ਪ੍ਰਵਾਸੀ ਪੰਜਾਬੀ ਦਾ ਪੁੱਤਰ ਇਸ਼ਾਨ ਅਮਰੀਕਾ 'ਚ ਬਣਿਆ 3000 ਮੀਟਰ ਦੌੜ ਦਾ ਚੈਂਪੀਅਨ

08/20/2018 11:06:58 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਪੰਜਾਬੀ ਜਿੱਥੇ ਵੀ ਜਾਣ ਉੱਥੇ ਆਪਣੀ ਮਿਹਨਤ ਨਾਲ ਉੱਚੇ ਮੁਕਾਮ ਹਾਸਲ ਕਰ ਲੈਂਦੇ ਹਨ। ਅਜਿਹੀ ਹੀ ਇਕ ਮਿਸਾਲ ਬੇਟ ਇਲਾਕੇ ਦੇ ਪਿੰਡ ਦਬੁਰਜੀ 'ਚ ਵੇਖਣ ਨੂੰ ਮਿਲੀ ਹੈ। ਪ੍ਰਵਾਸੀ ਪੰਜਾਬੀ ਪਰਿਵਾਰ ਦੇ ਹੋਣਹਾਰ ਬੇਟੇ ਇਸ਼ਾਨ ਮੁਲਤਾਨੀ ਨੇ ਅਮਰੀਕਾ 'ਚ ਹੋਏ ਕੌਮੀ ਮੁਕਾਬਲਿਆਂ 'ਚ 3000 ਹਜ਼ਾਰ ਮੀਟਰ ਦੌੜ 'ਚ ਗੋਲਡ ਮੈਡਲ ਜਿੱਤ ਕੇ ਜ਼ਿਲਾ ਹੁਸ਼ਿਆਰਪੁਰ ਅਤੇ ਆਪਣੇ ਜੱਦੀ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। 

PunjabKesariਮਿਲੀ ਜਾਣਕਾਰੀ ਅਨੁਸਾਰ ਆਈ. ਟੀ. ਸੈਕਟਰ 'ਚ ਨੌਕਰੀ ਕਰਨ ਵਾਲੇ ਸਰਬਜੀਤ ਸਿੰਘ ਮੁਲਤਾਨੀ, ਮਨਜੀਤ ਕੌਰ ਦੇ ਪੁੱਤਰ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਸਤਨਾਮ ਸਿੰਘ ਦੇ ਭਾਣਜੇ ਇਸ਼ਾਨ ਸਿੰਘ ਮੁਲਤਾਨੀ (15) ਨੇ ਗ੍ਰੀਨਬੋਰੋ ਉੱਤਰੀ ਕੈਰੋਲੀਨਾ ਅਮਰੀਕਾ 'ਚ ਹੋਈ ਨੈਸ਼ਨਲ ਜੂਨੀਅਰ ਓਲੰਪਿਕ ਚੈਂਪੀਅਨਸ਼ਿਪ 'ਚ ਭਾਗ ਲੈ ਕੇ ਗੋਲਡ ਮੈਡਲ ਹਾਸਲ ਕੀਤਾ ਹੈ। ਇਸ਼ਾਨ ਦੇ ਮਾਮਾ ਨੇ ਦੱਸਿਆ ਕਿ ਉਸ ਦਾ ਸੁਪਨਾ ਹੈ ਕਿ ਉਹ ਅਮਰੀਕਾ ਲਈ ਓਲੰਪਿਕ 'ਚ ਵੀ ਗੋਲਡ ਮੈਡਲ ਲਿਆਉਣਾ ਚਾਹੁੰਦਾ ਹੈ, ਇਸ ਲਈ ਉਹ ਸਖਤ ਮਿਹਨਤ ਕਰ ਰਿਹਾ ਹੈ। ਇਸ਼ਾਨ ਦੀ ਇਸ ਪ੍ਰਾਪਤੀ 'ਤੇ ਵੱਖ-ਵੱਖ ਹਸਤੀਆਂ ਅਤੇ ਪਿੰਡ ਦਬੁਰਜੀ ਵਾਸੀਆਂ ਨੇ ਵਧਾਈਆਂ ਦਿੱਤੀਆਂ ਹਨ।


Related News