ਸਬਜ਼ੀ ਮੰਡੀ ਚੌਂਕ ਨੇੜੇ ਵਾਪਰੇ ਸੜਕ ਹਾਦਸੇ ''ਚ ਜ਼ਖਮੀ ਵਿਅਕਤੀ ਦੀ ਹੋਈ ਮੌਤ

Sunday, Feb 11, 2024 - 07:25 PM (IST)

ਸਬਜ਼ੀ ਮੰਡੀ ਚੌਂਕ ਨੇੜੇ ਵਾਪਰੇ ਸੜਕ ਹਾਦਸੇ ''ਚ ਜ਼ਖਮੀ ਵਿਅਕਤੀ ਦੀ ਹੋਈ ਮੌਤ

ਹਾਜੀਪੁਰ (ਜੋਸ਼ੀ) : ਤਲਵਾੜਾ ਦੇ ਸਬਜ਼ੀ ਮੰਡੀ ਚੋਂਕ ਨਜ਼ਦੀਕ 2 ਫਰਵਰੀ ਨੂੰ ਵਾਪਰੇ ਸੜਕ ਹਾਦਸੇ ਵਿਚ ਜਖਮੀ ਹੋਏ ਵਿਅਕਤੀ ਹੀਰਾ ਲਾਲ ਦੀ ਮੌਤ ਹੋਈ ਹੈ। ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ.ਤਲਵਾੜਾ ਹਰਜਿੰਦਰ ਸਿੰਘ ਨੇ ਦਸਿਆ ਕਿ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ 'ਚ ਵਿਕਰਮਜੀਤ ਸਿੰਘ ਪੁੱਤਰ ਹੀਰਾ ਲਾਲ ਵਾਸੀ ਮੇਨ ਮਾਰਕੀਟ ਤਲਵਾੜਾ ਨੇ ਦਸਿਆ ਹੈ ਕਿ ਉਸ ਦੇ ਪਿਤਾ ਹੀਰਾ ਲਾਲ ਜੋ 2 ਫਰਵਰੀ ਨੂੰ ਸਵੇਰੇ ਘਰ ਤੋਂ ਕਾਲੀ ਮਾਤਾ ਮੰਦਰ ਡੈਮ ਰੋਡ ਵੱਲ ਸੈਰ ਕਰਨ ਗਏ ਸੀ ਜਦੋਂ ਉਸ ਦੇਰ ਨੂੰ ਮੁੜਨ ਲਾਗੇ ਤਾਂ ਸਬਜੀ ਮੰਡੀ ਵੱਲੋਂ ਇਕ ਤੇਜ ਰਫ਼ਤਾਰ ਜੀਪ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗਣ ਤੇ ਤਲਵਾੜਾ ਦੇ ਬੀ.ਬੀ.ਐੱਮ.ਬੀ. ਹਸਪਤਾਲ ਦਾਖਲ ਕਰਵਾਇਆ। ਜਿਨ੍ਹਾਂ ਨੇ ਉਨ੍ਹਾਂ ਨੂੰ ਪੀ.ਜੀ.ਆਈ.ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਪਰੰਤੂ ਉਨ੍ਹਾਂ ਦੇ ਪਿਤਾ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਪਣੇ ਘਰ ਲੈ ਆਏ, ਜਿਨ੍ਹਾਂ ਦੀ ਅੱਜ ਮੌਤ ਹੋ ਗਈ। ਤਲਵਾੜਾ ਪੁਲਸ ਨੇ ਜੀਪ ਚਾਲਕ ਰਮੇਸ਼ ਕੁਮਾਰ ਪੁੱਤਰ ਜੋਗਿੰਦਰ ਸਿੰਘ ਵਾਸੀ ਆਦਮਪੁਰ ਮੋਟੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Aarti dhillon

Content Editor

Related News