ਇਤਿਹਾਸ ਦੀ ਡਾਇਰੀ: ਵਰਲਡ ਕ੍ਰਿਕਟ 'ਚ ਇਸ ਬੱਲੇਬਾਜ ਦਾ ਸੀ ਖੌਫ (ਵੀਡੀਓ)

3/7/2020 10:49:21 AM

ਜਲੰਧਰ (ਬਿਊਰੋ): ਅੱਜ ਗੱਲ ਕਰਾਂਗੇ ਕ੍ਰਿਕੇਟ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਸਰ ਵਿਵਿਅਨ ਰਿਚਰਡਸ ਦੀ.90 ਦੇ ਦਸ਼ਕ ਦੌਰਾਨ ਵਰਲਡ ਕ੍ਰਿਕੇਟ 'ਚ ਇਸ ਕੈਰੀਬੀਅਨ ਬੱਲੇਬਾਜ ਦਾ ਖੌਫ ਅਤੇ ਬੋਲਬਾਲਾ ਸ਼ਿਖਰ 'ਤੇ ਸੀ। ਅੱਜ ਮਾਸਟਰ ਬਲਾਸਟਰ ਸਰ ਵਿਵਿਅਨ ਰਿਚਰਡਸ ਦਾ ਜਨਮ ਦਿਨ ਹੈ। ਇਤਿਹਾਸ ਦੀ ਡਾਇਰੀ 'ਚ ਉਨ੍ਹਾਂ ਦੇ ਕ੍ਰਿਕੇਟ ਕਰੀਅਰ ਅਤੇ ਉਪਲੱਬਧੀਆਂ 'ਤੇ ਨਜ਼ਰ ਮਾਰੀ ਜਾਵੇਗੀ।ਸਰ ਇਸਾਕ ਵਿਵਿਅਨ ਐਲਕਜ਼ੇਂਡਰ ਰਿਚਰਡਸ ਊਰਫ ਸਰ ਵਿਵਿਅਨ ਰਿਚਰਡਸ ਵੈਸਟਇੰਡੀਜ਼ ਦੇ ਇਸ ਮਹਾਨ ਬੱਲੇਬਾਜ਼ ਨੂੰ ਵਿਵ ਅਤੇ ਕਿੰਗ ਵਿਵ ਵਜੋਂ ਵੀ ਜਾਣਿਆ ਜਾਂਦਾ ਹੈ। 7 ਮਾਰਚ 1952 ਨੂੰ ਵੈਸਟਇੰਡੀਜ਼ ਦੇ ਸੇਂਟ ਜਾਨ ਏਂਟੀਗੁਆ ਚ ਜਨਮੇ ਵਿਵਿਅਨ ਆਪਣੀ ਧਾਕੜ ਬੱਲੇਬਾਜ਼ੀ ਲਈ ਪੂਰੀ ਦੁਨੀਆ 'ਚ ਜਾਣੇ ਜਾਂਦੇ ਹਨ। ਕ੍ਰਿਕੇਟ ਜਗਤ 'ਚ ਉਨ੍ਹਾਂ ਦੀ ਦੇਨ ਨੂੰ ਲੈ ਕੇ ਉਨ੍ਹਾਂ ਨੂੰ ਸਰ ਦੀ ਉੇਪਾਧੀ ਦਿੱਤੀ ਗਈ।

ਸੱਜੇ ਹੱਥ ਦੇ ਇਸ ਬੱਲੇਬਾਜ ਨੇ ਆਪਣੇ ਕ੍ਰਿਕੇਟ ਕਰਿਅਰ ਦੀ ਸ਼ੁਰੂਆਤ 1974 'ਚ ਭਾਰਤ ਦੇ ਖਿਲਾਫ ਬੇਂਗਲੁਰੂ ਟੈਸਟ ਤੋਂ ਕੀਤੀ। ਇਸ ਸਿਰੀਜ਼ ਦੌਰਾਨ ਨਵੀਂ ਦਿੱਲੀ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਹੀ ਵਿਵਿਅਨ ਨੇ ਦੁਨੀਆ ਨੂੰ ਆਪਣੇ ਰੰਗ ਵਿਖਾ ਦਿੱਤੇ ਸਨ। ਆਪਣੇ ਦੂਜੇ ਟੈਸਟ ਮੈਚ 'ਚ ਵਿਵਿਅਨ ਨੇ 192 ਦੌੜਾਂ ਬਣਾ ਕੇ ਭਾਰਤੀ ਗੇਂਦਬਾਜੀ ਦਾ ਲੱਕ ਤੋੜ ਦਿੱਤਾ। ਵਿਵਿਅਨ ਅਜਿਹੇ ਬੱਬਲੇਬਾਜ ਸਨ ਜਿਸ ਨੇ ਤੇਜ਼ਧਾਰ ਗੇਂਦਬਾਜੀ ਨੂੰ ਬੋਨਾ ਹੀ ਮੰਨਿਆ। ਉਨ੍ਹਾਂ ਕਦੇ ਵੀ ਹੈਲਮੇਟ ਪਾ ਕੇ ਬੱਲੇਬਾਜੀ ਨਹੀਂ ਕੀਤੀ.ਗੇਂਗਬਾਜ਼ਾ ਤੋਂ ਡਰਨ ਦੀ ਥਾਂ ਉਹ ਆਪਣੀ ਤਾਬੜਤੋੜ ਬੈਟਿੰਗ ਨਾਲ ਗੇਂਦਬਾਜ਼ਾਂ ਦੀ ਲੈ ਬਿਗਾੜ ਦਿੰਦੇ ਸਨ।
ਵਿਵਿਅਨ ਦਾ ਭਾਰਤ ਨਾਲ ਵੀ ਨਾਤਾ ਰਿਹਾ ਹੈ। 1980 ਦੇ ਦਸ਼ਕ ਚ ਜਦੋਂ ਵੈਸਟਇੰਡੀਜ਼ ਦੀ ਟੀਮ ਭਾਰਤੀ ਦੌਰੇ 'ਤੇ ਆਈ ਤਾਂ ਉਨ੍ਹਾਂ ਦੀ ਮੁਲਾਕਾਤ ਭਾਰਤੀ ਅਦਾਕਾਰਾ ਅਤੇ ਮਾਡਲ ਨੀਨਾ ਗੁਪਤਾ ਨਾਲ ਹੋਈ। ਦੋਹਾਂ ਦਾ ਸਬੰਧ ਲਮੇਂ ਸਮੇਂ ਤਕ ਚੱਲਿਆ.ਦੋਹਾਂ ਦੀ ਇਕ ਬੇਟੀ ਹੈ ਮਸਾਬਾ ਗੁਪਤਾ ਜੋਕਿ ਆਪਣੀ ਮਾਂ ਨਾਲ ਹੀ ਰਹਿੰਦੀ ਹੈ।

