ਆਜ਼ਾਦੀ ਦਿਹਾੜੇ ਮੌਕੇ ਜਲੰਧਰ ਦਿਹਾਤੀ ’ਚ 1000 ਪੁਲਸ ਮੁਲਾਜ਼ਮ ਤੇ ਅਧਿਕਾਰੀ ਤਾਇਨਾਤ: ਨਵੀਨ ਸਿੰਗਲਾ

08/14/2021 3:46:34 PM

ਨਕੋਦਰ (ਪਾਲੀ)-15 ਅਗਸਤ ਨੂੰ ਲੈ ਕੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਅੰਮ੍ਰਿਤਸਰ ਵਿਚ ਪਹੁੰਚਾਏ ਗਏ ਆਰ. ਡੀ. ਐਕਸ. ਨਾਲ ਭਰੇ ਟਿਫਿਨ ਬੰਬ ਫੜੇ ਜਾਣ ਦੀ ਘਟਨਾ ਤੋਂ ਬਾਅਦ ਡੀ. ਜੀ. ਪੀ. ਪੰਜਾਬ ਵੱਲੋਂ ਪੰਜਾਬ ਵਿਚ ਅਲਰਟ ਕਰ ਦਿੱਤਾ ਗਿਆ ਹੈ। ਇਸ ਕਾਰਨ ਜਲੰਧਰ ਦਿਹਾਤੀ ਜ਼ਿਲ੍ਹੇ ’ਚ ਵੱਖ-ਵੱਖ ਸਥਾਨਾਂ ’ਤੇ ਮਨਾਏ ਜਾਣ ਵਾਲੇ ਆਜ਼ਾਦੀ ਦਿਹਾੜੇ ਨੂੰ ਵੇਖਦੇ ਹੋਏ ਜਲੰਧਰ ਦਿਹਾਤੀ ਜ਼ਿਲ੍ਹੇ ’ਚ ਕਰੀਬ 1000 ਪੁਲਸ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਉੱਥੇ ਹੀ ਜ਼ਿਲ੍ਹੇ ਦੀਆਂ 5 ਸਬ ਡਿਵੀਜ਼ਨਾਂ ’ਚ ਐੱਸ. ਪੀ. ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ’ਚ ਡੀ . ਐੱਸ . ਪੀ . ਰੈਂਕ ਦੇ ਅਧਿਕਾਰੀਆਂ ਨੂੰ ਲਾਇਆ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨਕੋਦਰ ਪਹੁੰਚੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵੀਨ ਸਿੰਗਲਾ ਨੇ ‘ਜਗ ਬਾਣੀ’ ਨੂੰ ਵਿਸ਼ੇਸ਼ ਜਾਣਕਾਰੀ ਦਿੰਦਿਆਂ ਕੀਤਾ। ਉਹ ਆਜ਼ਾਦੀ ਦਿਹਾੜੇ ਸਬੰਧੀ ਜ਼ਿਲਾ ਪੁਲਸ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਸਬੰਧੀ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜੇ ਨੂੰ ਲੈ ਕੇ ਦਿਹਾਤ ਪੁਲਸ ਵੱਲੋਂ ਪਿੰਡ/ਸ਼ਹਿਰ ਅਤੇ ਹਾਈਵੇਅ 'ਤੇ ਜਗ੍ਹਾ-ਜਗ੍ਹਾ ਨਾਕਾਬੰਦੀ ਅਤੇ ਪੈਟਰੋਲਿੰਗ ਪਾਰਟੀਆਂ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ ਕਰੀਬ 2 ਹਜ਼ਾਰ ਮੁਲਾਜ਼ਮ ਕਰਨਗੇ ਜਲੰਧਰ ਸ਼ਹਿਰ ਦੀ ਰਖਵਾਲੀ, ਸਟੇਡੀਅਮ ਸੀਲ

PunjabKesari

ਜ਼ਿਲ੍ਹੇ ਭਰ ’ਚ ਚੱਲ ਰਹੀ ਸਖਤ ਸੁਰੱਖਿਆ ਪ੍ਰਬੰਧਾਂ ਦੌਰਾਨ ਕਿਊ. ਆਰ. ਟੀ. ਟੀਮ ਦੇ ਨਾਲ-ਨਾਲ ਡਾਗ ਸਕੂਐਡ ਦੀ ਮਦਦ ਲਈ ਜਾ ਰਹੀ ਹੈ। ਇਨ੍ਹਾਂ ਟੀਮਾਂ ਨੂੰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ’ਤੇ ਖ਼ਾਸ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਸ਼ਰਾਰਤੀ ਅਨਸਰਾਂ ’ਤੇ ਪੂਰੀ ਚੌਕਸੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਇਸ ਮੌਕੇ ਡੀ. ਐੱਸ .ਪੀ. ਨਕੋਦਰ ਲਖਵਿੰਦਰ ਸਿੰਘ ਮੱਲ, ਸਿਟੀ ਥਾਣਾ ਮੁਖੀ ਇੰਸਪੈਕਟਰ ਅਮਨ ਸੈਣੀ, ਸਦਰ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਔਜਲਾ ਤੇ ਸਬ ਇੰਸਪੈਕਟਰ ਰਣਜੀਤ ਸਿੰਘ (ਰੀਡਰ ਐੱਸ. ਐੱਸ. ਪੀ. ਜਲੰਧਰ ਦਿਹਾਤੀ), ਚੌਕੀ ਇੰਚਾਰਜ ਜੀ. ਆਰ. ਪੀ. ਨਕੋਦਰ ਰਣਜੀਤ ਸਿੰਘ ਥਿੰਦ ਆਦਿ ਹਾਜ਼ਰ ਸਨ।

