾਈ ਅੱਡੇ ''ਤੇ ਹੋਇਆ ਵਿਸ਼ੇਸ਼ ਸਨਮਾਨ

Monday, Dec 22, 2025 - 06:54 PM (IST)

ਜਲੰਧਰ ਪੁੱਜੇ ਚੀਫ ਜਸਟਿਸ ਸੂਰਿਆਕਾਂਤ, ਆਦਮਪੁਰ ਹਵਾਈ ਅੱਡੇ ''ਤੇ ਹੋਇਆ ਵਿਸ਼ੇਸ਼ ਸਨਮਾਨ

ਜਲੰਧਰ (ਸੋਨੂੰ ਮਹਾਜਨ): ਚੀਫ ਜਸਟਿਸ ਸੂਰਿਆਕਾਂਤ ਪੰਜਾਬ ਦੇ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਉਹ ਅੱਜ ਜਲੰਧਰ ਦੇ ਆਦਮਪੁਰ ਹਵਾਈ ਅੱਡੇ 'ਤੇ ਪਹੁੰਚੇ। ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਅਤੇ ਪੁਲਸ ਫੋਰਸ ਨੇ ਚੀਫ ਜਸਟਿਸ ਦਾ ਸਵਾਗਤ ਕੀਤਾ। ਪੁਲਸ ਵਿਭਾਗ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਹਾਈ ਕੋਰਟ ਅਤੇ ਸੈਸ਼ਨ ਕੋਰਟ ਦੇ ਜੱਜ ਮੌਜੂਦ ਸਨ। ਹਵਾਈ ਅੱਡੇ ਦਾ ਦੌਰਾ ਕਰਨ ਤੋਂ ਬਾਅਦ, ਚੀਫ ਜਸਟਿਸ ਦਾ ਕਾਫਲਾ ਹੁਸ਼ਿਆਰਪੁਰ ਲਈ ਰਵਾਨਾ ਹੋਇਆ।


author

Baljit Singh

Content Editor

Related News