ਆਓ ਇਕ ਝਾਤ ਮਾਰਦੇ ਹਾਂ 7 ਮਾਰਚ ਦੀਆਂ ਹੋਰ ਇਤਿਹਾਸਕ ਘਟਨਾਵਾਂ 'ਤੇ
1854 ਨੂੰ ਚਾਰਲਸ ਮਿਲਰ ਨੇ ਸਿਲਾਈ ਮਸ਼ੀਨ ਲਈ ਪੇਟੇਂਟ ਹਾਸਲ ਕੀਤਾ ਸੀ।
ਐਲਕਜ਼ੇਂਡਰ ਗਰਾਹਮ ਬੇਲ ਨੇ 1875 ਨੂੰ ਟੇਲੀਗ੍ਰਾਫ ਦੀ ਕਾਢ ਕੱਡੀ ਅਤੇ ਅੱਜ ਦੇ ਹੀ ਦਿਨ ਠੀਕ ਇਕ ਸਾਲ ਬਾਅਦ ਉਨ੍ਹਾਂ ਟੇਲੀਫੋਨ ਦਾ ਇਜਾਦ ਕੀਤਾ।
2008 'ਚ ਪੁਲਾੜ ਯਾਤਰੀਆਂ ਨੇ ਮੰਗਲ ਗ੍ਰਹਿ 'ਤੇ ਝੀਲ ਦੀ ਖੋਜ ਕੀਤੀ।

ਜਨਮ
ਪ੍ਰਸਿੱਧ ਹਿੰਦੀ ਲੇਖਕ ਸੱਚਿਦਾਨੰਦ ਹੀਰਾਨੰਦ ਵਾਤਸਯਾਯਨ 1911 ਨੂੰ ਪੈਦਾ ਹੋਏ।
ਭਾਰਤ ਦੇ ਪ੍ਰਸਿੱਧ ਕ੍ਰਿਕੇਟ ਖਿਡਾਰੀ ਨਰੀ ਕਾਂਟ੍ਰੈਕਟਰ ਦਾ ਜਨਮ 7 ਮਾਰਚ 1934 ਨੂੰ ਹੋਇਆ।
ਭਾਰਤ ਦੇ ਸਿਆਸਤਦਾਨ ਗੁਲਾਮ ਨਬੀ ਆਜ਼ਾਦ 7 ਮਾਰਚ 1949 ਨੂੰ ਪੈਦਾ ਹੋਏ।
ਸਾਰਾਂਸ਼ ਫਿਲਮ ਤੋਂ ਬਾਲੀਵੂਡ ਚ ਖਲਬਲੀ ਮਚਾਉਣ ਵਾਲੇ ਅਨੁਪਮ ਖੇਰ ਦਾ ਜਨਮ ਵੀ ਅੱਜ ਦੇ ਦਿਨ 1955 ਨੂੰ ਹੋਇਆ।

ਮੌਤ
ਹਿੰਦੀ ਫਿਲਮਾਂ ਦੇ ਪ੍ਰਸਿੱਧ ਸੰਗੀਤਕਾਰ ਰਵਿ ਦੀ 2012 'ਚ ਮੌਤ ਹੋਈ।
ਗੁਰੂ ਪਰਮਹੰਸ ਯੌਗਾਨੰਦ 7 ਮਾਰਚ 1952 ਨੂੰ ਸਵਰਗ ਸਿਧਾਰ ਗਏ।
1961 ਨੂੰ ਆਜ਼ਾਦੀ ਘੁਲਾਟੀ ਅਤੇ ਸੀਨੀਅਰ ਨੇਤਾ ਗੋਬਿੰਦ ਬਲੱਭ ਪੰਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।
ਅਮਰਿਕੀ ਫਿਲਮ ਡਾਇਰੈਕਟਰ ਸਟੈਨਲੀ ਕਯੁਬ੍ਰਿਕ ਦੀ 1999 ਨੂੰ ਮੌਤ ਹੋਈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

Edited By Shyna