‘‘ਪੁਲਸ ਵੱਲੋਂ ਸਮਾਗਮ ਵਾਲੀਆਂ ਥਾਵਾਂ ’ਤੇ ਕੀਤੀ ਜਾ ਰਹੀ ਲਗਾਤਾਰ ਸਰਚ
ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵੀਨ ਸਿੰਗਲਾ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਸਬੰਧੀ ਜਲੰਧਰ ਦਿਹਾਤੀ ਦੀਆਂ 5 ਸਬ ਡਿਵੀਜ਼ਨਾਂ ਵਿਚ ਸਮਾਗਮ ਵਾਲੀਆਂ ਥਾਵਾਂ ’ਤੇ ਲਗਾਤਾਰ ਸਰਚ ਕੀਤੀ ਜਾ ਰਹੀ ਹੈ। ਇਸ ਲਈ ਇਨ੍ਹਾਂ ਥਾਵਾਂ ’ਤੇ 24 ਘੰਟਿਆਂ ਲਈ ਪੁਲਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਬ ਡਿਵੀਜ਼ਨਾਂ ਵਿਚ ਸਮਾਗਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਐੱਸ. ਪੀ. ਹੈੱਡ ਕੁਆਰਟਰ ਰਵੀ ਕੁਮਾਰ ਸਬ-ਡਵੀਜ਼ਨ ਕਰਤਾਰਪੁਰ ਤੇ ਆਦਮਪੁਰ, ਐੱਸ. ਪੀ. (ਡੀ) ਮਨਪ੍ਰੀਤ ਸਿੰਘ ਢਿੱਲੋਂ ਨੂੰ ਸਬ-ਡਵੀਜ਼ਨ ਨਕੋਦਰ, ਐੱਸ. ਪੀ. (ਪੀ. ਬੀ. ਆਈ.) ਪਰਮਿੰਦਰ ਸਿੰਘ ਹੀਰ ਨੂੰ ਸਬ ਡਿਵੀਜ਼ਨ ਫਿਲੌਰ, ਐੱਸ. ਪੀ. ਮਨਜੀਤ ਕੌਰ ਨੂੰ ਸਬ-ਡਿਵੀਜ਼ਨ ਸ਼ਾਹਕੋਟ ਆਦਿ ਤੋਂ ਇਲਾਵਾ 12 ਡੀ. ਐੱਸ. ਪੀ. ਤੇ 15 ਐੱਸ. ਐੱਚ. ਓਜ਼ ਦੇ ਨਾਲ ਹੋਰ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ 'ਤੇ ਜਲੰਧਰ ਦੇ ਕਈ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਵੱਲੋਂ ਜਾਰੀ ਹੋਇਆ ਰੂਟ ਪਲਾਨ

PunjabKesari

ਲਾਵਾਰਿਸ ਸਾਮਾਨ ਅਤੇ ਸ਼ੱਕੀ ਵਿਅਕਤੀ ਦਿੱਸਣ ’ਤੇ ਪੁਲਸ ਨੂੰ ਦਿਓ ਸੂਚਨਾ
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਕਤੀ ਦੇ ਦਿੱਸਣ ਅਤੇ ਲਾਵਾਰਿਸ ਸਾਮਾਨ ਮਿਲਣ ’ਤੇ ਇਸ ਦੀ ਸੂਚਨਾ ਜਾਂ ਤਾਂ ਨਜ਼ਦੀਕੀ ਪੁਲਸ ਟੀਮ, ਸਬੰਧਤ ਪੁਲਸ ਸਟੇਸ਼ਨ ਜਾਂ ਫਿਰ ਕੰਟਰੋਲ ਰੂਮ ’ਤੇ ਦਿੱਤੀ ਜਾਵੇ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਨੂੰ ਟਾਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਲੰਧਰ ਦਿਹਾਤੀ ਜ਼ਿਲੇ ਦੇ ਸਾਰੇ ਹਾਈਵੇ ’ਤੇ ਪੁਲਸ ਟੀਮਾਂ ਵੱਲੋਂ ਨਾਕਾਬੰਦੀ ਅਤੇ ਨਾਈਟ ਡੋਮੀਨੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ’ਚ ਚੱਲ ਰਹੇ ਸਾਰੇ ਹੋਟਲਾਂ ਤੇ ਧਰਮਸ਼ਾਲਾਵਾਂ ਨੂੰ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਐਂਟਰੀ ਦੇਣ ਵੇਲੇ ਉਨ੍ਹਾਂ ਦੇ ਨਾਂ ਅਤੇ ਪਤੇ ਨੋਟ ਕਰਨ ਦੀ ਹਦਾਇਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਹੈਵਾਨੀਅਤ: ਰਾਜਮਾਂਹ ਦੀ ਬੋਰੀ ਚੋਰੀ ਕਰਦੇ ਫੜੇ ਨੌਜਵਾਨਾਂ ਨੂੰ ਨੰਗੇ ਕਰਕੇ ਕੁੱਟਿਆ, ਪਿੱਠ ’ਤੇ ਲਿਖ ਦਿੱਤਾ ਚੋਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News